ਹੁਣੇ ਜਿਹੇ ਅਮਰੀਕਾ-ਕੈਨੇਡਾ ਬਾਰਡਰ ‘ਤੇ ਠੰਡ ਨਾਲ ਜੰਮ ਕੇ 4 ਭਾਰਤੀਆਂ ਦੀ ਮੌਤ ਹੋਈ ਸੀ। ਹੁਣ ਇਨ੍ਹਾਂ ਚਾਰ ਲੋਕਾਂ ਦੀ ਪਛਾਣਾ ਹੋ ਗਈ ਹੈ। ਇਹ ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਸਨ, ਜੋ 19 ਜਨਵਰੀ ਨੂੰ ਕੈਨੇਡਾ-ਅਮਰੀਕਾ ਸਰਹੱਦ ਤੋਂ 12 ਮੀਟਰ ਦੂਰ ਮੈਨੀਟੋਬਾ ਦੇ ਇਮਰਸਨ ਕੋਲ ਮ੍ਰਿਤਕ ਮਿਲੇ ਸਨ। ਕੈਨੇਡਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਕੁਝ ਸਮੇਂ ਤੋਂ ਦੇਸ਼ ਵਿਚ ਸੀ ਅਤੇ ਉਨ੍ਹਾਂ ਨੂੰ ਕੋਈ ਗੱਡੀ ਵਿਚ ਸਰਹੱਦ ‘ਤੇ ਲੈ ਗਿਆ ਸੀ। ਮਾਮਲਾ ਮਨੁੱਖੀ ਤਸਕਰੀ ਦਾ ਲੱਗਦਾ ਹੈ।
ਮੈਨੀਟੋਬਾ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣਜਗਦੀਸ਼ ਬਲਦੇਵ ਭਾਈ ਪਟੇਲ (39), ਵੈਸ਼ਾਲੀਬੇਨ ਜਗਦੀਸ਼ ਕੁਮਾਰ ਪਟੇਲ (37), ਵਿਹਾਂਗੀ ਜਗਦੀਸ਼ ਕੁਮਾਰ ਪਟੇਲ (11) ਤੇ ਧਰਮਿਕ ਜਗਦੀਸ਼ ਕੁਮਾਰ ਪਟੇਲ (3) ਵਜੋਂ ਹੋਈ ਹੈ। ਅਧਿਕਾਰੀਆਂ ਨੇ ਪਹਿਲਾਂ ਦੱਸਿਆਸੀ ਕਿ ਪਰਿਵਾਰ ਵਿਚ ਇੱਕ ਪੁਰਸ਼, ਮਹਿਲਾ, ਛੋਟਾ ਬੱਚਾ ਅਤੇ ਬੱਚਾ ਸ਼ਾਮਲ ਹੈ ਪਰ ਹੁਣ ਮ੍ਰਿਤਕਾਂ ਵਿਚ ਇੱਕ ਕਿਸ਼ੋਰ ਲੜਕੀ ਤੇ ਇੱਕ ਬੱਚਾ ਹੋਣ ਦੀ ਵੀ ਸੂਚਨਾ ਮਿਲੀ ਹੈ। ਕੈਨੇਡਾ ਦੇ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਅਤੇ 26 ਜਨਵਰੀ ਨੂੰ ਲਾਸ਼ਾਂ ਦਾ ਪੋਸਟਮਾਰਟਮ ਪੂਰਾ ਕੀਤਾ ਗਿਆ।ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਵੀਰਵਾਰ ਨੂੰ ਬਿਆਨ ਵਿਚ ਦੱਸਿਆ ਕਿ ਮੈਨੀਟੋਬਾ ਦੇ ਮੁੱਖ ਚਕਿਤਸਾ ਪ੍ਰੀਖਕ ਦੇ ਦਫਤਰ ਨੇ ਪੁਸ਼ਟੀ ਕੀਤੀ ਹੈ ਕਿ ਮੌਤ ਠੰਡ ਦੀ ਲਪੇਟ ਵਿਚ ਆਉਣ ਨਾਲ ਹੋਈ ਹੈ। ਕੈਨੇਡਾ ਦੇ ਓਟਾਵਾ ਵਿਚ ਸਥਿਤ ਭਾਰਤ ਦੇ ਉੱਚ ਕਮਿਸ਼ਨ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਉਸ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਟੋਰਾਂਟੋ ਵਿੱਚ ਭਾਰਤੀ ਕੰਸਲਟੈਂਟ ਜਨਰਲ ਮ੍ਰਿਤਕ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਹਰ ਤਰ੍ਹਾਂ ਦੀ ਵਪਾਰਕ ਪੱਧਰ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਆਰਸੀਐੱਮਪੀ ਨੇ ਕਿਹਾ ਕਿ ਮੌਕੇ ਤੋਂ ਕੋਈ ਵਾਹਨ ਬਰਾਮਦ ਨਹੀਂ ਹੋਇਆ ਜਿਸ ਤੋਂ ਲੱਗਦਾ ਹੈ ਕਿ ਕੋਈ ਪਰਿਵਾਰ ਨੂੰ ਸਰਹੱਦ ਤਕ ਲਿਆਇਆ ਸੀ ਤੇ ਫਿਰ ਉਥੇ ਛੱਡ ਕੇ ਚਲਾ ਗਿਆ। ਉਸ ਨੇ ਕਿਹਾ ਕੈਨੇਡਾ ਵਿਚ ਉਨ੍ਹਾਂ ਦੀਆਂ ਗਤੀਵਿਧੀਆਂ ਤੇ ਅਮਰੀਕਾ ਵਿਚ ਜੋ ਗ੍ਰਿਫਤਾਰੀ ਹੋਈ ਹੈ, ਉਸ ਤੋਂ ਇਹ ਮਾਮਲਾ ਮਨੁੱਖੀ ਤਸਕਰੀ ਦਾ ਲੱਗਦਾ ਹੈ। ਟੋਰਾਂਟੋ ਵਿਚ ਭਾਰਤੀ ਉੱਚ ਕਮਿਸ਼ਨ ਤੇ ਭਾਰਤ ਵਣਜ ਦੂਤਾਵਾਸ ਇਸ ਘਟਨਾ ਦੀ ਜਾਂਚ ਦੇ ਸਾਰੇ ਪਹਿਲੂਆਂ ‘ਤੇ ਕੈਨੇਡਾ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।