ਫਰੀਦਕੋਟ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਵਿਜੀਲੈਂਸ ਨੇ ਤਲਬ ਕੀਤਾ ਹੈ। ਕਿੱਕੀ ਤੋਂ ਵਿਜੀਲੈਂਸ ਅਧਿਕਾਰੀਆਂ ਵੱਲੋਂ ਸਵਾਲ-ਜਵਾਬ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਆਮਦਨੀ ਤੋਂ ਵੱਧ ਜਾਇਦਾਦ ਕਿਵੇਂ ਬਣਾਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿੱਕੀ ਨੂੰ ਤਲਬ ਕਰਨ ਤੋਂ ਪਹਿਲਾਂ ਵਿਜੀਲੈਂਸ ਦੇ ਅਧਿਕਾਰੀਆਂ ਨੇ ਆਪਣੇ ਪੱਧਰ ‘ਤੇ ਪਹਿਲਾਂ ਹੀ ਪੜਤਾਲ ਸ਼ੁਰੂ ਕੀਤੀ ਹੋਈ ਸੀ। ਕਿੱਕੀ ਦੇ ਬੈਂਕ ਖਾਤੇ ਤੇ ਹੋਰ ਡਿਟੇਲਸ ਵੀ ਵਿਜੀਲੈਂਸ ਖੰਗਾਲ ਰਹੀ ਹੈ। ਦੂਜੇ ਪਾਸੇ ਉਨ੍ਹਾਂ ਦੇ ਜੋ ਕਰੀਬੀ ਰਹੇ ਹਨ, ਉਨ੍ਹਾਂ ਦੀ ਵੀ ਸੂਚੀ ਬਣਾਈ ਜਾ ਰਹੀ ਹੈ। ਕਿੱਕੀ ਢਿੱਲੋਂ ਨੇ ਚੋਣ ਕਮਿਸ਼ਨ ਨੂੰ ਚੋਣਾਂ ਤੋਂ ਪਹਿਲਾਂ ਖੇਤੀਬਾੜੀ ਤੇ ਕਾਰੋਬਾਰ ਦੱਸਿਆ।
ਇਹ ਵੀ ਪੜ੍ਹੋ : ਬਠਿੰਡਾ : IG ਦੀ ਕੋਠੀ ਦੇ ਬਾਹਰ ਮਿਲਿਆ ਲਾਵਾਰਿਸ ਬੈਗ, ਬੰਬ ਦੀ ਖਬਰ ਨਾਲ ਮਚਿਆ ਹੜਕੰਪ
ਕਿੱਕੀ ਢਿੱਲੋਂ ਕੁੱਲ ਆਦਮਨ 5760,000 ਦੱਸੀ ਹੈ। ਉਨ੍ਹਾਂ ਦੀਆਂ ਦੇਣਦਾਰੀਆਂ 34,000,000 ਚੱਲ ਜਾਇਦਾਦ 37,000,000, ਅਚੱਲ ਜਾਇਦਾਦ 13,000,000 ਤੇ ਜਾਇਦਾਦ 171,000,000 ਹੈ। ਵਿਜੀਲੈਂਸ ਕਿੱਕੀ ਦੇ ਪੁਰਾਣੇ ਰਿਕਾਰਡ ਵੀ ਖੰਗਾਲ ਰਹੀ ਹੈ। ਦੱਸ ਦੇਈਏ ਕਿ ਆਪ ਪਾਰਟੀ ਦੀ ਪੰਜਾਬ ਵਿਚ ਸਰਕਾਰ ਆਉਣ ਦੇ ਬਾਅਦ ਵਿਜੀਲੈਂਸ ਵੀ ਹੁਣ ਸਖਤ ਐਕਸ਼ਨ ਲੈ ਰਹੀ ਹੈ। ਆਏ ਦਿਨ ਸਾਬਕਾ ਮੰਤਰੀਆਂ ਤੇ ਸਾਬਕਾ ਵਿਧਾਇਕਾਂ ਵੱਲੋਂ ਜੋ ਘਪਲੇਬਾਜ਼ੀ ਕੀਤੀ ਗਈ ਹੈ, ਉਸ ਦੀ ਲਗਾਤਾਰ ਜਾਂਚ ਹੋ ਰਹੀ ਹੈ। ਦੂਜੇ ਪਾਸੇ ਸਰਕਾਰੀ ਦਫਤਰਾਂ ਵਿਚ ਵੀ ਭ੍ਰਿਸ਼ਟਾਚਾਰੀਆਂ ਨੂੰ ਫੜਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: