ਲੁਧਿਆਣਾ-ਜਲੰਧਰ ਹਾਈਵੇ ‘ਤੇ ਫਗਵਾੜਾ ਨੇੜੇ ਚਾਚੋਕੀ ਵਿਖੇ ਚੱਲਦੀ ਕਾਰ ਨੂੰ ਅੱਗ ਲੱਗ ਗਈ। ਇਸ ਘਟਨਾ ‘ਚ ਕਾਰ ਸਵਾਰ ਦਾ ਪਰਿਵਾਰ ਵਾਲ-ਵਾਲ ਬਚ ਗਿਆ। ਕਾਰ ਦੇ ਸੜਨ ਦੀ ਬਦਬੂ ਆਉਣ ‘ਤੇ ਡਰਾਈਵਰ ਨੇ ਕਾਰ ਨੂੰ ਹਾਈਵੇਅ ਵਾਲੇ ਪਾਸੇ ਰੋਕ ਦਿੱਤਾ। ਇਸ ‘ਤੋਂ ਬਾਅਦ ਕਾਰ ‘ਚੋਂ ਧੂੰਆਂ ਨਿਕਲਦਾ ਦੇਖ ਉਸ ਨੇ ਪਰਿਵਾਰ ਨੂੰ ਹੇਠਾਂ ਉਤਾਰਿਆ। ਜਿਵੇ ਹੀ ਪਰਿਵਾਰ ਕਾਰ ‘ਚੋਂ ਬਾਹਰ ਨਿਕਲਿਆ ਕਾਰ ਪਿੱਛੇ ਤੋਂ ਅੱਗ ਦੀ ਲਪੇਟ ‘ਚ ਆ ਗਈ।
ਇਸ ਮਾਮਲੇ ਸਬੰਧੀ ਕਰ ਦੇ ਮਾਲਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਆਲਟੋ ਕਾਰ ਵਿੱਚ ਲੁਧਿਆਣਾ ਤੋਂ ਟਾਂਡਾ ਵੱਲ ਜਾ ਰਿਹਾ ਸੀ। ਫਿਰ ਰਸਤੇ ਵਿੱਚ ਕਾਰ ਪੂਰੀ ਤਰ੍ਹਾਂ ਗਰਮ ਹੋਣ ਲੱਗੀ। ਗਰਮੀ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਅਤੇ ਕਾਰ ਵਿੱਚ ਸੜਨ ਦੀ ਬਦਬੂ ਵੀ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਨੁਕਸਾਨ ਪਹੁੰਚਿਆ ਹੈ, ਪਰ ਗੱਡੀ ਵਿੱਚ ਸਵਾਰ ਸਾਰੇ ਸੁਰੱਖਿਅਤ ਹਨ।
ਇਹ ਵੀ ਪੜ੍ਹੋ : ਸਿਡਨੀ ਬਣਿਆ ‘ਮਿੰਨੀ ਇੰਡੀਆ’, ਮੈਗਾ ਸ਼ੋਅ ‘ਚ ਪਹੁੰਚੇ 20 ਹਜ਼ਾਰ ਭਾਰਤੀ, PM ਮੋਦੀ ਬੋਲੇ- ਭਾਰਤ ਮਦਰ ਆਫ਼ ਡੈਮੋਕਰੇਸੀ
ਲਖਬਿੰਦਰ ਨੇ ਦੱਸਿਆ ਕਿ ਜਿਵੇਂ ਹੀ ਕਾਰ ਨੂੰ ਅੱਗ ਲੱਗੀ ਤਾਂ ਉਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ। ਫਗਵਾੜਾ ਦੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਪਾਣੀ ਦੀਆਂ ਬੁਛਾੜਾਂ ਪਾ ਕੇ ਅੱਗ ‘ਤੇ ਕਾਬੂ ਪਾਇਆ। ਲੀਡ ਫਾਇਰ ਅਫਸਰ ਸੁਰਜੀਤ ਮੱਟੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨੈਸ਼ਨਲ ਹਾਈਵੇਅ ’ਤੇ ਇਕ ਕਾਰ ਨੂੰ ਅੱਗ ਲੱਗ ਗਈ ਹੈ, ਜਿਸ ’ਤੇ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: