ਕਪੂਰਥਲਾ ਦੇ ਪਿੰਡ ਬੂਟ ਵਿਚ ਸੀਮੈਂਟ ਦੇ ਪਾਈਪ ਬਣਾਉਣ ਵਾਲੀਇਕ ਫੈਕਟਰੀ ਦੇ ਪਿੱਛੇ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ਵਿਚ ਥਾਣਾ ਕੋਤਵਾਲੀ ਵਿਚ 2 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ‘ਤੇ ਕਾਰਵਾਈ ਕਰਦੇ ਹੋਏ ਰੇਤ ਨਾਲ ਭਰੇ ਟਿੱਪਰ ਅਤੇ ਮਾਈਨਿੰਗ ਵਿਚ ਇਸਤੇਮਾਲ ਹੋਣ ਵਾਲੀਆਂ ਜੇਸੀਬੀ ਮਸ਼ੀਨ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ। ਚੌਕੀ ਬਹਾਦਰਸ਼ਾਹਪੁਰ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਵਿਚੋਂ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਦੂਜੇ ਦੀ ਭਾਲ ਜਾਰੀ ਹੈ।
ਮਾਈਨਿੰਗ ਅਧਿਕਾਰੀ ਸ਼ੁਭਮ ਕੁਮਾਰ ਨੇ ਦੱਸਿਆ ਕਿ ਐੱਨਜੀਟੀ ਦੇ ਹੁਕਮਾਂ ਮੁਤਾਬਕ ਜ਼ਬਤ ਕੀਤੇ ਗਏ ਦੋਵੇਂ ਵਾਹਨਾਂ ‘ਤੇ 4 ਲੱਖ ਤੇ 3 ਲੱਖ ਜੁਰਮਾਨਾ ਵੀ ਕੀਤਾ ਜਾਵੇਗਾ। ਉਕਤ ਮਾਈਨਿੰਗ ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀ ਕਾਂਗਰਸੀ ਨੇਤਾ ਓਂਕਾਰ ਸਿੰਘ ਖੇਤਰ ਦੇ ਵਿਧਾਇਕ ਦੇ ਖਾਸਮ ਖਾਸ ਹੋਣ ਦਾ ਦਾਅਵਾ ਕਰਦੇ ਹਨ। ਜਿਸ ਜ਼ਮੀਨ ‘ਤੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਸੀ, ਉਹ ਪੰਚਾਇਤ ਦੀ ਜ਼ਮੀਨ ਹੈ।
ਮਾਈਨਿੰਗ ਵਿਭਾਗ ਦੇ ਜੇਈ ਤੇ ਮਾਈਨਿੰਗ ਇੰਸਪੈਕਟਰ ਸ਼ੁਭਮ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 8 ਸਤੰਬਰ ਨੂੰ ਇਕ ਟਿੱਬਰ ਰੇਤ ਨਾਲ ਭਰਿਆ ਹੋਇਆ ਖੜ੍ਹਾ ਸੀ ਜਿਸ ਦੀ ਜਾਂਜ ਦੇ ਬਾਅਦ ਪਿੰਡ ਬੂਟ ਵਿਚ ਜਾ ਕੇ ਦੇਖਿਆ ਤਾਂ ਪਾਈਪ ਬਣਾਉਣ ਵਾਲੀ ਇਕ ਫੈਕਟਰੀ ਦੇ ਪਿੱਛੇ ਜ਼ਮੀਨ ਨਾਲ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਸੀ। ਮੌਕੇ ‘ਤੇ ਮਾਈਨਿੰਗ ਲਈ ਇਸਤੇਮਾਲ ਕੀਤੀ ਜਾਣ ਵਾਲੀ ਜੇਸੀਬੀ ਮਸ਼ੀਨ ਵੀ ਜ਼ਬਤ ਕਰ ਲਈ ਗਈ ਹੈ ਤੇ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨਾਲ ਟਿਪਰ ਦੇ ਡਰਾਈਵਰ ਸਲਿੰਦਰ ਸਿੰਘ ਨਿਵਾਸੀ ਬੂਟ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: