ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਵਿੱਚ ਭਾਰੀ ਬਹੁਮਤ ਹਾਸਲ ਕਰਕੇ ਦੂਜੀਆਂ ਸਾਰੀਆਂ ਪਾਰਟੀਆਂ ਨੂੰ ਖੂੰਜੇ ਲਾ ਦਿੱਤਾ। ਇਸ ਇਤਿਹਾਸ ਜਿੱਤ ਪਿੱਛੋਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਲਈ ਆਮ ਆਦਮੀ ਪਹਿਲਾਂ ਹੈ। ਅਸੀਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਰਹਿ ਕੇ ਨਹੀਂ ਉਨ੍ਹਾਂ ਦੇ ਵਿੱਚ ਰਹਿ ਕੇ ਕੰਮ ਕਰਾਂਗੇ। ਸਾਡੀ ਸਰਕਾਰ ਵੱਲੋਂ ਏਸੀ ਕਮਰਿਆਂ ਵਿੱਚ ਬੈਠ ਕੇ ਨਹੀਂ, ਸਗੋਂ ਗ੍ਰਾਊਂਡ ‘ਤੇ ਸਥਿਤੀਆਂ ਨੂੰ ਵੇਖਦੇ ਹੋਏ ਫ਼ੈਸਲੇ ਲਏ ਜਾਣਗੇ।
ਜਿੱਤ ਪਿੱਛੋਂ ਇੱਕ ਇੰਟਰਵਿਊ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਹੁਣ ਤੱਕ ਸ਼ਰਾਬ, ਰੇਤਾ ਤੇ ਲੈਂਡ ਮਾਫੀਆ ਦਾ ਬੋਲਬਾਲਾ ਰਿਹਾ ਹੈ। ਸਾਡੀ ਸਰਕਾਰ ਇਨ੍ਹਾਂ ਸਾਰੇ ਮਾਫੀਆਵਾਂ ‘ਤੇ ਸ਼ਿਕੰਜਾ ਕੱਸੇਗੀ ਤੇ ਇਨ੍ਹਾਂ ਤੋਂ ਹੋਣ ਵਾਲੀ ਆਮਦਨ ਨਾਲ ਹੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰੇਗੀ ਤੇ ਇਹ ਵਾਅਦੇ ਜਨਤਾ ‘ਤੇ ਬਿਨਾਂ ਵਾਧੂ ਬੋਝ ਪਾਇਆਂ ਪੂਰੇ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਭ ਤੋਂ ਪਹਿਲਾਂ ਤਿੰਨ ਮੁੱਦਿਆਂ ‘ਤੇ ਫ਼ੋਕਸ ਕਰੇਗੀ, ਇਨ੍ਹਾਂ ਵਿੱਚ ਬੇਰੋਜ਼ਗਾਰੀ, ਐਜੂਕੇਸ਼ਨ ਤੇ ਲਾਅ ਐਂਡ ਆਰਡਰ ਪ੍ਰਮੁੱਖ ਹਨ। ਮੰਤਰੀ ਮੰਡਲ ਦੀ ਪਹਿਲੀ ਬੈਠਕ ਵਿੱਚ ਹੀ ਬੇਰੋਜ਼ਗਾਰੀ ਦੂਰ ਕਰਨ ਲਈ ਠੋਸ ਕਦਮ ਚੁੱਕਣ ਦੀ ਯੋਜਨਾ ਬਣਾਈ ਜਾਵੇਗੀ।
ਐਜੂਕੇਸ਼ਨ ਸਿਸਟਮ ਵਿੱਚ ਸੁਧਾਰ ਵੀ ਪਹਿਲ ਰਹੇਗੀ। ਸਾਡੀ ਸਰਕਾਰ ਅਜਿਹਾ ਐਜੂਕੇਸ਼ਨ ਸਿਸਟਮ ਪੰਜਾਬ ਨੂੰ ਦੇਵੇਗੀ, ਜਿਸ ਨਾਲ ਪੰਜਾਬ ਦੇ ਵਿਦਿਆਰਥੀ ਇਥੇ ਸੀਮਤ ਖਰਚੇ ‘ਤੇ ਡਾਕਟਰੀ, ਇੰਜੀਨੀਅਰਿੰਗ ਆਦਿ ਦੀ ਪੜ੍ਹਾਈ ਕਰ ਸਕਣ। ਉਨ੍ਹਾਂ ਨੂੰ ਇਥੇ ਕੰਮ ਮਿਲ ਸਕੇ ਤੇ ਵਿਦੇਸ਼ ਵੱਲ ਰੁਖ਼ ਨਾ ਕਰਨਾ ਪਏ। ਲਾਅ ਐਂਡ ਆਰਡਰ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਦਹਿਸ਼ਤ ਮੁਕਤ ਪੰਜਾਬ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਮਾਨ ਨੇ ਕਿਹਾ ਕਿ ਪਾਰਟੀ ਮੁਖੀ ਦਿੱਲੀ ਦੇ ਮੁੱਖ ਮੰਤਰੀ ਹਨ ਤੇ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਨਾਲ ਬੈਠਕਾਂ ਹੁੰਦੀਆਂ ਰਹੀਆਂ ਹਨ, ਜੋ ਚੰਗੇ ਫੈਸਲੇ ਦਿੱਲੀ ਦੇ ਹੋਣਗੇ ਉਨ੍ਹਾਂ ਨੂੰ ਇਥੇ ਲਾਗੂ ਕੀਤਾ ਜਾ ਸਕੇਗਾ ਤੇ ਜੋ ਪੰਜਾਬ ਦੇ ਚੰਗੇ ਫੈਸਲੇ ਹੋਣਗੇ ਉਨ੍ਹਾਂ ਨੂੰ ਦਿੱਲੀ ਵਿੱਚ ਲਾਗੂ ਕੀਤਾ ਜਾ ਸਕੇਗਾ। ਚੰਗੇ ਕੰਮਾਂ ਦਾ ਆਦਾਨ-ਪ੍ਰਦਾਨ ਕਰਨ ਨਾਲ ਸੂਬੇ ਦੀ ਜਨਤਾ ਤੇ ਸੂਬੇ ਦਾ ਭਲਾ ਹੋਵੇਗਾ।