ਫਗਵਾੜਾ: ਪੱਤਰਕਾਰ ਸ਼ਹਿਰ ਦੇ ਨਾਲ-ਨਾਲ ਪੂਰੇ ਦੇਸ਼-ਦੁਨੀਆ ਦੀਆਂ ਖਬਰਾਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਲੋਕ ਅੱਖਾਂ ਬੰਦ ਕਰਕੇ ਉਨ੍ਹਾਂ ‘ਤੇ ਯਕੀਨ ਕਰਦੇ ਹਨ ਕਿ ਉਹ ਲੋਕਾਂ ਤੱਕ ਸੱਚ ਹੀ ਪਹੁੰਚਾ ਰਹੇ ਹਨ। ਪਰ ਅੱਜਕੱਲ੍ਹ ਕੁਝ ਪੱਤਰਕਾਰਾਂ ਵੱਲੋਂ ਪੱਤਰਕਾਰੀ ਨੂੰ ਹੀ ਬਦਨਾਮ ਕੀਤਾ ਜਾ ਰਿਹਾ ਹੈ।
ਕਈ ਪੱਤਰਕਾਰਾਂ ਵੱਲੋਂ ਬਿਨਾਂ ਸੋਚੇ-ਸਮਝੇ ਅਤੇ ਤੱਥਾਂ ਤੋਂ ਬਗੈਰ ਖ਼ਬਰਾਂ ਬਣਾ ਕੇ ਪਾ ਦਿੱਤੀਆਂ ਜਾਂਦੀਆਂ ਹਨ, ਜਿਸ ਦੀ ਸੱਚਾਈ ਸਾਹਮਣੇ ਆਉਣ ‘ਤੇ ਲੋਕ ਤਾਂ ਉਨ੍ਹਾਂ ਦੇ ਖਿਲਾਫ ਹੁੰਦੇ ਹੀ ਹਨ, ਪਰ ਪੱਤਰਕਾਰ ਭਾਈਚਾਰਾ ਵੀ ਨਾਰਾਜ਼ ਹੋ ਜਾਂਦਾ ਹੈ। ਕੁਝ ਅਜਿਹਾ ਹੀ ਪਿਛਲੇ ਦਿਨੀਂ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਸ਼ਹਿਰ ਵਿੱਚ ਹੋਇਆ ਸੀ, ਜਿੱਥੇ ਕੁਝ ਪੱਤਰਕਾਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਖ਼ਬਰ ਪਾਈ ਗਈ ਕਿ ਫਗਵਾੜਾ ਵਿੱਚ ਇੱਕ ਪੱਤਰਕਾਰ ਨੇ 16 ਲੱਖ ਰੁਪਏ ਦੀ ਠੱਗੀ ਮਾਰੀ ਹੈ, ਪਰ ਇਸ ਵਿੱਚ ਕੋਈ ਨਾਂ ਨਹੀਂ ਲਿਖਿਆ ਗਿਆ।
ਇਹ ਵੀ ਵੇਖੋ :
Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food
ਇਸ ਨਾਲ ਸ਼ਹਿਰ ਵਿੱਚ ਸਾਰੇ ਪੱਤਰਕਾਰਾਂ ਦਾ ਅਕਸ ਖਰਾਬ ਹੋ ਰਿਹਾ ਸੀ ਅਤੇ ਲੋਕ ਹਰ ਪੱਤਰਕਾਰ ਨੂੰ ਸ਼ੱਕ ਦੀ ਨਿਗਾਹ ਨਾਲ ਵੇਖ ਰਹੇ ਸਨ। ਇਸ ਦੀ ਸ਼ਿਕਾਇਤ ਪੱਤਰਕਾਰਾਂ ਨੇ ਕਪੂਰਥਲਾ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੂੰ ਦਿੱਤੀ ਤਾਂ ਜੋ ਮਾਮਲੇ ਦੀ ਨਿਰਪੱਖ ਜਾਂਚ ਹੋ ਸਕੇ।
ਇਹ ਵੀ ਪੜ੍ਹੋ : ਸ਼ਰਮਸਾਰ! ਡਾਕਟਰਾਂ ਦੀ ਲਾਪਰਵਾਹੀ ਕਰਕੇ ਸੜਕ ‘ਤੇ ਹੋਈ ਔਰਤ ਦੀ ਡਿਲਵਰੀ
ਐਸਐਸਪੀ ਖੱਖ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ, ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਖਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ ਅਤੇ ਇਸ ਤੋਂ ਬਾਅਦ ਹੀ ਐਸਐਸਪੀ ਖੱਖ ਨੇ ਫਗਵਾੜਾ ਦੇ ਚਾਰ ਪੱਤਰਕਾਰਾਂ ‘ਤੇ ਮਾਮਲਾ ਦਜ ਕਰ ਲਿਆ, ਜਿਨ੍ਹਾਂ ਦੀ ਪੁਲਿਸ ਛੇਤੀ ਹੀ ਛਾਪੇਮਾਰੀ ਕਰ ਸਕਦੀ ਹੈ।