ਚੀਨ ਪਹਿਲਾਂ ਹੀ ਕੋਰੋਨਾ ਨੂੰ ਲੈ ਕੇ ਜ਼ੀਰੋ ਟੋਲਰੈਂਸ ਨੀਤੀ ਲਈ ਜਾਣਿਆ ਜਾਂਦਾ ਹੈ ਹੁਣ ਮੰਕੀਪੌਕਸ ਦਾ ਪਹਿਲਾਂ ਮਾਮਲਾ ਸਾਹਮਣੇ ਆਉਣ ਨਾਲ ਉਥੇ ਭਜਾੜਾਂ ਪੈ ਗਈਆਂ ਹਨ। ਚੀਨ ਵਿੱਚ ਵੀ ਮੰਕੀਪੌਕਸ ਦੀ ਲਾਗ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸੰਕਰਮਿਤ ਵਿਅਕਤੀ ਵਿਦੇਸ਼ ਯਾਤਰਾ ਤੋਂ ਬਾਅਦ ਚੋਂਗਕਿੰਗ ਪਹੁੰਚਿਆ ਸੀ। ਉਸ ਦੇ ਸਰੀਰ ‘ਤੇ ਧੱਫੜਾਂ ਦੇ ਨਾਲ-ਨਾਲ ਹੋਰ ਲੱਛਣ ਵੀ ਪਾਏ ਗਏ। ਇਸ ਤੋਂ ਤੁਰੰਤ ਬਾਅਦ ਸੰਕਰਮਿਤ ਨੂੰ ਕੁਆਰੰਟੀਨ ਕੀਤਾ ਗਿਆ ਅਤੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਚੀਨ ਦੇ ਅਧਿਕਾਰ ਵਾਲੇ ਹਾਂਗਕਾਂਗ ‘ਚ ਮੰਕੀਪੌਕਸ ਦੀ ਲਾਗ ਦਾ ਮਾਮਲਾ ਸਾਹਮਣੇ ਆਇਆ ਸੀ। ਚੀਨ ਵਿੱਚ ਮੰਕੀਪੌਕਸ ਪੀੜਤ ਵਿਅਕਤੀ ਨਾਲ ਕੋਵਿਡ -19 ਸੰਕਰਮਿਤ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਬਾਂਦਰਪੌਕਸ ਵਾਇਰਸ ਹੁਣ ਤੱਕ 108 ਦੇਸ਼ਾਂ ਵਿੱਚ ਆਪਣੇ ਪੈਰ ਪਸਾਰ ਚੁੱਕਾ ਹੈ। ਇਸ ਦੇ ਮੱਦੇਨਜ਼ਰ WHO ਨੇ ਸਿਹਤ ਐਮਰਜੈਂਸੀ ਘੋਸ਼ਿਤ ਕੀਤੀ ਹੈ।
ਰਿਪੋਰਟਾਂ ਮੁਤਾਬਕ ਚੀਨ ਵਿੱਚ ਮੰਕੀਪੌਕਸ ਦੀ ਲਾਗ ਦਾ ਪਹਿਲਾ ਮਾਮਲਾ ਚੋਂਗਕਿੰਗ ਸ਼ਹਿਰ ਵਿੱਚ ਪਾਇਆ ਗਿਆ ਹੈ। ਚੋਂਗਕਿੰਗ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਵਿਦੇਸ਼ ਤੋਂ ਇੱਥੇ ਪਹੁੰਚੇ ਵਿਅਕਤੀ ਦੇ ਸਰੀਰ ‘ਤੇ ਧੱਫੜ ਦੇ ਨਾਲ-ਨਾਲ ਹੋਰ ਲੱਛਣ ਵੀ ਪਾਏ ਗਏ। ਇਸ ਤੋਂ ਬਾਅਦ ਉਸ ਨੂੰ ਤੁਰੰਤ ਕੋਰੋਨਾ ਸੰਕਰਮਿਤ ਦੀ ਤਰਜ ‘ਤੇ ਕੁਆਰੰਟੀਨ ਕੀਤਾ ਗਿਆ ਸੀ। ਸ਼ੁਰੂਆਤੀ ਰਿਪੋਰਟ ਮਿਲਣ ਤੋਂ ਬਾਅਦ, ਚੀਨ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਰਾਹੀਂ ਮਾਮਲੇ ਦੀ ਸਮੀਖਿਆ ਕੀਤੀ ਗਈ, ਜਿਸ ਤੋਂ ਬਾਅਦ ਵਿਅਕਤੀ ਵਿੱਚ ਮੰਕੀਪੌਕਸ ਦੀ ਲਾਗ ਦੀ ਅੰਤਿਮ ਪੁਸ਼ਟੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸਦੀ ਹਾਲਤ ਸਥਿਰ ਹੈ। ਸਿਹਤ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਚੋਂਗਕਿੰਗ ਵਿੱਚ ਦਾਖਲ ਹੁੰਦੇ ਹੀ ਸੰਕਰਮਿਤ ਵਿਅਕਤੀ ਨੂੰ ਤੁਰੰਤ ਕੁਆਰੰਟੀਨ ਕਰ ਦਿੱਤਾ ਗਿਆ। ਇਸ ਦੌਰਾਨ ਉਹ ਕਿਸੇ ਨੂੰ ਵੀ ਨਹੀਂ ਮਿਲਿਆ ਸੀ।
ਇਹ ਵੀ ਪੜ੍ਹੋ : ਮੂਨਕ : ਟਿਊਸ਼ਨ ਪੜ੍ਹਣ ਜਾ ਰਹੀ 14 ਸਾਲਾਂ ਕੁੜੀ ਦਰਦਨਾਕ ਮੌਤ, ਸਿਰ ‘ਤੇ ਚੜ੍ਹਿਆ ਟਰੱਕ ਦਾ ਟਾਇਰ
ਜਿਵੇਂ ਹੀ ਚੀਨ ਦੇ ਪੱਛਮੀ ਸ਼ਹਿਰ ਚੋਂਗਕਿੰਗ ਸ਼ਹਿਰ ਵਿੱਚ ਮੰਕੀਪੌਕਸ ਦਾ ਪਹਿਲਾ ਕੇਸ ਪਾਇਆ ਗਿਆ, ਇਸ ਛੂਤ ਵਾਲੀ ਬਿਮਾਰੀ ਪ੍ਰਤੀ ਲੋਕਾਂ ਦੀ ਦਿਲਚਸਪੀ ਵਧ ਗਈ। ਇਹ ਹੈਸ਼ਟੈਗ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ‘ਤੇ ਟ੍ਰੈਂਡ ਕਰਨ ਲੱਗਾ। ਦੱਸਿਆ ਜਾ ਰਿਹਾ ਹੈ ਕਿ 1 ਘੰਟੇ ਦੇ ਅੰਦਰ ਇਸ ਨੂੰ 12 ਕਰੋੜ ਤੋਂ ਜ਼ਿਆਦਾ ਵਿਊਜ਼ ਮਿਲ ਗਏ ਹਨ। ਇਸ ਤੋਂ ਪਹਿਲਾਂ ਚੀਨ ਦੀ ਮਲਕੀਅਤ ਵਾਲੇ ਹਾਂਗਕਾਂਗ ਵਿੱਚ ਪਿਛਲੇ ਹਫ਼ਤੇ ਮੰਕੀਪੌਕਸ ਦੀ ਲਾਗ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਸਿਹਤ ਵਿਭਾਗ ਨੇ ਦੱਸਿਆ ਸੀ ਕਿ ਇੱਕ 30 ਸਾਲਾ ਸੰਕਰਮਿਤ ਵਿਅਕਤੀ ਫਿਲੀਪੀਨਜ਼ ਤੋਂ ਹਾਂਗਕਾਂਗ ਪਹੁੰਚਿਆ ਸੀ। ਫਿਲੀਪੀਨਜ਼ ਤੋਂ ਪਹਿਲਾਂ ਉਹ ਅਮਰੀਕਾ ਅਤੇ ਕੈਨੇਡਾ ਦੀ ਯਾਤਰਾ ਕਰ ਚੁੱਕਾ ਹੈ।
ਦੱਸ ਦੇਈਏ ਕਿ ਚੀਨ ਕੋਰੋਨਾ ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਬਹੁਤ ਸਖ਼ਤ ਕਦਮ ਚੁੱਕ ਰਿਹਾ ਹੈ। ਮੰਕੀਪੌਕਸ ਦੀ ਲਾਗ ਬਾਰੇ ਵੀ ਅਜਿਹਾ ਹੀ ਤਰੀਕਾ ਅਪਣਾਇਆ ਜਾ ਰਿਹਾ ਹੈ। ਕੋਰੋਨਾ ਦੀ ਰੋਕਥਾਮ ਲਈ ਚੀਨ ਲਾਕਡਾਊਨ ਤੋਂ ਲੈ ਕੇ ਲਾਕਡਾਊਨ ਤੱਕ ਵੱਡੇ ਪੱਧਰ ‘ਤੇ ਜਾਂਚ ਮੁਹਿੰਮ ਚਲਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: