ਭਾਰਤ ਲਈ ਬਣ ਰਹੇ ਏਅਰਬੱਸ C295 ਜਹਾਜ਼ ਨੇ ਪਹਿਲੀ ਉਡਾਣ ਭਰੀ ਹੈ। ਏਅਰਬੱਸ ਡਿਫੈਂਸ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਏਅਰਬਸ ਨੇ ਟਵੀਟ ਵਿਚ ਲਿਖਿਆ ਕਿ ਭਾਰਤ ਲਈ ਬਣੇ ਏਅਰਬਸ ਸੀ295 ਨੇ ਸਫਲਤਾਪੂਰਵਕ ਆਪਣੀ ਪਹਿਲੀ ਉਡਾਣ ਭਰੀ। ਇਸ ਦੇ ਨਾਲ ਹੀ ਭਾਰਤ ਨੂੰ ਇਸ ਜਹਾਜ਼ ਦੀ ਡਲਿਵਰੀ ਇਸ ਸਾਲ ਦੇ ਅਖੀਰ ਤੱਕ ਹੋਣ ਦਾ ਰਸਤਾ ਸਾਫ ਹੋ ਗਿਆ ਹੈ।
ਭਾਰਤ ਦੇ ਏਅਰੋਸਪੇਸ ਪ੍ਰੋਗਰਾਮ ਲਈ ਸੀ295 ਦੀ ਪਹਿਲੀ ਉਡਾਣ ਬੇਹੱਦ ਅਹਿਮ ਹੈ। ਇਸ ਲਈ ਭਾਰਤੀ ਹਵਾਈ ਫੌਜ ਦੁਨੀਆ ਵਿਚ ਸੀ295 ਜਹਾਜ਼ਾਂ ਦੀ ਸਭ ਤੋਂ ਵੱਡੀ ਆਪ੍ਰੇਟਰ ਬਣ ਜਾਵੇਗੀ। ਇਸ ਨਾਲ ਭਾਰਤੀ ਹਵਾਈ ਫੌਜ ਦੀ ਤਾਕਤ ਕਈ ਗੁਣਾ ਵਧ ਜਾਵੇਗੀ। ਦੱਸ ਦੇਈਏ ਕਿ ਸੀ295 ਇਕ ਫੌਜ ਜਹਾਜ਼ ਹੈ। ਫਿਲਹਾਲ ਭਾਰਤੀ ਸਸ਼ਤਰ ਬਲ ਆਪਣੀਆਂ ਜ਼ਰੂਰਤਾਂ ਲਈ 1960 ਦੀ ਪੀੜ੍ਹੀ ਦੇ ਪੁਰਾਣੇ ਏਵਰੋ ਜਹਾਜ਼ਾਂ ‘ਤੇ ਨਿਰਭਰ ਹੈ। ਸੀ295 ਦੇ ਹਵਾਈ ਫੌਜ ਵਿਚ ਸ਼ਾਮਲ ਹੋਣ ਦੇ ਬਾਅਦ ਫੌਜੀ ਆਵਾਜਾਈ ਆਸਾਨ ਅਤੇ ਬਿਹਤਰ ਹੋ ਜਾਵੇਗੀ। ਭਾਰਤ ਅਤੇ ਅਮਰੀਕੀ ਰੱਖਿਆ ਕੰਪਨੀ ਏਅਰਬੱਸ ਵਿਚਾਲੇ ਹੋਏ ਸੌਦੇ ਤਹਿਤ ਸਤੰਬਰ 2023 ਤੋਂ ਅਗਸਤ 2025 ਦਰਮਿਆਨ 16 ਸੀ295 ਜਹਾਜ਼ਾਂ ਦੀ ਸਪਲਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : DGCA ਨੇ ਗੋ ਫਸਟ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ, ਟਿਕਟਾਂ ਦੀ ਵਿਕਰੀ ਰੋਕਣ ਨੂੰ ਕਿਹਾ
ਸੀ295 ਜਹਾਜ਼ ਨੇ ਆਪਣੀ ਪਹਿਲੀ ਉਡਾਣ ਸਪੇਨ ਦੇ ਸੇਵਿਲੇ ਵਿਚ ਭਰੀ। ਕੰਪਨੀ ਨੇ ਕਿਹਾ ਕਿ ਇਸ ਨਾਲ 2023 ਦੀ ਦੂਜੀ ਛਿਮਾਹੀ ਵਿਚ ਇਨ੍ਹਾਂ ਜਹਾਜ਼ਾਂ ਦੀ ਭਾਰਤ ਨੂੰ ਸਪਲਾਈ ਹੋ ਸਕੇਗੀ। ਮੇਕ ਇਨ ਇੰਡੀਆ ਪ੍ਰੋਗਰਾਮ Tata-Airbus ਦਾ ਸਾਂਝਾ ਉੱਦਮ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਤਹਿਤ ਗੁਜਰਾਤ ਦੇ ਵਡੋਦਰਾ ਵਿੱਚ ਬਣਾਇਆ ਜਾ ਰਿਹਾ ਹੈ। ਇਹ ਉੱਦਮ ਹਰ ਸਾਲ ਅੱਠ C295 ਜਹਾਜ਼ਾਂ ਦਾ ਨਿਰਮਾਣ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: