ਅਮਰੀਕੀ ਸੂਬੇ ਟੈਕਸਾਸ ਦੇ ਇਕ ਮਾਲ ਵਿਚ ਬੀਤੀ ਰਾਤ ਗੋਲੀਬਾਰੀ ਹੋਈ। ਹਮਲੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ। ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਵੀ ਖਬਰ ਹੈ ਕਿ ਪੁਲਿਸ ਨੇ ਸ਼ੱਕੀ ਸ਼ੂਟਰ ਨੂੰ ਮਾਰ ਗਿਰਾਇਆ ਹੈ।
ਘਟਨਾ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ ਵਿਚ ਖੂਨ ਨਾਲ ਲੱਥਪਥ ਲੋਕਾਂ ਨੂੰ ਜ਼ਮੀਨ ‘ਤੇ ਡਿਗੇ ਦੇਖਿਆ ਜਾ ਸਕਦਾ ਹੈ। ਇਕ ਵੀਡੀਓ ਵਿਚ ਮਾਰਿਆ ਗਿਆ ਹਮਲਾਵਰ ਵੀ ਦਿਖ ਰਿਹਾ ਹੈ। ਉਸ ਕੋਲ ਹਮਲੇ ਵਿਚ ਇਸਤੇਮਾਲ ਕੀਤੀ ਗਈ ਬੰਦੂਕ ਵੀ ਦਿਖਾਈ ਦੇ ਰਹੀ ਹੈ।
ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਅਮਰੀਕਾ ਦੇ ਅਲਬਾਮਾ ਸੂਬੇ ਦੇ ਡੇਡਵਿਲੇ ਵਿਚ ਫਾਇਰਿੰਗ ਦੌਰਾਨ 6 ਨਾਬਾਲਗਾਂ ਦੀ ਮੌਤ ਹੋ ਗਈ ਸੀ। 20 ਲੋਕ ਜ਼ਖਮੀ ਹੋਏ ਸਨ। ਘਨਟਾ ਇਕ ਟੀਨਏਜਰ ਦੀ ਬਰਥਡੇ ਪਾਰਟੀ ਦੌਰਾਨ ਹੋਈ ਸੀ। ਡੇਡਵਿਲੇ ਵਿਚ ਇਕ ਬਰਥਡੇ ਪਾਰਟੀ ਚੱਲ ਰਹੀ ਸੀ। ਇਸ ਨੂੰ ਸਵੀਟ-16 ਦਾ ਨਾਂ ਦਿੱਤਾ ਗਿਆ ਸੀ। ਪਾਰਟੀ ਖਤਮ ਹੋਣ ਵਾਲੀ ਸੀ ਉਦੋਂ ਕਿਸੇ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਕੁਝ ਮਿੰਟਾਂ ਵਿਚ ਹੀ ਪੁਲਿਸ ਉਥੇ ਪਹੁੰਚ ਗਈ ਸੀ।
ਇਹ ਵੀ ਪੜ੍ਹੋ : ਜਾਲੌਨ ‘ਚ ਭਿਆਨਕ ਸੜਕ ਹਾਦਸਾ, ਬਾਰਾਤੀਆਂ ਨਾਲ ਭਰੀ ਬੱਸ ਪਲਟੀ, 5 ਦੀ ਮੌ.ਤ, 15 ਤੋਂ ਵੱਧ ਜ਼ਖਮੀ
ਨਾਗਰਿਕਾਂ ਦੇ ਬੰਦੂਕ ਰੱਖਣ ਦੇ ਮਾਮਲੇ ਵਿਚ ਅਮਰੀਕਾ ਦੁਨੀਆ ਵਿਚ ਸਭ ਤੋਂ ਅੱਗੇ ਹੈ। ਸਵਿਟਜ਼ਰਲੈਂਡ ਦੇ ਸਮਾਲ ਆਰਮਸ ਸਰਵੇ ਦੀ ਰਿਪੋਰਟ ਮੁਤਾਬਕ ਦੁਨੀਆ ਵਿਚ ਮੌਜੂਦ ਕੁੱਲ 85.7 ਕਰੋੜ ਸਿਵਲੀ੍ਨ ਗਨ ਵਿਚੋਂ ਇਕੱਲੇ ਅਮਰੀਕਾ ਵਿਚ ਹੀ 39.3 ਕਰੋੜ ਸਿਵਲੀਅਨ ਕੋਲ ਬੰਦੂਕ ਹੈ। ਦੁਨੀਆ ਦੀ ਆਬਾਦੀ ਵਿਚ ਅਮਰੀਕਾ ਦਾ ਹਿੱਸਾ 5 ਫੀਸਦੀ ਹੈ ਪਰ ਦੁਨੀਆ ਦੀ ਕੁੱਲ ਸਿਵਲੀਅਨ ਗਨ ਵਿਚੋਂ 46 ਫੀਸਦੀ ਇਕੱਲੇ ਅਮਰੀਕਾ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ -: