ਪੰਜਾਬ ‘ਚ ਕੋਰੋਨਾ ਕਰਕੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਸੂਬੇ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਲੁਧਿਆਣਾ ਵਿੱਚ 2 ਅਤੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ 1-1 ਮਰੀਜ਼ ਦੀ ਮੌਤ ਹੋ ਗਈ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ 60 ਮਰੀਜ਼ ਲਾਈਫ ਸੇਵਿੰਗ ਸਪੋਰਟ ‘ਤੇ ਹਨ, ਜਿਨ੍ਹਾਂ ਵਿੱਚ 53 ਨੂੰ ਆਕਸੀਜਨ ‘ਤੇ 7 ਨੂੰ ICU ਵਿੱਚ ਰੱਖਿਆ ਗਿਆ ਹੈ।
ਮੰਗਲਵਾਰ ਨੂੰ ਪੰਜਾਬ ਵਿੱਚ ਕੁੱਲ 356 ਮਰੀਜ਼ ਪਾਏ ਗਏ। ਪਾਜ਼ੀਟਿਵਿਟੀ ਰੇਟ ਵਧ ਕੇ 3.02% ਹੋ ਗਈ ਹੈ। ਇਸ ਦੌਰਾਨ 12,118 ਸੈਂਪਲ ਲੈ ਕੇ 11,778 ਦੀ ਜਾਂਚ ਕੀਤੀ ਗਈ।
ਪੰਜਾਬ ‘ਚ ਕੋਰੋਨਾ ਨੇ ਪੂਰੇ ਸੂਬੇ ‘ਚ ਪੈਰ ਪਸਾਰ ਲਏ ਹਨ। ਹਰ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ। ਮੰਗਲਵਾਰ ਨੂੰ ਸਭ ਤੋਂ ਵੱਧ 89 ਮਰੀਜ਼ ਮੋਹਾਲੀ ਵਿੱਚ ਪਾਏ ਗਏ। ਬਠਿੰਡਾ ਅਤੇ ਲੁਧਿਆਣਾ ਵਿੱਚ 46-46 ਮਰੀਜ਼ ਮਿਲੇ ਹਨ। ਪਟਿਆਲਾ ਵਿੱਚ 41 ਅਤੇ ਜਲੰਧਰ ਵਿੱਚ 30 ਮਰੀਜ਼ ਪਾਏ ਗਏ ਹਨ। ਬਾਕੀ ਜ਼ਿਲ੍ਹਿਆਂ ਵਿੱਚ ਮਰੀਜ਼ਾਂ ਦੀ ਗਿਣਤੀ 20 ਤੋਂ ਘੱਟ ਹੈ।
ਇਹ ਵੀ ਪੜ੍ਹੋ : CM ਮਾਨ ਬੋਲੇ- ‘MSP ਸਾਡਾ ਕਾਨੂੰਨੀ ਹੱਕ, ਪੰਜਾਬ ਨੂੰ ਕਮੇਟੀ ‘ਚ ਸ਼ਾਮਲ ਕਰੇ ਕੇਂਦਰ’
ਪੰਜਾਬ ਵਿੱਚ ਮੋਹਾਲੀ ਵਿੱਚ ਸਭ ਤੋਂ ਵੱਧ 449 ਐਕਟਿਵ ਕੇਸ ਹਨ। ਦੂਜੇ ਨੰਬਰ ‘ਤੇ ਲੁਧਿਆਣਾ ‘ਚ 254 ਐਕਟਿਵ ਕੇਸ ਹਨ। ਜਲੰਧਰ ਵਿੱਚ 213, ਬਠਿੰਡਾ ਵਿੱਚ 182 ਅਤੇ ਪਟਿਆਲਾ ਵਿੱਚ 142 ਐਕਟਿਵ ਕੇਸ ਹਨ। ਬਾਕੀ ਜ਼ਿਲ੍ਹਿਆਂ ਵਿੱਚ 100 ਤੋਂ ਘੱਟ ਐਕਟਿਵ ਕੇਸ ਹਨ।
ਵੀਡੀਓ ਲਈ ਕਲਿੱਕ ਕਰੋ -: