ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਦੌਰੇ ‘ਤੇ ਰਹਿਣਗੇ। ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਰਾਸ਼ਟਰਪੀ ਪ੍ਰਧਾਨ ਜੇਪੀ ਨੱਢਾ ਨੂੰ ਮਿਲਣਗੇ। ਇਸ ਦੌਰਾਨ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਭਾਜਪਾ ਵਿਚ ਮਰਜ ਕਰਨ ‘ਤੇ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਭਾਜਪਾ ਪੰਜਾਬ ਵਿਚ ਜਲਦ ਸੰਗਠਨ ਤੋਂ ਫੇਰਬਦਲ ਕਰਨ ਜਾ ਰਹੀ ਹੈ। ਇਸ ‘ਤੇ ਵੀ ਕੈਪਟਨ ਨਾਲ ਗੱਲਬਾਤ ਹੋ ਸਕਦੀ ਹੈ।
ਕੈਪਟਨ ਨੇ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਭਾਜਪਾ 2024 ਵਿਚ ਹੋਣ ਜਾ ਰਹੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਨੂੰ ਗੰਭੀਰਤਾ ਨਾਲ ਲੈ ਰਹੀ ਹੈ।
ਜੇਕਰ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਵਿਚ ਰਲੇਵਾਂ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਪੰਜਾਬ ਭਾਜਪਾ ਵਿਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਕੈਪਟਨ ਦਾ ਪੰਜਾਬ ਵਿਚ 3 ਦਹਾਕਿਆਂ ਤੋਂ ਜ਼ਿਆਦਾ ਦਾ ਸਿਆਸੀ ਕਰੀਅਰ ਹੈ। ਉਹ ਕਾਂਗਰਸ ਦਾ ਸੰਗਠਨ ਸੰਭਾਲ ਚੁੱਕੇ ਹਨ। 2 ਵਾਰ ਕਾਂਗਰਸ ਨੂੰ ਸੱਤਾ ਵਿਚ ਲਿਆਏ ਫਿਰ 2 ਵਾਰ ਮੁੱਖ ਮੰਤਰੀ ਵੀ ਬਣੇ। ਭਾਜਪਾ ਕੈਪਟਨ ਦੇ ਇਸੇ ਤਜਰਬੇ ਦਾ ਫਾਇਦਾ ਚੁੱਕ ਕੇ ਪੰਜਾਬ ਵਿਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰੇਗੀ। ਜੇਕਰ ਕੈਪਟਨ ਸਿੱਧੇ ਭਾਜਪਾ ਵਿਚ ਚਲੇ ਜਾਂਦੇ ਹਨ ਤਾਂ ਪੰਜਾਬ ਵਿਚ ਉਹ ਪਾਰਟੀ ਦਾ ਵੱਡਾ ਸਿੱਖ ਚਿਹਰਾ ਹੋ ਸਕਦੇ ਹਨ, ਜਿਸ ਦੀ ਕਮੀ ਭਾਜਪਾ ਨੂੰ ਲਗਾਤਾਰ ਖਲ ਰਹੀ ਹੈ।
ਇਹ ਵੀ ਪੜ੍ਹੋ : ਭਾਰਤ ਨੇ ਘਰੇਲੂ ਸਪਲਾਈ ਵਧਾਉਣ ਲਈ ਗੈਰ-ਬਾਸਮਤੀ ਚੌਲ ਦੇ ਨਿਰਯਾਤ ‘ਤੇ ਲਗਾਈ ਪਾਬੰਦੀ
ਕੈਪਟਨ ਨੂੰ ਕਾਂਗਰਸ ਨੇ ਪੰਜਾਬ ਵਿਸ ਚੋਣਾਂ ਤੋਂ 3 ਮਹੀਨੇ ਪਹਿਲਾਂ ਕੁਰਸੀ ਤੋਂ ਹਟਾ ਦਿੱਤਾ ਜਿਸ ਦੇ ਬਾਅਦ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ। ਆਪਣੀ ਪਾਰਟੀ ਬਣਾ ਭਾਜਪਾ ਨਾਲ ਗਠਜੋੜ ਕਰ ਲਿਆ ਪਰ ਵਿਸ ਚੋਣਾਂ ਵਿਚ ਭਾਜਪਾ ਸਿਰਫ 2 ਹੀ ਸੀਟਾਂ ਜਿੱਤ ਸਕੀ। ਕੈਪਟਨ ਖੁਦ ਵੀ ਪਟਿਆਲਾ ਸੀਟ ਹਾਰ ਕਏ। ਉਨ੍ਹਾਂ ਦਾ ਕੋਈ ਵੀ ਉਮੀਦਵਾਰ ਨਹੀਂ ਜਿੱਤਿਆ ਸੀ।
ਵੀਡੀਓ ਲਈ ਕਲਿੱਕ ਕਰੋ -: