ਮੋਗਾ ਪੁਲਿਸ ਵੱਲੋਂ ਚਾਰ ਦੋਸ਼ੀਆਂ ਨੂੰ ਨਜਾਇਜ ਅਸਲੇ ਅਤੇ ਹੈਰਇਨ ਸਮੇਤ ਕਾਬੂ ਕੀਤਾ ਗਿਆ ਹੈ । ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਸ਼੍ਰੀ ਧਰੁਮਨ ਐਚ ਨਿੰਬਾਲੇ IPS, ਐਸ.ਐਸ.ਪੀ ਮੋਗਾ ਅਤੇ ਸ਼੍ਰੀ ਜਗਤਪ੍ਰੀਤ ਸਿੰਘ ਐਸ.ਪੀ, ਮੋਗਾ ਦੇ ਯੋਗ ਹੁਕਮਾਂ ਅਧੀਨ ਇੰਸਪੈਕਟਰ ਕਿੱਕਰ ਸਿੰਘ , ਇੰਚਾਰਜ ਸੀ.ਆਈ.ਏ ਸਟਾਫ , ਮੋਗਾ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ – ਵੱਖ ਟੀਮਾਂ ਬਣਾਕੇ ਭੇਜੀਆਂ ਸਨ ।
ਜਿਸ ਤਹਿਤ ਇੰਸਪੈਕਟਰ ਕਿੱਕਰ ਸਿੰਘ , ਇੰਚਾਰਜ ਸੀ.ਆਈ.ਏ ਸਟਾਫ , ਮੋਗਾ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਨਦੀਪ ਸਿੰਘ ਉਰਫ ਗੋਰਾ ਮੱਛਰ ਪੁੱਤਰ ਮਹਿੰਦਰ ਸਿੰਘ ਵਾਸੀ ਕੰਬੋਜ ਨਗਰ , ਨੇੜੇ ਬੰਸੀ ਗੋਟ ਫਿਰੋਜਪੁਰ ਜੋ ਕਿ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ । ਇਹ ਕਿ ਅਮਨਦੀਪ ਸਿੰਘ ਉਰਫ ਗੋਰਾ ਉਕਤ ਅੱਜ ਬੱਸ ਅੱਡਾ ਮੈਹਿਣਾ ਵਿਖੇ ਖੜਾ ਕਿਸੇ ਦੀ ਉਡੀਕ ਕਰ ਰਿਹਾ ਸੀ । ਜਿਸ ‘ਤੇ ਕਾਰਵਾਈ ਕਰਦੇ ਹੋਏ ਦੋਸ਼ੀ ਅਮਨਦੀਪ ਸਿੰਘ ਉਰਫ ਗੋਰਾ ਉਕਤ ਨੂੰ ਬੱਸ ਅੱਡਾ ਮੈਹਿਣਾ ਤੋਂ ਕਾਬੂ ਕਰਕੇ ਉਸ ਪਾਸੋ 300 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਬਰੇਟਾ 9 ਐਮ ਐਮ ਸਮੇਤ 04 ਰੱਦ ਜਿੰਦਾ ਬਰਾਮਦ ਕੀਤੇ ਗਏ ਜਿਸ ਸਬੰਧੀ ਮੁਕੱਦਮਾ ਨੰਬਰ 18 ਮਿਤੀ : 30.03.21 ਅ / ਧ 21-61-85 NDPS ACT . ਵਾਧਾ ਜੁਰਮ 25 ( 67 ) -54-59 ਅਸਲਾ ਐਕਟ ਥਾਣਾ ਮੈਹਿਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ ।
ਇਹ ਵੀ ਪੜ੍ਹੋ : ਜਾਖੜ ਦਾ ਸਿੱਧੂ ‘ਤੇ ਤਿੱਖਾ ਹਮਲਾ, ਕਿਹਾ ‘ਲੋਕਾਂ ਨੂੰ ਕੰਮ ਨਾਲ ਮਤਲਬ ਹੈ, ਘਰ ਰੁਸੇ ਬੈਠੇ ਬੰਦੇ ਨਾਲ ਕੋਈ ਮਤਲਬ ਨਹੀਂ’
ਦੋਸ਼ੀ ਅਮਨਦੀਪ ਸਿੰਘ ਉਰਫ ਗੋਰਾ ਨੇ ਪੁਛਗਿੱਛ ਦੌਰਾਨ ਦੱਸਿਆ ਕਿ ਇਹ ਪਿਸਤੌਲ ਜੋ ਉਸ ਪਾਸੋਂ ਬਰਾਮਦ ਹੋਇਆ ਹੈ । ਇਹ ਉਸਨੂੰ ਜਸਵਿੰਦਰ ਸਿੰਘ ਉਰਫ ਜੱਸੂ ਪੁੱਤਰ ਗੁਰਮੀਤ ਸਿੰਘ ਵਾਸੀ ਜੰਗਾ ਪੱਤੀ ਕੋਕਰੀ ਕਲਾਂ ਨੇ ਦਿੱਤਾ ਸੀ । ਜਿਸ ‘ਤੇ ਜਸਵਿੰਦਰ ਸਿੰਘ ਨੂੰ ਇਸ ਮੁਕੱਦਮੇ ਵਿਚ ਨਾਮਜ਼ਦ ਕਰਕੇ ਮਿਤੀ 1.10.2021 ਨੂੰ ਦੋਸ਼ੀ ਜਸਵਿੰਦਰ ਸਿੰਘ ਉਰਫ ਜੱਸੂ ਉਕਤ ਨੂੰ ਬੁੱਘੀਪੁਰਾ ਚੌਕ ਤੋਂ ਗਿਫ਼ਤਾਰ ਕੀਤਾ ਗਿਆ । ਦੋਸ਼ੀ ਜਸਵਿੰਦਰ ਸਿੰਘ ਨੇ ਦਸਿਆ ਕਿ ਅਮਨਦੀਪ ਸਿੰਘ ਗੋਰਾ ਨੂੰ ਦਿੱਤੇ ਪਿਸਤੌਲ ਤੋਂ ਬਿਨਾਂ ਉਸਨੇ ਦੋ ਹੋਰ ਪਿਸਤੌਲਾਂ ਬਰੇਟਾ 9 ਐਮ.ਐਮ ਸਮੇਤ 10 ਹੋਂਦ ਉਸ ਨੇ ਅੱਗ ਬਲਰਾਜ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪ੍ਰਵਾਨਾ ਨਗਰ ਮੋਗਾ ਅਤੇ ਅਰੁਣ ਸਾਰਵਾਨ ਪੁੱਤਰ ਰਾਜੇਸ਼ ਕੁਮਾਰ ਵਾਸੀ ਰਾਜੀਵ ਗਾਂਧੀ ਨਗਰ ਗਲੀ ਨੰਬਰ 1 ਮੋਗਾ ਨੂੰ ਦਿੱਤੇ ਸਨ । ਜਿਸ ‘ਤੇ ਕਾਰਵਾਈ ਕਰਦੇ ਹੋਏ ਦੋਵਾਂ ਦੋਸ਼ੀਆ ਬਲਰਾਜ ਸਿੰਘ ਅਤੇ ਅਰੁਣ ਸਾਚਵਾਨ ਨੂੰ ਜੀ.ਟੀ ਰੋਡ ਮੋਗਾ-ਲੁਧਿਆਣਾ ਤੋਂ ਪਿੰਡ ਚੁਗਾਵਾ ਨੂੰ ਜਾਂਦੀ ਲਿੰਕ ਰੋਡ ਪੁਲ ਸੇਮ ਨਾਲਾ ਤੋਂ ਸਕਾਰਪੀਓ ਗੱਡੀ PB – 29 – NA – 6709 ਸਮੇਤ ਕਾਬੂ ਕਰਕੇ ਦੋਸੀ ਬਰਾਜ ਸਿੰਘ ਉਕਤ ਪਾਸੋਂ ਇੱਕ ਪਿਸਤੌਲ ਬਰੇਟਾ 9 ਐਮ.ਐਮ ਸਮੇਤ 05 ਚੌਦ ਜਿੰਦਾ ਅਤੇ ਦੋਸ਼ੀ ਅਹੁਣ ਸਾਰਵਾਨ ਉਕਤ ਪਾਸੋਂ ਇੱਕ ਪਿਸਤੌਲ ਬਰੋਟਾ ਯੂ ਐਮ.ਐਮ ਸਮੇਤ 05 ਰੌਂਦ ਜਿੰਦਾ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ ।
ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ‘ ਏ ‘ ਕੈਟਾਗਿਰੀ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ , ਜੋ ਕਿ ਕੈਨੇਡਾ ਵਿੱਚ ਰਹਿ ਰਿਹਾ ਹੈ , ਨੇ ਫੇਸਬੁੱਕ ਰਾਹੀ ਅਮਨਦੀਪ ਸਿੰਘ ਉਰਫ ਗੋਰਾ ਨਾਲ ਸਪੰਰਕ ਕਰਕੇ ਉਸਨੂੰ ਪੈਸੇ ਤੇ ਬਾਹਰ ਲੈਕੇ ਜਾਣ ਦਾ ਲਾਲਚ ਦੇ ਕੇ ਆਪਣੇ ਨਾਲ ਰਲਾ ਲਿਆ । ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੇ ਖਤਰਨਾਕ ਵਿਦੇਸ਼ੀ ਪਿਸਤੌਲ ਕੰਪਨੀ ਬਰੇਟਾ ਅਰਸ਼ਦੀਪ ਸਿੰਘ ਉਰਫ ਅਰਸ਼ ਨੇ ਹੀ ਮੁਹੱਈਆ ਕਰਵਾਕੇ ਦਿੱਤੇ ਹਨ । ਅਮਨਦੀਪ ਸਿੰਘ ਉਰਫ ਗੋਰਾ ਵੀ ਅਰਸ਼ਦੀਪ ਸਿੰਘ ਉਰਫ ਅਰਸ਼ ਦੇ ਸਾਥੀ ਰਮਨ ਜੱਜ ( ਜੋ ਕਿ ਗੈਂਗਸਟਰ ਗਗਨਦੀਪ ਜੱਜ , ਜੋ ਇਸ ਵਕਤ ਕਨੇਡਾ ਰਹਿੰਦਾ ਹੈ ), ਉਸਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਅਤੇ ਰਮਨ ਜੱਜ ਦੇ ਕਹਿਣ ਤੇ ਕੋਈ ਵੱਡੀ ਵਾਰਦਾਤ ਕਰਨ ਦੇ ਫਿਰਾਕ ਵਿੱਚ ਸਨ । ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।
ਅਮਨਦੀਪ ਸਿੰਘ ਉਰਫ ਗੋਰਾ ਮੱਛਰ ਖਿਲਾਫ਼ ਦਰਜ ਮੁਕੱਦਮੇ 1. ਮੁੱਕਦਮਾ ਨੰਬਰ 41 ਮਿਤੀ 16.04.2013 ਅ / ਧ 302 , 148 , 149 ਭ : ਦ ਮਮਦੋਟ, 2. ਮੁੱਕਦਮਾ ਨੰਬਰ 124 ਮਿਤੀ 06.06.2015 ਅ / ਧ 323 , 324,379 – ਬੀ , 148 , 149 ਭ : ਦ ਸਿਟੀ ਫਿਰੋਜਪੁਰ ਅਰੁਣ ਸਾਰਵਾਣ ਖਿਲਾਫ ਦਰਜ ਮੁਕੱਦਮੇ 1. ਮੁੱਕਦਮਾ ਨੰਬਰ 78 ਮਿਤੀ 27/4/19 ਅ / ਧ 323 , 324 , 379 – ਬੀ , 148 , 149 ਭ : ਦ ਸਿਟੀ ਸਾਊਥ 2. ਮੁੱਕਦਮਾ ਨੰਬਰ 230 ਮਿਤੀ 21/11/17 ਅ / ਧ 307 , 341 , ਭ : ਦ 25,27,54,59 ਅਸਲਾ ਐਕਟ ਸਿਟੀ ਸਾਊਥ, 3. ਮੁੱਕਦਮਾ ਨੰਬਰ 37 ਮਿਤੀ 12/2/2018 ਅ / ਧ 457/380 , 427 , 506 ਭ : ਦ ਸਿਟੀ ਸਾਊਥ 4 , ਮੁੱਕਦਮਾ ਨੰਬਰ 22 ਮਿਤੀ 30/01/2027 ਅ / ਧ 25/54/59 ਅਸਲਾ ਐਕਟ ਪੀ.ਸੀ ਲਾਲੜੂ , ਮੋਹਾਲੀ 3. ਮੁੱਕਦਮਾ ਨੰਬਰ 26 ਮਿਤੀ 19/12/19 ਅ / ਧ 21/61/85 ਐਨ.ਡੀ.ਪੀ.ਐਸ ਐਕਟ ਸਿਟੀ ਸਾਊਥ ਬਲਰਾਜ ਸਿੰਘ ਖਿਲਾਫ ਦਰਜ ਮੁਕੱਦਮੇ 1. ਮੁੱਕਦਮਾ ਨੰਬਰ 230 ਮਿਤੀ 21/11/2017 ਅ / ਧ 307 ਭ : ਦ 25,27,54,59 ਅਸਲਾ ਐਕਟ ਸਿਟੀ ਸਾਊਥ 12. ਮੁੱਕਦਮਾ ਨੰਬਰ 37 ਮਿਤੀ 12/07/2018 ਅ / ਧ 457 , 380 9 : ਦ ਸਿਟੀ ਸਾਊਥ 3. ਮੁੱਕਦਮਾ ਨੰਬਰ 8 ਮਿਤੀ 09/09/2018 ਅ / ਧ 61-1-14 ਐਕਸਾਇਸ ਐਕਟ ਥਾਣਾ ਸਦਰ ਮੋਗਾ ਦਰਜ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਝੋਨੇ ਦੀ ਖਰੀਦ ‘ਚ ਦੇਰੀ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ ‘ਤੇ ਵਰ੍ਹੇ ਮਜੀਠੀਆ, ਜਾਣੋ ਕੀ ਬੋਲੇ