ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਚੱਲ ਰਹੀ ਸਥਿਤੀ ਦੇ ਵਿੱਚ ਤਸਕਰੀ ਨੂੰ ਰੋਕਣ ਦੇ ਲਈ ਭਾਰਤ ਨੇ ਅਟਾਰੀ ਸਰਹੱਦ ‘ਤੇ ਇੰਟੀਗ੍ਰੇਟੇਡ ਚੈਕ ਪੋਸਟ ਉੱਤੇ ਆਪਣਾ ਪਹਿਲਾ ਰੇਡੀਏਸ਼ਨ ਡਿਟੇਕਸ਼ਨ ਇਕਵਿਪਮੈਂਟ ਲਗਾਇਆ ਹੈ।
ਲੈਂਡ ਪੋਰਟਸ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਆਦਿੱਤਿਆ ਮਿਸ਼ਰਾ ਦੇ ਅਨੁਸਾਰ, ਇਸ ਉਪਕਰਣ ਨੂੰ ਫੁੱਲ-ਬਾਡੀ ਟਰੱਕ ਸਕੈਨਰ ਕਿਹਾ ਜਾਂਦਾ ਹੈ। ਇਹ ਅਸਲ ਵਿੱਚ ਹਥਿਆਰਾਂ, ਗੋਲਾ ਬਾਰੂਦ ਜਾਂ ਹੋਰ ਗੈਰ-ਕਨੂੰਨੀ ਵਸਤੂਆਂ ਦੀ ਤਸਕਰੀ ਦਾ ਪਤਾ ਲਗਾਉਣ ਲਈ ਟਰੱਕ ਦਾ ਐਕਸ-ਰੇ ਹੈ। ਇਹ ਕਿਸੇ ਵੀ ਰੇਡੀਓ ਐਕਟਿਵ ਸਮੱਗਰੀ ਦੀ ਤਸਕਰੀ ਨੂੰ ਵੀ ਫੜ ਲਵੇਗਾ।
ਪਾਕਿਸਤਾਨ ਨਾਲ ਵਪਾਰ ਮੁਅੱਤਲ ਹੈ, ਪਰ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਟਰੱਕ ਅਟਾਰੀ ਬਾਰਡਰ ਰਾਹੀਂ ਦੇਸ਼ ਵਿੱਚ ਦਾਖਲ ਹੋ ਰਹੇ ਹਨ। ਹਰ ਰੋਜ਼ ਅਫਗਾਨਿਸਤਾਨ ਤੋਂ ਸੁੱਕੇ ਮੇਵੇ ਅਤੇ ਫਲਾਂ ਦੇ ਲਗਭਗ 30 ਟਰੱਕ ਸਰਹੱਦ ਪਾਰ ਕਰਦੇ ਹਨ।
ਇਹ ਵੀ ਪੜ੍ਹੋ : ਅਖੀਰ ਹਰੀਸ਼ ਰਾਵਤ ਵੀ ਮੰਨੇ- ਪੰਜਾਬ ਕਾਂਗਰਸ ‘ਚ ਸਭ ਠੀਕ ਨਹੀਂ
ਇਕ ਅਧਿਕਾਰੀ ਨੇ ਕਿਹਾ ਕਿ ਭਾਰਤ ਦਾ ਨੇਪਾਲ, ਬੰਗਲਾਦੇਸ਼, ਮਿਆਂਮਾਰ, ਭੂਟਾਨ, ਪਾਕਿਸਤਾਨ ਅਤੇ ਅਫਗਾਨਿਸਤਾਨ (ਪਾਕਿਸਤਾਨ ਦੇ ਰਸਤੇ) ਨਾਲ ਜ਼ਮੀਨੀ ਮਾਰਗ ਰਾਹੀਂ ਵਪਾਰ ਹੁੰਦਾ ਸੀ। ਜ਼ਮੀਨੀ ਮਾਰਗਾਂ ਰਾਹੀਂ ਚੀਨ ਨਾਲ ਕੋਈ ਵਪਾਰ ਨਹੀਂ ਹੁੰਦਾ।