ਯੂਕਰੇਨ ਤੇ ਰੂਸ ਵਿਚਾਲੇ ਜੰਗ ਨੂੰ 11 ਦਿਨ ਹੋ ਗਏ ਹਨ ਪਰ ਤਬਾਹੀ ਦਾ ਮੰਜ਼ਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਯੂਕਰੇਨ ਦੇ ਬੰਦਰਗਾਹ ਸ਼ਹਿਰ ਮਾਰਿਉਪੋਲ ਵਿੱਚ ਸ਼ਨੀਵਾਰ ਦੀ ਸਵੇਰ ਜੰਗ ਬੰਦੀ ਦਾ ਐਲਾਨ ਕੀਤਾ ਗਿਆ। ਇਥੇ ਫਸੇ ਲੋਕਾਂ ਨੂੰ ਬਾਹਰ ਨਿਕਲਣ ਦਾ ਇਹ ਚੰਗਾ ਮੌਕਾ। ਸ਼ਹਿਰ ‘ਤੇ ਰੂਸੀ ਫੌਜ ਦੀ ਭਾਰੀ ਬੰਬਾਰੀ ਹੋ ਰਹੀ ਸੀ ਤੇ ਇਥੇ ਲਗਭਗ ਦੋ ਲੱਖ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਸੀ।
ਜਿਵੇਂ ਹੀ ਜੰਗਬੰਦੀ ਦਾ ਐਲਾਨ ਹੋਇਆ, ਪ੍ਰਸ਼ਾਸਨ ਵੱਲੋਂ ਲੋਕਾਂ ਲਈ 50 ਬੱਸਾਂ ਦਾ ਇੰਤਜ਼ਾਮ ਕੀਤਾ ਗਿਆ। ਲੋਕ ਵੀ ਆਪਣੇ ਘਰਾਂ ਤੋਂ ਨਿਕਲ ਕੇ ਸਿਟੀ ਸੈਂਟਰ ਪਹੁੰਚਣ ਲੱਗੇ। ਬੱਸਾਂ ਨੂੰ ਇਥੋਂ ਰਵਾਨਾ ਹੋਣਾ ਸੀ।
ਪਰ ਇਸ ਦੇ ਦੋ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਰੂਸੀ ਫੌਜ ਨੇ ਮੁੜ ਰਿਹਾਇਸ਼ੀ ਇਲਾਕਿਆਂ ‘ਤੇ ਬੰਬ ਸੁੱਟੇ ਸ਼ੁਰੇ ਕਰ ਦਿੱਤੇ। ਬਾਅਦ ਵਿੱਚ ਰੂਸ ਨੇ ਕਿਹਾ ਕਿ ਇਹ ਜੰਗਬੰਦੀ ਉਸ ਨੇ ਨਹੀਂ ਯੂਕਰੇਨੀਆਂ ਨੇ ਤੋੜੀ ਹੈ। ਮਾਰਿਉਪੋਲ ਵਿੱਚ ਪਿਛਲੇ ਪੰਜ ਦਿਨਾਂ ਤੋਂ ਨਾ ਪਾਣੀ ਹੈ ਤੇ ਨਾ ਬਿਜਲੀ ਤੇ ਨਾ ਸਫਾਈ ਦੀ ਵਿਵਸਥਾ। ਖਾਣਾ ਤੇ ਪਾਣੀ ਤੇਜ਼ੀ ਨਾਲ ਖਤਮ ਹੋ ਰਿਹਾ ਹੈ।
ਆਪਣੇ ਦਾਦਾ-ਦਾਦੀ ਦੀ ਦੇਖਭਾਲ ਕਰ ਰਹੀ ਇੱਕ 27 ਸਾਲ ਦੇ ਆਈਟੀ ਡਿਵੈਲਪਰ ਮੈਕਸਿਮ ਨੇ ਮੀਡੀਆ ਨੂੰ ਦੱਸਿਆ ਕਿ ਕਿਸ ਤਰ੍ਹਾਂ ਸ਼ਨੀਵਾਰ ਦਾ ਦਿਨ ਉਨ੍ਹਾਂ ਲਈ ਪਹਿਲਾਂ ਉਮੀਦ ਲੈ ਕੇ ਆਇਆ ਤੇ ਫਿਰ ਨਿਰਾਸ਼ਾ ਵਿੱਚ ਖਤਮ ਹੋ ਗਿਆ।
ਉਸ ਨੇ ਕਿਹਾ ਕਿ ਅਸੀਂ ਅੱਜ ਇਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਸੀ। ਅਸੀਂ ਜੰਗਬੰਦੀ ਦੌਰਾਨ ਨਿਕਲਣਾ ਸੀ, ਜਦੋਂ ਗੋਲੀਬਾਰੀ ਨਾ ਹੋ ਰਹੀ ਹੋਵੇ। ਅਸੀਂ ਸੁਣਿਆ ਕਿ ਇਸ ਦੌਰਾਨ ਅਸੀਂ ਇਥੋਂ ਨਿਕਲ ਸਕਦੇ ਹਾਂ। ਜਿੰਨੀ ਜਲਦੀ ਹੋ ਸਕੇ ਮੈਂ ਆਪਣੇ ਤੇ ਦਾਦਾ-ਦਾਦੀ ਲਈ ਚਾਰ ਬੈਗ ਵਿੱਚ ਗਰਮ ਕੱਪੜੇ ਤੇ ਖਾਣਾ ਭਰ ਲਿਆ। ਘਰ ਵਿੱਚ ਜਿੰਨਾ ਪਾਣੀ ਬਚਿਆ ਹੋਇਆ ਸੀ ਉਸ ਨੂੰ ਵੀ ਲੈ ਲਿਆ। ਮੈਂ ਸਾਰੀਆਂ ਚੀਜ਼ਾਂ ਆਪਣੀ ਕਾਰ ਵਿੱਚ ਰਖ ਲਈਆਂ।
ਮੈਕਸਿਮ ਨੇ ਦੱਸਿਆ ਕਿ ਮੇਰੇ ਦਾਦਾ-ਦਾਦੀ ਉਮਰ ਦੇ ਅੱਠਵੇਂ ਦਹਾਕੇ ਵਿੱਚ ਹਨ ਇਸ ਲਈ ਉਨ੍ਹਾਂ ਦੇ ਲਈ ਇਹ ਸਭ ਕਰਨਾ ਮੁਸ਼ਕਿਲ ਸੀ। ਮੈਂ ਹੀ ਇਹ ਸਾਰਾ ਸਾਮਾਨ ਛੇ ਮੰਜ਼ਿਲੀ ਇਮਾਰਤ ਤੋਂ ਲੈ ਕੇ ਹੇਠਾਂ ਉਤਰਿਆ। ਸਾਰੀਆਂ ਚੀਜ਼ਾਂ ਕਾਰ ਵਿੱਚ ਰਖੀਆਂ, ਅਜੇ ਇਮਾਰਤ ਵਿੱਚ ਲਿਸਟ ਨਹੀਂ ਚੱਲ ਰਹੀ ਹੈ। ਪਰ ਜਿਵੇਂ ਹੀ ਮੈਂ ਕਾਰ ਸਟਾਰਟ ਕਰਨ ਲੱਗਾ ਸੀ, ਬੰਬਾਰੀ ਦੁਬਾਰਾ ਸ਼ੁਰੂ ਹੋ ਗਈ। ਮੈਂ ਨੇੜੇ ਹੀ ਧਮਾਕੇ ਦੀ ਆਵਾਜ਼ ਸੁਣੀ। ਜਿੰਨੀ ਛੇਤੀ ਹੋ ਸਕਿਆ ਸਾਰੀਆਂ ਚੀਜ਼ਾਂ ਲੈ ਕੇ ਉਪਰ ਭੱਜਿਆ। ਆਪਣੇ ਅਪਾਰਟਮੈਂਟ ਵਿੱਚ ਪਹੁੰਚ ਕੇ ਮੈਂ ਵੇਖਿਆ ਕਿ ਸ਼ਹਿਰ ਤੋਂ ਧੂੰਏ ਦੇ ਗੁਬਾਰ ਉਠ ਰਹੇ ਹਨ। ਇਹ ਧੂੰਆਂ ਹਾਈਵੇ ਤੋਂ ਜੇਪੋਰਿਝਿਆ ਵੱਲ ਵਧ ਰਿਹਾ ਸੀ। ਮੰਨਿਆ ਜਾ ਰਿਹਾ ਸੀ ਕਿ ਲੋਕ ਇਧਰ ਹੀ ਭੱਜਣਗੇ। ਉਸ ਨੇ ਦੱਸਿਆ ਕਿ ਇਸ ਵੇਲੇ ਸਾਡੇ ਅਪਾਰਟਮੈਂਟ ਵਿੱਚ 20 ਹੋਰ ਲੋਕ ਵੀ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਲੋਕ ਉੱਤਰੀ ਇਲਾਕੇ ਦੇ ਰਹਿਣ ਵਾਲੇ ਹਨ ਜੋ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਮਕਾਨਾਂ ਵਿੱਚ ਅੱਗ ਲੱਗੀ ਹੋਈ ਹੈ। ਅੱਗ ਬੁਝਾਉਣ ਵਾਲਾ ਕੋਈ ਨਹੀਂ ਹੈ। ਸ਼ਹਿਰ ਦੀਆਂ ਸੜਕਾਂ ‘ਤੇ ਲਾਸ਼ਾਂ ਪਈਆਂ ਹੋਈਆਂ ਹਨ ਤੇ ਉਨ੍ਹਾਂ ਨੂੰ ਵੀ ਹਟਾਉਣ ਵਾਲਾ ਕੋਈ ਨਹੀਂ ਹੈ।
ਮੈਕਸਿਮ ਨੇ ਦੱਸਿਆ ਕਿ ਸਾਡੇ ਕੋਲ ਬੋਤਲਬੰਦ ਪਾਣੀ ਖਤਮ ਹੋ ਗਿਆ ਹੈ। ਟੂਟੀਆਂ ਵਿੱਚ ਪਾਣੀ ਬੰਦ ਹੋ ਗਿਆ ਹੈ। ਇੱਕ ਸਿਰਫ ਗੈਸ ਦੀ ਸਪਲਾਈ ਚਾਲੂ ਹੈ। ਨਹਾਉਣ ਦਾ ਪਾਣੀ ਗਰਮ ਕਰਕੇ ਇਸ ਨੂੰ ਪੀਣ ਲਾਇਕ ਬਣਾ ਸਕਦੇ ਹਾਂ। ਹਾਲਾਂਕਿ ਅੱਜ ਪੁਲਿਸ ਨੇ ਸਟੋਰ ਖੋਲ੍ਹੇ ਤਾਂ ਸਾਡੇ ਗੁਆਂਢੀ ਕੁਝ ਕੈਂਡੀ, ਮੱਛੀ ਤੇ ਕੋਲਡ ਡ੍ਰਿੰਕ ਲਿਆ ਸਕੇ। ਉਸ ਨੇ ਕਿਹਾ ਕਿ ਜੰਗਬੰਦੀ ਇੱਕ ਧੋਖਾ ਸੀ। ਪਤਾ ਨਹੀਂ ਅੱਗੇ ਕੀ ਹੋਏਗਾ। ਅਸੀਂ ਬਹੁਤ ਥੱਕ ਗਏ ਹਾਂ ਤੇ ਸਾਨੂੰ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਨਜ਼ਰ ਆ ਰਿਹਾ।