ਆਰੀਅਨ ਖਾਨ ਡਰੱਗ ਕੇਸ ਦੀ ਜਾਂਚ ਕਰਨ ਵਾਲੇ NCB ਦੇ ਸਾਬਕਾ ਚੀਫ ਸਮੀਰ ਵਾਨਖੇੜੇ ‘ਤੇ ਰਿਸ਼ਵਤ ਦੀ ਡਿਮਾਂਡ ਕਰਨ ਦਾ ਦੋਸ਼ ਲੱਗਾ ਹੈ। ਸੀਬੀਆਈ ਦੇ ਇਕ ਗਵਾਹ ਕੇਪੀ ਗੋਸਾਵੀ ਨੇ ਕਿਹਾ ਕਿ ਸਮੀਰ ਨੇ ਕਰੂਜ਼ ਡਰੱਗ ਕੇਸ ਵਿਚ ਆਰੀਅਨ ਖਾਨ ਨੂੰ ਨਾ ਫਸਾਉਣ ਲਈ ਸ਼ਾਹਰੁਖ ਖਾਨ ਤੋਂ 25 ਕਰੋੜ ਦੀ ਰਿਸ਼ਵਤ ਮੰਗੀ ਸੀ ਜਿਸ ਦੇ ਬਾਅਦ ਖੁਦ ਗੋਸਾਵੀ ਨੇ 18 ਕਰੋੜ ਵਿਚ ਡੀਲ ਪੱਕੀ ਕੀਤੀ ਸੀ। ਗੋਸਾਵੀ ਨੇ 50 ਲੱਖ ਰੁਪਏ ਕਮਿਸ਼ਨ ਵਜੋਂ ਲਏ ਸਨ।
ਸੀਬੀਆਈ ਨੇ ਸਮੀਰ ਖਿਲਾਫ ਜੋ FIR ਕਰਾਈ ਹੈ ਉਸ ਮੁਤਾਬਕ ਸਾਬਕਾ NCB ਚੀਫ ਦੇ ਇਸ਼ਾਰੇ ‘ਤੇ ਗੋਸਾਵੀ ਨੇ ਆਰੀਅਨ ਖਾਨ ਮਾਮਲੇ ਵਿਚ 25 ਕਰੋੜ ਰੁਪਏ ਦੀ ਮੰਗ ਕੀਤੀ ਸੀ। ਇਸ ਦੇ ਬਦਲੇ ਭਰੋਸਾ ਦਿੱਤਾ ਗਿਆ ਕਿ ਆਰੀਅਨ ਖਾਨ ਨੂੰ ਡਰੱਗ ਮਾਮਲੇ ਵਿਚ ਨਹੀਂ ਫਸਾਇਆ ਜਾਵੇਗਾ।
ਸੀਬੀਆਈ ਨੇ ਇਸ ਮਾਮਲੇ ਵਿਚ ਸਮੀਰ ਵਾਨਖੇੜੇ ਤੋਂ ਇਲਾਵਾ NCB ਦੇ ਅਧਿਕਾਰੀ ਵੀਵੀ ਸਿੰਘ, ਆਰੀਅਨ ਖਾਨ ਡਰੱਗ ਮਾਮਲੇ ਵਿਚ ਤਤਕਾਲੀ ਜਾਂਚ ਅਧਿਕਾਰੀ ਆਸ਼ੀਸ਼ ਰੰਜਨ, ਕੇਪੀ ਗੋਸਾਵੀ ਤੇ ਇਨ੍ਹਾਂ ਦੇ ਇਕ ਸਹਿਯੋਗੀ ਡਿਸੂਜਾ ਨੂੰ ਦੋਸ਼ੀ ਬਣਾਇਆ ਹੈ।
ਕੇਪੀ ਗੋਸਾਵੀ ਉਹੀ ਸ਼ਖਸ ਹਨ ਜਿਨ੍ਹਾਂ ਨੇ NCB ਦੀ ਗ੍ਰਿਫਤ ਵਿਚ ਰਹੇ ਆਰੀਅਨ ਖਾਨ ਨਾਲ ਸੈਲਫੀ ਲਈ ਸੀ। FIR ਵਿਚ ਜੋ ਲਿਖਿਆ ਹੈ ਉਸ ਮੁਤਾਬਕ ਕੇਪੀ ਗੋਸਾਵੀ ਕੋਲ ਆਰੀਅਨ ਨਾਲ ਸੈਲਫੀ ਲੈਣ ਤੇ ਉਸ ਦੀ ਵਾਇਸ ਰਿਕਾਰਡ ਕਰਨ ਦੀ ਆਜ਼ਾਦੀ ਸੀ।
ਇਹ ਵੀ ਪੜ੍ਹੋ : ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਦਾ ਹੋਇਆ ਦੇਹਾਂਤ, ਕੈਂਸਰ ਦੀ ਬੀਮਾਰੀ ਤੋਂ ਸਨ ਪੀੜਤ
FIR ਵਿਚ ਲਿਖਿਆ ਗਿਆ ਹੈ ਕਿ ਸਮੀਰ ਵਾਨਖੇੜੇ ਨੇ ਕੇਪੀ ਗੋਸਾਵੀ ਤੇ ਉਸ ਦੇ ਸਹਿਯੋਗੀ ਡਿਸੂਜਾ ਨੂੰ ਪੂਰੀ ਛੋਟ ਦਿੱਤੀ ਕਿ ਉਹ ਆਰੀਅਨ ਦੇ ਘਰਵਾਲਿਆਂ ਤੋਂ 25 ਕਰੋੜ ਰੁਪਏ ਕਢਵਾ ਸਕੇ। ਬਾਅਦ ਵਿਚ ਇਹ ਰਕਮ 18 ਕਰੋੜ ਰੁਪਏ ‘ਤੇ ਆ ਕੇ ਫਿਕਸ ਹੋਈ।
ਗੋਸਾਵੀ ਤੇ ਡਿਸੂਜਾ ਨੇ ਮਿਲ ਕੇ 50 ਲੱਖ ਰੁਪਏ ਦਾ ਕਮਿਸ਼ਨ ਵੀ ਲਿਆ ਸੀ ਪਰ ਬਾਅਦ ਵਿਚ ਰਕਮ ਦਾ ਇਕ ਹਿੱਸਾ ਵਾਪਸ ਕਰ ਦਿੱਤਾ ਗਿਆ। ਦੱਸ ਦੇਈਏ ਕਿ ਸੀਬੀਆਈ ਨੇ NCB ਦੇ ਸਾਬਕਾ ਚੀਫ ਸਮੀਰ ਵਾਨਖੇੜੇ ਦੇਘਰ 12 ਮਈ ਨੂੰ ਛਾਪਾ ਮਾਰਿਆ। ਏਜੰਸੀ ਨੇ ਇਨ੍ਹਾਂ ਦੇ ਮੁੰਬਈ, ਦਿੱਲੀ, ਰਾਂਚੀ ਤੇ ਕਾਨਪੁਰ ਵਿਚ ਕੁੱਲ 29 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।
ਵੀਡੀਓ ਲਈ ਕਲਿੱਕ ਕਰੋ -: