ਚੀਨ ਦੀ ਰਾਜਧਾਨੀ ਬੀਜਿੰਗ ਵਿਚ ਇਕ ਹਸਪਤਾਲ ਵਿਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਹਾਦਸਾ ਰੋਗੀ ਵਿਭਾਗ ਦੇ ਪੂਰਬੀ ਵਿੰਗ ਵਿਚ ਹੋਇਆ। ਇਸ ਦੌਰਾਨ 21 ਲੋਕਾਂ ਦੀ ਮੌਤ ਹੋ ਗਈ। ਅੱਗ ਦੁਪਹਿਰ ਲਗਭਗ 1 ਵਜੇ ਲੱਗੀ। ਇਸ ‘ਤੇ ਕਾਬੂ ਪਾਉਣ ਲਈ ਲਗਭਗ ਡੇਢ ਘੰਟੇ ਦਾ ਸਮਾਂ ਲੱਗਾ।
ਅੱਗ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਟੀਮ ਬੀਜਿੰਗ ਦੇ ਚਾਂਗਫੇਂਗ ਹਸਪਤਾਲ ਵਿਚ ਦੁਰਘਟਨਾ ਵਾਲੀ ਥਾਂ ‘ਤੇ ਪਹੁੰਚੀ। ਬਚਾਅ ਕੰਮ ਦੇ ਬਾਅਦ ਕੁੱਲ 71 ਲੋਕਾਂ ਨੂੰ ਕੱਢਿਆ ਗਿਆ। ਸਾਰਿਆਂ ਨੂੰ ਦੂਜੇ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ। ਇਲਾਜ ਦੌਰਾਨ 21 ਦੀ ਮੌਤ ਹੋ ਗਈ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਦੁਖਦ ਹੈ। ਮੈਂ ਆਪਣੇ ਘਰ ਦੀ ਖਿੜਕੀ ਤੋਂ ਦੁਰਘਟਨਾ ਦੇ ਭਿਆਨਕ ਨਜ਼ਾਰੇ ਨੂੰ ਦੇਖ ਰਿਹਾ ਸੀ। ਦੁਪਹਿਰ ਸਮੇਂ ਬਹੁਤ ਸਾਰੇ ਲੋਕ ਏਅਰ ਕੰਡੀਸ਼ਨਿੰਗ ਯੂਨਿਟ ‘ਤੇ ਖੜ੍ਹੇ ਸਨ। ਅੱਗ ਲੱਗਣ ਦੇ ਬਾਅਦ ਕੁਝ ਲੋਕਾਂ ਨੇ ਹੇਠਾਂ ਛਲਾਂਗ ਲਗਾ ਦਿੱਤੀ। ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: