ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੀ ਫੋਟੋ ਸਾਹਮਣੇ ਆਈ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਕਪਿਲ ਦੇਵ ਕੁਰੂਕਸ਼ੇਤਰ ਵਿਚ 29 ਮਈ ਨੂੰ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਪਾਰਟੀ ਜੁਆਇਨ ਕਰ ਸਕਦੇ ਹਨ। ਇਸ ਰੈਲੀ ਵਿਚ ਕੇਜਰੀਵਾਲ ਦੇ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚਣਗੇ।
ਜੇਕਰ ਕਪਿਲ ਦੇਵ ‘ਆਪ’ ਜੁਆਇਨ ਕਰਦੇ ਹਨ ਤਾਂ ਹਰਿਆਣਾ ਵਿਚ ਕੇਜਰੀਵਾਲ ਦੀ ਪਾਰਟੀ ਨੂੰ ਇੱਕ ਵੱਡਾ ਚਿਹਰਾ ਮਿਲ ਜਾਵੇਗਾ। ਹਰਿਆਣਾ ‘ਚ 2024 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਿਲੀ ਰਿਕਾਰਡਤੋੜ ਜਿੱਤ ਦੇ ਬਾਅਦ ਹੁਣ ਆਮ ਆਦਮੀ ਪਾਰਟੀ ਹਰਿਆਣਾ ‘ਤੇ ਫੋਕਸ ਕਰ ਰਹੀ ਹੈ।
ਕਪਿਲ ਦੇਵ ਦਾ ਜਨਮ ਚੰਡੀਗੜ੍ਹ ਵਿਚ ਹੋਇਆ। ਉਨ੍ਹਾਂ ਨੇ ਚੰਡੀਗੜ੍ਹ ਡੀਏਵੀ ਸਕੂਲ ਤੋਂ ਪੜ੍ਹਾਈ ਕੀਤੀ ਪਰ ਉੁਹ ਕ੍ਰਿਕਟ ਹਰਿਆਣਾ ਦੀ ਟੀਮ ਤੋਂ ਖੇਡਦੇ ਸਨ। ਹਰਿਆਣਾ ਵੱਲੋਂ ਰਣਜੀ ਟਰਾਫੀ ਵਿਚ ਉਨ੍ਹਾਂ ਨੇ ਹਰਿਆਣਾ ਲਈ ਕਈ ਬੇਹਤਰੀਨ ਪਾਰੀਆਂ ਖੇਡੀਆਂ। ਆਮ ਆਦਮੀ ਪਾਰੀਟ 2024 ਦੇ ਵਿਧਾਨ ਸਭਾ ਚੋਣਾਂ ਵਿਚ ਕਪਿਲ ਦੇਵ ਨੂੰ ਪੰਚਕੂਲਾ ਵਿਧਾਨ ਸਭਾ ਸੀਟ ਤੋਂ ਟਿਕਟ ਦੇ ਸਕਦੀ ਹੈ।
ਇਹ ਵੀ ਪੜ੍ਹੋ : ਚੀਨ ‘ਚ ਫਿਰ ਵਧੇ ਕੋਰੋਨਾ ਮਾਮਲੇ, ਬੀਜਿੰਗ ਦੇ ਕਈ ਹਿੱਸਿਆਂ ‘ਚ ਮੁੜ ਲਗਾਇਆ ਗਿਆ ਲਾਕਡਾਊਨ
ਹਰਿਆਣਾ ‘ਚ ਖਿਡਾਰੀਆਂ ਨੂੰ ਲੈ ਕੇ ਨਾ ਸਿਰਫ ਆਮ ਲੋਕਾਂ ਵਿਚ ਸਗੋਂ ਸਿਆਸੀ ਦਲਾਂ ਵਿਚ ਕਾਫੀ ਕ੍ਰੇਜ਼ ਹੈ। ਹਰਿਆਣਾ ਦੀ ਮੌਜੂਦਾ ਭਾਜਪਾ-ਜਜਪਾ ਸਰਕਾਰ ਵਿਚ ਹਾਕੀ ਦੇ ਦਿੱਗਜ਼ ਖਿਡਾਰੀ ਰਹੇ ਸੰਦੀਪ ਸਿੰਘ ਖੇਡ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਆਮ ਆਦਮੀ ਪਾਰਟੀ ਕਪਿਲ ਦੇਵ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਖਿਡਾਰੀਆਂ ਨੂੰ ਖੁਦ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕਰ ਸਕਦੀ ਹੈ।ਹੁਣ ਤੱਕ ਹਰਿਆਣਾ ਤੋਂ ਆਮ ਆਦਮੀ ਪਾਰਟੀ ਵਿਚ ਕੋਈ ਨਾਮੀ ਖਿਡਾਰੀ ਸ਼ਾਮਲ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ -: