ਪੰਜਾਬ ਦੇ ਜਲੰਧਰ ‘ਚ ਬੰਡਲਾਂ ‘ਤੇ ਕੱਪੜੇ ਵੇਚਣ ਵਾਲੀ ਮਾਰਕੀਟ ਨੇੜੇ ਕਬਾੜ ‘ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ‘ਤੋਂ ਬਾਅਦ ਦੁਕਾਨਦਾਰਾਂ ਤੁਰੰਤ ਪ੍ਰਭਾਵ ਨਾਲ ਪੁਲਿਸ ਦੇ ਨਾਲ-ਨਾਲ ਫਾਇਰ ਬ੍ਰਿਗੇਡ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਪਾਣੀ ਦਾ ਛਿੜਕਾਅ ਕਰਕੇ ਅੱਗ ਨੂੰ ਬੁਝਾਇਆ।
ਦਰਅਸਲ ਭਗਵਾਨ ਵਾਲਮੀਕਿ ਚੌਂਕ ਦੇ ਨਾਲ ਲੱਗਦੀ ਟੈਕਸਟਾਈਲ ਮਾਰਕੀਟ ਦੇ ਕੋਲ ਲੋਕ ਕਬਾੜ ਨੂੰ ਕੱਪੜੇ ‘ਚ ਬੰਨ੍ਹ ਕੇ ਸੁੱਟ ਦਿੰਦੇ ਹਨ। ਅੱਜ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਸ ਕਬਾੜ ਨੂੰ ਅੱਗ ਲਗਾ ਦਿੱਤੀ ਗਈ। ਪਹਿਲਾਂ ਤਾਂ ਦੁਕਾਨਦਾਰਾਂ ਨੇ ਆਪਣੇ ਪੱਧਰ ‘ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕੱਪੜਿਆਂ ‘ਚ ਅੱਗ ਦੀਆਂ ਲਪਟਾਂ ਹੌਲੀ-ਹੌਲੀ ਹੋਰ ਵਧ ਗਈਆਂ।
ਇਹ ਵੀ ਪੜ੍ਹੋ : ਮੰਤਰੀ ਭੁੱਲਰ ਨੇ 11 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ, ਨਵ-ਨਿਯੁਕਤ ਕਰਮਚਾਰੀਆਂ ਨੂੰ ਦਿੱਤੀ ਵਧਾਈ
ਕੱਪੜਾ ਮੰਡੀ ‘ਚ ਲੱਗੀ ਅੱਗ ਦੀਆਂ ਲਪਟਾਂ ਬਾਜ਼ਾਰ ਵੱਲ ਵਧਣ ਲੱਗੀਆਂ। ਇਸ ‘ਤੋਂ ਬਾਅਦ ਦੁਕਾਨਦਾਰਾਂ ਦੇ ਨਾਲ-ਨਾਲ ਲੋਕਾਂ ਵਿੱਚ ਹੜਕੰਪ ਮੱਚ ਗਿਆ। ਇਸ ਮਗਰੋਂ ਦੁਕਾਨਦਾਰਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ। ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: