ਜਲੰਧਰ ਵਿਚ ਨਾਰਥ ਏਰੀਆ ਦੇ ਵਿਧਾਇਕ ਬਾਵਾ ਹੈਨਰੀ ਵੱਲੋਂ 6 ਸੁਸਾਇਟੀਆਂ ਨੂੰ ਦਿੱਤੀ ਗਈ 60 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਦਾ ਨਿੱਜੀ ਤੌਰ ‘ਤੇ ਇਸਤੇਮਾਲ ਕਰਨ ਦੇ ਮਾਮਲੇ ਵਿਚ ਫਰਾਰ ਸਾਬਕਾ ਕੌਂਸਲ ਸੁਸ਼ੀਲ ਵਿੱਕੀ ਕਾਲੀਆ ਦੇ ਪੁੱਤਰ ਅੰਸ਼ੁਮਨ ਕਾਲੀਆ ਨੇ ਕੋਰਟ ਵਿਚ ਸਰੰਡਰ ਕਰ ਦਿੱਤਾ। ਇਸ ਦੇ ਬਾਅਦ ਥਾਣਾ 8 ਦੀ ਪੁਲਿਸ ਨੇ ਉਸ ਨੂੰ ਆਪਣੀ ਕਸਟੱਡੀ ਵਿਚ ਲੈ ਲਿਆ। ਅੰਸ਼ੁਮਨ ਦੀ ਭਾਲ ਵਿਚ ਪੁਲਿਸ ਨੇ ਕਈ ਥਾਵਾਂ ‘ਤੇ ਛਾਪਾ ਮਾਰਿਆ ਸੀ ਪਰ ਉਹ ਪੁਲਿਸ ਦੇ ਹੱਥ ਨਹੀਂ ਆ ਸਕਿਆ ਸੀ।
ਥਾਣਾ 8 ਦੇ ਐਡੀਸ਼ਨਲ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਕਾਗਜ਼ੀ ਕਾਰਵਾਈ ਕਰਕੇ ਉਸ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕੀਤੀ ਜਾਵੇਗੀ। ਅੰਸ਼ੁਮਨ ਕਾਲੀਆ ਜ਼ਮਾਨਤ ਲਈ ਕਈ ਵਾਰ ਪਟੀਸ਼ਨ ਵੀ ਪਾ ਚੁੱਕੇ ਹਨ ਪਰ ਜ਼ਮਾਨਤ ਮਨਜ਼ੂਰ ਨਹੀਂ ਕੀਤੀ ਸਈ ਸੀ। ਇਸ ਦੇ ਬਾਅਦ ਉਸ ਨੇ ਖੁਦ ਹੀ ਕੋਰਟ ਵਿਚ ਆਤਮ ਸਮਰਪਣ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਰਾਜਸਥਾਨ ਦੇ ਸਰਕਾਰੀ ਹਸਪਤਾਲ ‘ਚ ਕੁੱਤਿਆਂ ਦਾ ਕਹਿਰ ! 1 ਮਹੀਨੇ ਦੇ ਬੱਚੇ ਨੂੰ ਨੋਚ-ਨੋਚ ਖਾਧਾ, ਮੌ.ਤ
ਅੰਸ਼ੁਮਨ ਦੀ ਜ਼ਮਾਨਤ ਨੂੰ ਲੈ ਕੇ ਉਸ ਦੇ ਪਿਤਾ ਸੁਸ਼ੀਲ ਕਾਲੀਆ ਨੇ ਸੁਪਰੀਮ ਕੋਰਟ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਸੁਸ਼ੀਲ ਕਾਲੀਆ ਬੇਟੇ ਦੀ ਜ਼ਮਾਨਤ ਪਟੀਸ਼ਨ ਰੱਦ ਹੋਣ ਦੇ ਬਾਅਦ ਤੋਂ ਡਿਪ੍ਰੈਸ਼ਨ ਵਿਚ ਸਨ। ਇਸ ਦੇ ਬਾਅਦ ਸੁਸ਼ੀਲ ਕਾਲੀਆ ਨੇ ਜ਼ਹਿਰ ਖਾ ਲਿਆ ਸੀ। ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਮੌਤ ਤੋਂ ਪਹਿਲਾਂ ਸੁਸ਼ੀਲ ਕਾਲੀਆ ਨੇ ਸੁਸਾਈਡ ਨੋਟ ਵਿਚ ਸਾਬਕਾ ਭਾਜਪਾ ਵਿਧਾਇਕ ਕੇਡੀ ਭੰਡਾਰੀ ਸਣੇ ਕਈ ਨਾਂ ਲਿਖੇ ਸਨ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ। ਇਸ ਮਾਮਲੇ ਨੂੰ ਲੈ ਕੇ ਅੰਸ਼ੁਮਨ ਕਾਫੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: