ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤੀ ਸਾਲ 2023-24 ਲਈ ਭਾਰਤ ਦਾ ਬਜਟ ਪੇਸ਼ ਕਰ ਰਹੀ ਸੀ, ਅਚਾਨਕ ਉਨ੍ਹਾਂ ਦੀ ਜ਼ੁਬਾਨ ਫਿਸ ਲਗਈ ਅਤੇ ਉਨ੍ਹਾਂ ਦੇ ਮੂੰਹੋਂ ਨਿਕਲੇ ਇੱਕ ਸ਼ਬਦ ਨੇ ਗੰਭੀਰ ਸੰਸਦ ਮੈਂਬਰਾਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ। ਖੁਦ ਪ੍ਰਧਾਨ ਮੰਤਰੀ ਮੋਦੀ ਸਮੇਤ ਹੋਰ ਵਿਰੋਧੀ ਨੇਤਾ ਵੀ ਹਾਸਾ ਨਹੀਂ ਰੋਕ ਸਕੇ ਅਤੇ ਉੱਚੀ-ਉੱਚੀ ਹੱਸ ਪਏ।
ਦਰਅਸਲ ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣੇ ਬਜਟ ਭਾਸ਼ਣ ਦੌਰਾਨ ਪੁਰਾਣੀਆਂ ਗੱਡੀਆਂ ਨੂੰ ਬਦਲਣ ਦੀ ਗੱਲ ਕਰ ਰਹੇ ਸਨ, ਤਾਂ ਗਲਤੀ ਨਾਲ ਉਨ੍ਹਾਂ ਦੇ ਮੂੰਹੋਂ ਪੁਰਾਣੇ ਸਿਆਸੀ ਸਿਸਟਮ ਨੂੰ ਬਦਲਣ ਦੀ ਗੱਲ ਨਿਕਲ ਗਈ ਅਤੇ ਉਨ੍ਹਾਂ ਨੇ ਤੁਰੰਤ ਸੌਰੀ ਬੋਲਿਆ, ਰਾਜਨੀਤਿਕ ਸਿਸਟਮ ਨੂੰ ਰਿਪਲੇਸ ਕਰਨ ਦੀ ਗੱਲ ਸੁਣ ਕੇ ਸਾਰੇ ਸੰਸਦ ਮੈਂਬਰ ਹੱਸ ਪਏ।
ਵਿੱਤ ਮੰਤਰੀ ਸੀਤਾਰਮਨ ਨੇ ਕਿਹਾ, ”ਵ੍ਹੀਕਲ ਰਿਪਲੇਸਮੈਂਟ ਪਾਲਿਸੀ, ਪੁਰਾਣੀਆਂ ਗੱਡੀਆਂ ਨੂੰ ਰਿਲਪੇਸ ਕੀਤਾ ਜਾਣਾ ਇੱਕ ਜ਼ਰੂਰੀ ਤੇ ਅਹਿਮ ਨੀਤੀ ਹੈ, ਜੋ ਪੁਰਾਣੇ ਪਾਲਿਟਿਕਲ… ਓਹ ਸੌਰੀ, ਜੋ ਪੁਰਾਣੇ ਪੋਲਿਊਟਿਡ ਵਾਹਨਾਂ ਨੂੰ ਰਿਪਲੇਸ ਕਰਨ ‘ਤੇ ਕੰਮ ਕਰੇਗੀ, ਇਹ ਪਾਲਿਸੀ ਭਾਰਤ ਦੀ ਗ੍ਰੀਨ ਪਾਲਿਸੀ ਨੂੰ ਉਤਸ਼ਾਹਿਤ ਕਰੇਗੀ।”
ਉਨ੍ਹਾਂ ਦੀ ਇਸ ਗਲਤੀ ‘ਤੇ ਪੀਐਮ ਮੋਦੀ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਵਿਰੋਧੀ ਧਿਰ ਦੀ ਸੁਪ੍ਰਿਆ ਸੁਲੇ ਸਮੇਤ ਖੇਤੀਬਾੜੀ ਮੰਤਰੀ, ਡਿੰਪਲ ਯਾਦਵ ਅਤੇ ਸਾਰੇ ਸੰਸਦ ਮੈਂਬਰ ਹਾਸਾ ਨਹੀਂ ਰੋਕ ਸਕੇ।
ਇਹ ਵੀ ਪੜ੍ਹੋ : Budget 2023 : ਸੀਨੀਅਰ ਸਿਟੀਜ਼ਨ ਤੋਂ ਪੋਸਟ ਆਫਿਸ ਮੰਥਲੀ ਸਕੀਮ ਤੱਕ ਬਦਲਾਅ, ਜਾਣੋ ਰੇਟ
ਦੱਸ ਦੇਈਏ ਕਿ ਅੱਜ ਬਜਟ ਵਿੱਚ ਕਈ ਵੱਡੇ ਐਲਾਨੇ ਹੋਏ। ਵਿੱਤ ਮੰਤਰੀ ਨੇ 7 ਲੱਖ ਰੁਪਏ ਤੱਕ ਦਾ ਆਮਦਨ ਕਰ ਮੁਆਫ਼ ਕਰ ਦਿੱਤਾ ਹੈ। ਉਨ੍ਹਾਂ ਨੇ ਦੇਸ਼ ਦੀਆਂ ਔਰਤਾਂ ਲਈ ਵੱਡੇ ਐਲਾਨ ਵੀ ਕੀਤੇ। ਵਿੱਤ ਮੰਤਰੀ ਨੇ ਕਿਹਾ ਕਿ ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ ਮਹਿਲਾ ਸਨਮਾਨ ਬਚਤ ਪੱਤਰ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਲਈ ਇੱਕ ਨਵੀਂ ਬੱਚਤ ਯੋਜਨਾ ਆਵੇਗੀ। 2 ਸਾਲ ਤੱਕ ਇਸ ‘ਚ ਨਿਵੇਸ਼ ਕਰ ਸਕਣਗੇ ਅਤੇ ਔਰਤਾਂ ਇਸ ‘ਚ 2 ਲੱਖ ਰੁਪਏ ਜਮ੍ਹਾ ਕਰ ਸਕਣਗੀਆਂ, ਜਿਸ ‘ਤੇ 7.5 ਫੀਸਦੀ ਵਿਆਜ ਦਿੱਤਾ ਜਾਵੇਗਾ। ਕੋਈ ਵੀ ਔਰਤ ਜਾਂ ਲੜਕੀ ਖਾਤਾ ਖੋਲ੍ਹ ਸਕੇਗੀ ਅਤੇ ਇਸ ਤੋਂ ਪੈਸੇ ਕਢਵਾਉਣ ਦੀਆਂ ਸ਼ਰਤਾਂ ਹੋਣਗੀਆਂ। ਇਸ ਬਜਟ ਵਿੱਚ ਔਰਤਾਂ ਦੀ ਭਲਾਈ ਲਈ ਚੁੱਕਿਆ ਜਾ ਰਿਹਾ ਇਹ ਵੱਡਾ ਕਦਮ ਹੈ। ਇਸ ਤੋਂ ਇਲਾਵਾ ਰੇਲਵੇ, ਹੈਲਥ ਸੈਕਟਰ, ਗਰੀਬਾਂ ਲਈ, ਟੈਕਨਾਲੋਜੀ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -: