ਅੱਜ ਦੇ ਕਲਯੁਗੀ ਜ਼ਮਾਨੇ ਵਿਚ ਜਦੋਂ ਕਿ ਇਨਸਾਨ ਪੈਸਿਆਂ ਪਿੱਛੇ ਭੱਜ ਰਿਹਾ ਹੈ ਤੇ ਹਰ ਇਕ ਦੀ ਇਹੀ ਇੱਛਾ ਹੈ ਕਿ ਮੈਂ ਉਸ ਤੋਂ ਅੱਗੇ ਨਿਕਲ ਜਾਵਾਂ। ਅਜਿਹੇ ਸਮੇਂ ਅਸੀਂ ਤੁਹਾਨੂੰ ਇਕ ਅਜਿਹੀ ਸ਼ਖਸੀਅਤ ਬਾਰੇ ਦੱਸਣਾ ਚਾਹੁੰਦੇ ਹਾਂ ਜੋ ਕਿ ਮੋਹ-ਮਾਇਆ ਤੋਂ ਬਿਲਕੁਲ ਉਪਰ ਉਠ ਕੇ ਨਿਰਸੁਆਰਥ ਭਾਵ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ।
ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਬਾਬਾ ਕਰਮਜੀਤ ਸਿੰਘ ਮੋਚੀ ਦਾ ਕੰਮ ਕਰਦੇ ਹਨ। ਉਹ ਇੱਕ ਕਾਲਜ ਦੇ ਬਿਲਕੁਲ ਸਾਹਮਣੇ ਪੁਲ ਦੇ ਹੇਠਾਂ ਜੁੱਤੀਆਂ ਗੰਢਦੇ ਦਾ ਕੰਮ ਕਰ ਰਹੇ ਹਨ। ਉਹ ਆਪਣਾ ਆਪ ਨੂੰ ਗੁਰੂ ਸੰਤ ਫੁਰਤੀ ਦਾਸ ਮਹਾਰਾਜ ਜੀ ਦਾ ਚੇਲਾ ਦੱਸਦੇ ਹਨ। ਬਾਬਾ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਗੁਰੂ ਜੀ ਨੇ ਉਨ੍ਹਾਂ ਨੂੰ ਇਸ ਸੇਵਾ ਬਖਸ਼ੀ ਹੈ। ਉਹ ਕਦੇ ਵੀ ਆਪਣੀ ਦੁਕਾਨ ਦਾ ਸਾਮਾਨ ਨਹੀਂ ਚੁੱਕਦੇ ਤੇ ਉਨ੍ਹਾਂ ਦੀ ਦੁਕਾਨ 24 ਘੰਟੇ ਦੁਕਾਨ ਖੁੱਲ੍ਹੀ ਰਹਿੰਦੀ ਹੈ।
ਬਾਬਾ ਕਰਮਜੀਤ ਸਿੰਘ ਨੇ ਦੱਸਿਆ ਕਿ ਮੈਨੂੰ ਇਹ ਕੰਮ ਕਰਦੇ ਹੋਏ ਕਾਫੀ ਸਾਲ ਹੋ ਗਏ ਹਨ। ਪਹਿਲਾਂ-ਪਹਿਲਾਂ ਉਹ ਸੰਤਾਂ ਦੇ ਡੇਰੇ ਵਿਚ ਜਾਂਦੇ ਸੀ। ਮਹਾਤਮਾ ਦੇ ਦਰਸ਼ਨ ਕਰਨ ਲਈ ਹਰਿਦੁਆਰ ਆਦਿ ਜਾਇਆ ਕਰਦੇ ਸੀ ਤੇ ਫਿਰ ਇੱਕ ਮਹਾਤਮਾ ਨੇ ਉਨ੍ਹਾਂ ਨੂੰ ਕਿਹਾ ਕਿ ਤੇਰਾ ਗੁਰੂ ਤਾਂ ਫੁਰਤੀ ਦਾਸ ਹੈ ਤੇ ਉਹ ਹੀ ਤੁਹਾਨੂੰ ਦੱਸਣਗੇ ਤੂੰ ਜ਼ਿੰਦਗੀ ਵਿਚ ਕਿਵੇਂ ਚੱਲਣਾ ਹੈ। ਤੇ ਕੀ ਕਰਨਾ ਹੈ। ਤੂੰ ਇਥੇ ਦੁਨੀਆ ਵਿਚ ਭਟਕ ਨਾ। ਗੁਰੂ ਫੁਰਤੀ ਦਾਸ ਜੀ ਨੇ ਮੈਨੂੰ ਕਿਹਾ ਕਿ ਤੂੰ ਮੋਚੀ ਦਾ ਕੰਮ ਕਰ ਲੈ। ਉਹ ਖੁਦ ਵੀ ਪਹਿਲਾਂ ਮਾਲੇਰਕੋਟਲਾ ਦੇ ਪਿੰਡ ਭੂਤਣ ਵਿਚ ਜੁੱਤੀਆਂ ਗੰਢਦੇ ਸੀ। ਉਹ ਖੁਦ ਘਰਾਂ ਤੋਂ ਲੋਕਾਂ ਦੀਆਂ ਜੁੱਤੀਆਂ ਗੰਢਣ ਲਈ ਲਿਆਉਂਦੇ ਸੀ ਤੇ ਫਿਰ ਉਨ੍ਹਾਂ ਨੂੰ ਗੰਢਣ ਤੋਂ ਬਾਅਦ ਦੇ ਕੇ ਵੀ ਜਾਂਦੇ ਸਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਬਾਬੇ ਨੇ ਦੱਸਿਆ ਕਿ ਉਹ ਸਵੇਰੇ ਆਸਣ ਤਿਆਰ ਕਰਕੇ ਡੇਰੇ ਵਿਚ ਚਲੇ ਜਾਂਦੇ ਹਨ। ਉਹ ਕਦੇ ਵੀ ਦੁਕਾਨ ਬੰਦ ਕਰਕੇ ਨਹੀਂ ਜਾਂਦੇ। ਜਿਹੜਾ ਮਰਜ਼ੀ ਦੁਕਾਨ ਤੋਂ ਸਾਮਾਨ ਚੁੱਕ ਕੇ ਲੈ ਜਾਵੇ। ਪਰ ਅੱਜ ਤੱਕ ਕਦੇ ਵੀ ਅਜਿਹਾ ਨਹੀਂ ਹੋਇਆ। ਕੋਈ ਨੁਕਸਾਨ ਨਹੀਂ ਕਰਕੇ ਜਾਂਦਾ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ। ਪਰਿਵਾਰਕ ਮੈਂਬਰਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਘਰ ਵਿਚ ਮੇਰੀ ਇੱਕ ਧੀ, ਪਤਨੀ ਹੈ ਤੇ ਮਾਤਾ ਜੀ ਹਨ। ਘਰ ਤਾਂ ਗੁਰੂ ਦੀ ਕ੍ਰਿਪਾ ਨਾਲ ਚੱਲਦਾ ਹੈ ਤੇ ਘਰਦਿਆਂ ਨੇ ਵੀ ਕਦੇ ਕੁਝ ਨਹੀਂ ਕਿਹਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 2008 ਬੈਚ ਦੇ 3 IPS ਅਧਿਕਾਰੀਆਂ ਨੂੰ DIG ਵਜੋਂ ਕੀਤਾ ਗਿਆ ਪ੍ਰਮੋਟ
ਉਹ ਕਹਿੰਦੇ ਨੇ ਕਿ ਸਾਰਾ ਕੁਝ ਠੀਕ ਹੈ। ਆਪਣੀ ਸ਼ਰਧਾ ਨਾਲ ਜੇ ਕੋਈ ਸੇਵਾ ਕਰ ਜਾਵੇ ਤਾਂ ਵੀ ਠੀਕ ਹੈ। ਆਪਣੇ ਮੂੰਹੋਂ ਕੁਝ ਨਹੀਂ ਮੰਗਦੇ। ਗੁਰੂ ਜੀ ਨੇ ਮੈਨੂੰ ਕਿਹਾ ਸੀ ਕਿ ਕਦੇ ਪੈਸਾ ਮੰਗ ਕੇ ਨਹੀਂ ਲਈ। ਉਨ੍ਹਾਂ ਕਿਹਾ ਕਿ ਗੁਰੂ ਦੇ ਬਚਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ। ਸਾਰੀ ਉਮਰ ਇਸੇ ਤਰ੍ਹਾਂ ਹੀ ਚੱਲਾਂਗਾਂ। ਪੂਰਾ ਦਿਨ ਆਨੰਦ ਵਿਚ ਹੀ ਗੁਜ਼ਰ ਜਾਂਦਾ ਹੈ।