ਸਿੱਖ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ ਹੈ। ਜਲਦ ਹੀ ਨਾਂਦੇੜ ਸਾਹਿਬ ਲਈ ਸਿੱਧੀ ਉਡਾਣ ਦੁਬਾਰਾ ਸ਼ੁਰੂ ਹੋ ਸਕਦੀ ਹੈ। ਨਵੰਬਰ ਦੇ ਅੰਤ ਤੱਕ ਏਅਰ ਇੰਡੀਆ ਵੱਲੋਂ ਇਹ ਉਡਾਣ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਏਅਰ ਇੰਡੀਆ ਵੱਲੋਂ ਅੰਮਿਤਸਰ ਤੋਂ ਪਟਨਾ ਸਾਹਿਬ ਤੇ ਨਾਂਦੇੜ ਸਾਹਿਬ ਦੀਆਂ ਉਡਾਣਾਂ ਬੰਦ ਕਰਨ ਨੂੰ ਲੈ ਕੇ ਲੋਕ ਸਭਾ ਗੁਰਜੀਤ ਸਿੰਘ ਔਜਲਾ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ। ਇਸ ਸਬੰਧੀ ਉਨ੍ਹਾਂ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੂੰ ਚਿੱਠੀ ਲਿਖੀ।
ਔਜਲਾ ਨੇ ਦੱਸਿਆ ਕਿ ਹਵਾਬਾਜ਼ੀ ਮੰਤਰੀ ਨੇ ਨਵੰਬਰ ਮਹੀਨੇ ਦੇ ਅਖੀਰ ਵਿੱਚ ਨਾਂਦੇੜ ਲਈ ਹਫਤੇ ਵਿੱਚ ਇੱਕ ਫਲਈਟ ਸ਼ੁਰੂ ਕਰਨ ਦੀ ਹਾਮੀ ਭਰੀ ਹੈ, ਜਦਕਿ ਪਟਨਾ ਸਾਹਿਬ ਤੋਂ ਉਡਾਣ ਸ਼ੁਰੂ ਕਰਨ ਲਈ ਅਜੇ ਟਾਲਾ ਵੱਟਿਆ ਹੈ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ
ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਤੋਂ ਡੋਮੈਸਟਿਕ ਫਲਈਟਸ ਵਿੱਚ ਏਅਰ ਲਾਈਨ ਵੱਲੋਂ ਵਾਧਾ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਤਿੰਨ ਫਲਾਈਟ ਦਿੱਲੀ ਦੀਆਂ ਸ਼ਾਮਲ ਹੋਣਗੀਆਂ। 11 ਨਵੰਬਰ ਤੋਂ ਦੋ ਫਲਾਈਟ ਮੁੰਬਈ ਦੀਆਂ ਅਤੇ ਇੱਕ ਫਲਾਈਟ ਸ਼੍ਰੀਨਗਰ ਦੀ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : CM ਚੰਨੀ ਦਾ ਸਿੱਧੂ ਨੂੰ ਦੋ-ਟੁੱਕ ਜਵਾਬ, ਬੋਲੇ- ‘ਗਰੀਬ ਹਾਂ ਕਮਜ਼ੋਰ ਨਹੀਂ, ਲੋਕ ਕਹਿਣਗੇ ਮਸਲੇ ਹੱਲ ਕਰਦਾ’
ਇਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਲਈ ਪਹਿਲੀ ਫਲਾਈ ਸਵੇਰੇ 7 ਵਜੇ, ਦੂਜੀ ਫਲਾਈਟ 3 ਵਜੇ ਅਤੇ ਫਿਰ ਸ਼ਾਮ ਨੂੰ 8.15 ਵਜੇ ਉਡਾਣ ਭਰੇਗੀ। ਇਸੇ ਤਰ੍ਹਾਂ ਮੁੰਬਈ ਵਾਸਤੇ 11.30 ਵਜੇ ਤੇ ਸ਼ਾਮ ਨੂੰ 8.45 ਵਜੇ ਉਡਾਣ ਭਰੇਗੀ।