ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ ਹੈ ਕਿ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਏਅਰ ਇੰਡੀਆ ਦੀ ਫਲਾਈਟ 55 ਦਿਨਾਂ ਬਾਅਦ ਅੱਜ ਤੋਂ ਮੁੜ ਸ਼ੁਰੂ ਹੋ ਰਹੀ ਹੈ। ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਹਰ ਬੁੱਧਵਾਰ ਫਲਾਈਟ ਨਾਂਦੇੜ ਸਾਹਿਬ ਲਈ ਰਵਾਨਾ ਹੋਵੇਗੀ ਪਰ ਵਾਪਸੀ ਹਰ ਸ਼ਨੀਵਾਰ ਹੋਵੇਗੀ।
ਜ਼ਿਕਰਯੋਗ ਹੈ ਕਿ 30 ਸਤੰਬਰ ਤੋਂ ਬਾਅਦ ਏਅਰ ਇੰਡੀਆ ਨੇ ਅੰਮ੍ਰਿਤਸਰ-ਨਾਂਦੇੜ ਸਾਹਿਬ ਲਈ ਉਡਾਣ ਬੰਦ ਕਰ ਦਿੱਤੀ ਸੀ, ਜਿਸ ਕਾਰਨ ਪੰਜਾਬ ‘ਚ ਵਿਰੋਧ ਹੋਇਆ ਸੀ।
ਪਹਿਲਾਂ ਇਹ ਫਲਾਈਟ ਹਫ਼ਤੇ ਵਿੱਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣ ਭਰਦੀ ਸੀ। ਪਰ ਤੁਰੰਤ ਏਅਰ ਇੰਡੀਆ ਨੇ ਅੰਮ੍ਰਿਤਸਰ-ਨਾਂਦੇੜ ਦਰਮਿਆਨ ਉਡਾਣ ਨੂੰ ਰੱਦ ਕਰ ਦਿੱਤਾ। ਹੁਣ ਏਅਰ ਇੰਡੀਆ ਨੇ ਇਸ ਨੂੰ ਹਫਤੇ ‘ਚ ਇਕ ਵਾਰ ਫਿਰ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਫਲਾਈਟ ਹਰ ਬੁੱਧਵਾਰ ਸਵੇਰੇ 10.45 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ਤੋਂ ਉਡਾਣ ਭਰੇਗੀ।
2.15 ਘੰਟੇ ਦੇ ਸਫਰ ਤੋਂ ਬਾਅਦ ਫਲਾਈਟ ਦੁਪਹਿਰ 1 ਵਜੇ ਨਾਂਦੇੜ ਵਿੱਚ ਉਤਰੇਗੀ। ਪਰ ਇੱਕ ਦਿਨ ਵਿੱਚ ਸ੍ਰੀ ਨਾਂਦੇੜ ਸਾਹਿਬ ਪਰਤਨਾ ਸੰਭਵ ਨਹੀਂ ਹੈ। ਇਸ ਲਈ ਏਅਰ ਇੰਡੀਆ ਨੇ ਹਰ ਸ਼ਨੀਵਾਰ ਨੂੰ ਫਲਾਈਟ ਦੀ ਵਾਪਸੀ ਦਾ ਸਮਾਂ ਤੈਅ ਕੀਤਾ ਹੈ। ਹੁਣ ਇਹ ਹਰ ਸ਼ਨੀਵਾਰ ਨਾਂਦੇੜ ਸਾਹਿਬ ਤੋਂ ਸਵੇਰੇ 9.15 ਵਜੇ ਰਵਾਨਾ ਹੋਵੇਗੀ ਅਤੇ ਰਾਤ 11.30 ਵਜੇ ਅੰਮ੍ਰਿਤਸਰ ਲੈਂਡ ਹੋ ਜਾਵੇਗੀ।
ਇਹ ਵੀ ਪੜ੍ਹੋ : ਸਰਕਾਰ ਨੇ GST ਦਰਾਂ ਵਧਾ ਕੇ ਦਿੱਤਾ ਝਟਕਾ, ਜਨਵਰੀ 2022 ਤੋਂ ਕੱਪੜੇ, ਜੁੱਤੇ ਤੇ ਚੱਪਲ ਹੋ ਜਾਣਗੇ ਮਹਿੰਗੇ
ਦੱਸ ਦੇਈਏ ਕਿ 30 ਸਤੰਬਰ ਨੂੰ ਫਲਾਈਟ ਬੰਦ ਹੋਣ ਤੋਂ ਬਾਅਦ ਪੰਜਾਬ ਵਿਚ ਇਸ ਦੀ ਨਿੰਦਾ ਹੋਈ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਪਹਿਲਾਂ ਇਹ ਫਲਾਈਟ ਹਫ਼ਤੇ ਵਿੱਚ ਤਿੰਨ ਦਿਨ ਉਡਾਣ ਭਰਦੀ ਸੀ। ਹੁਣ ਪੰਜਾਬੀਆਂ ਦੀ ਮੰਗ ਹੈ ਕਿ ਇਹ ਫਲਾਈਟ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਕੁਝ ਸਮੇਂ ਬਾਅਦ ਇਸ ਨੂੰ ਹਫ਼ਤੇ ਵਿੱਚ ਤਿੰਨ ਦਿਨ ਕਰ ਦਿੱਤਾ ਜਾਵੇ।