ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਵਿੱਢੀ ਮੁਹਿੰਮ ਅਧੀਨ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਮਾਲੇਰਕੋਟਲਾ ਵਿੱਚ ਪਟਵਾਰੀ, ਉਸ ਦੇ ਸਹਾਇਕ ਤੇ ਨੰਬਰਦਾਰ ‘ਤੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਦੋਸ਼ੀਆਂ ਨੇ ਵਿਰਾਸਤ ਇੰਕਾਲ ਕਰਨ ਲਈ ਸ਼ਿਕਾਇਤਕਰਤਾ ਤੋਂ 15 ਹਜ਼ਾਰ ਰੁਪਏ ਦੀ ਰਿਸ਼ਤਵ ਮੰਗੀ ਸੀ, ਜਿਸ ਦੇ ਚੱਲਦਿਆਂ ਪਟਵਾਰੀ ਦੀਦਾਰ ਸਿੰਘ, ਉਸ ਦੇ ਸਹਾਇਕ ਹਰਵਿੰਦਰ ਸਿੰਘ ਤੇ ਨੰਬਰਦਾਰ ਤਲਵਿੰਦਰ ਸਿੰਘ ‘ਤੇ ਬੀਤੇ ਦਿਨ 7,70ਏ ਪੀ.ਸੀ. ਐਕਟ 1988 ਅਧੀਨ ਮਾਮਲਾ ਦਰਜ ਐੱਫ.ਆਈ.ਆਰ. ਕੀਤੀ ਗਈ ਹੈ।
ਇਸ ਸਬੰਧੀ ਅਮਰਜੀਤ ਸਿੰਘ ਪੁੱਰ ਸਵ. ਬਚਨ ਸਿੰਘ ਪਿੰਡ ਸਲਾਰ, ਤਹਿਸੀਲ ਅਮਰਗੜ੍ਹ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੇ ਵ੍ਹਾਟਸਐਪ ਨੰਬਰ ‘ਤੇ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਿਕਾਇਤ ਵਿੱਚ ਉਸ ਨੇ ਦੱਸਿਆ ਸੀ ਕਿ ਉਹ ਪੰਜ ਭਰਾ ਹਨ ਤੇ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਦੇ ਪਿਤਾ ਦੇ ਨਾਂ ‘ਤੇ ਲਗਭਗ 52 ਵਿਘੇ ਜੱਦੀ ਜ਼ਮੀਨ ਹੈ। ਪਿਤਾ ਵੱਲੰ ਕਰਵਾਈ ਗਈ ਵਸੀਅਤ ਦੇ ਆਧਾਰ ‘ਤੇ ਉਨ੍ਹਾਂ ਨੇ ਇਸ ਰਕਬੇ ਦੀ ਵਿਰਾਸਤ ਦਾ ਇੰਤਕਾਲ ਕਰਵਾਉਣਾ ਸੀ, ਜਿਸ ਕਰਕੇ ਉਸ ਦੇ ਭਰਾ ਬਲਜਿੰਦਰ ਸਿੰਘ ਤੇ ਤਰਲੋਚਨ ਸਿੰਘ ਜਨਵਰੀ 2022 ਵਿੱਚ ਗਏ ਸਨ। ਪਰ ਕਈ ਵਾਰ ਚੱਕਰ ਕੱਟਣ ਦੇ ਬਾਵਜੂਦ ਪਟਵਾਰੀ ਦੀਦਾਰ ਸਿੰਘ ਉਨ੍ਹਾਂ ਦਾ ਕੰਮ ਨਹੀਂ ਕਰ ਰਿਹਾ ਸੀ।
21 ਮਾਰਚ ਨੂੰ ਦੀਦਾਰ ਸਿੰਘ ਪਟਵਾਰੀ ਨੂੰ ਸ਼ਿਕਾਇਤਕਰਤਾ ਤੇ ਉਸ ਦਾ ਭਰਾ ਦਫਤਰ ਪਟਵਾਰਖਾਨਾ ਮਾਲਰੇਕੋਟਲਾ ਵਿਖੇ ਫਿਰ ਮਿਲੇ ਤਾਂ ਪਟਵਾਰੀ ਨੇ ਇੰਤਕਾਲ ਕਰਨ ਬਦਲੇ ‘ਸੇਵਾ ਪਾਣੀ’ ਦੀ ਮੰਗ ਕੀਤੀ। ਜਦੋਂ ਉਨ੍ਹਾਂ ਪੁੱਛਿਆ ਕਿ ਕਿੰਨੀ ‘ਸੇਵਾ’ ਕਰਨੀ ਪਊ ਤਾਂ ਪਟਵਾਰੀ ਨੇ ਨੰਬਰਦਾਰ ਤਲਵਿੰਦਰ ਸਿੰਘ ਨੂੰ ਵੀ ਫੋਨ ਕਰਕੇ ਬੁਲਾ ਲਿਆ ਤੇ ਉਨ੍ਹਾਂ ਨੇ ਨਾਇਬ ਤਹਿਸੀਲਦਾਰ ਅਮਰਗੜ੍ਹ ਦੇ ਪੇਸ਼ ਕਰਨ ਬਦਲੇ 15,000 ਦੀ ਰਿਸ਼ਵਤ ਮੰਗੀ। ਪਟਵਾਰੀ ਦੀਦਾਰ ਸਿੰਘ ਨੇ ਨੰਬਰਦਾਰ ਨੂੰ ਪੈਸੇ ਲੈ ਕੇ ਸਹਾਇਕ ਹਰਵਿੰਦਰ ਸਿੰਘ ਉਰਫ ਬਰਨਾਲਾ ਨੂੰ ਦੇਣ ਲਈ ਕਿਹਾ, ਜਿਸ ਮਗਰੋਂ ਬੈਂਕ ਦੇ ਏਟੀਐੱਮ ਵਿੱਚੋਂ 10,000 ਰੁਪਏ ਕਢਵਾ ਕੇ ਉਨ੍ਹਾਂ ਸਹਾਇਕ ਬਰਨਾਲਾ ਨੂੰ ਦੇ ਦਿੱਤ।
ਇਸ ਦੌਰਾਨ ਉਨ੍ਹਾਂ ਰਿਸਵਤ ਦੇ ਲੈਣ-ਦੇਣਸਮੇਂ ਦੀ ਵੀਡੀਓ ਆਪਣੇ ਮੋਬਾਈਲ ਫੋਨ ਵਿੱਚ ਬਣਾ ਲਈ ਸੀ। ਇਸ ਮਗਰੌਂ 22 ਮਾਰਚ ਨੂੰ ਸਾਡਾ ਇੰਤਕਾਲ ਮਨਜ਼ੂਰ ਹੋ ਗਿਆ। 25 ਮਾਰਚ ਨੂੰ ਸ਼ਿਕਾਇਤ ਕਰਤਾ ਨੇ ਫਰਦ ਕੇਂਦਰ ਵਿੱਚੋਂ ਫਰਦ ਕਢਵਾ ਲਈ ਸੀ। ਐਂਟੀ ਕੁਰੱਪਸ਼ਨ ਨੰਬਰ ‘ਤੇ ਮਿਲੀ ਵੀਡੀਓ ਦੀ ਪੜਤਾਲ ਕਰਨ ਮਗਰੋਂ 26.04.2022 ਨੂੰ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: