ਤਾਮਿਲਨਾਡੂ ਦੇ ਕੂਨੂਰ ‘ਚ ਅੱਜ ਹਾਦਸਾਗ੍ਰਸਤ ਹੋਏ ਭਾਰਤੀ ਹਵਾਈ ਫੌਜ ਦੇ Mi-17 V5 ਹੈਲੀਕਪਾਟਰ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ, ਜਦਕਿ 4 ਜ਼ਖਮੀ ਹੋ ਗਏ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ‘ਤੇ ਸੋਗ ਪ੍ਰਗਟਾਇਆ।
ਕੈਪਟਨ ਨੇ ਉਨ੍ਹਾਂ ਸਾਰਿਆਂ ਦੇ ਸੁਰੱਖਿਅਤ ਰਹਿਣ ਦੀ ਅਰਦਾਸ ਕੀਤੀ। ਦੱਸ ਦੇਈਏ ਕਿ ਇਸ ਹੈਲੀਕਾਪਟਰ ਵਿੱਚ CDS ਬਿਪਿਨ ਰਾਵਤ ਆਪਣੀ ਪਤਨੀ ਨਾਲ ਸਵਾਰ ਸਨ। ਜਹਾਜ਼ ਵਿੱਚ 14 ਲੋਕ ਸਵਾਰ ਸਨ ਅਤੇ ਬਚਾਅ ਕਾਰਜ ਜਾਰੀ ਹਨ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਹਾਲਾਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ CDS ਬਿਪਿਨ ਕੁਮਾਰ ਸੁਰੱਖਿਅਤ ਹਨ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। CDS ਰਾਵਤ ਸਣੇ ਫੌਜ ਦੇ ਸੀਨੀਅਰ ਅਧਿਕਾਰੀਆਂ ਨੂੰ ਲੈ ਕੇ ਫੌਜ ਦਾ ਹੈਲੀਕਾਪਟਰ ਲੈਕਚਰ ਲਈ ਵੇਲਿੰਗਟਨ ਸਟਾਫ ਕਾਲਜ ਜਾ ਰਿਹਾ ਸੀ।
ਇਹ ਵੀ ਪੜ੍ਹੋ : CM ਚੰਨੀ ਸਰਕਾਰ ਨੇ ਅੰਦੋਲਨ ‘ਚ ਸ਼ਹੀਦ ਹੋਏ 400 ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ 5-5 ਲੱਖ ਰੁਪਏ
ਦੱਸਿਆ ਜਾ ਰਿਹਾ ਹੈ ਕਿ ਇਹ ਇਲਾਕਾ ਕਾਫੀ ਸੰਘਣਾ ਹੈ। ਇੱਥੇ ਚਾਰੇ ਪਾਸੇ ਰੁੱਖ ਹਨ। ਹਾਦਸਾ ਇੰਨਾ ਦਰਦਨਾਕ ਸੀ ਕਿ ਚਾਰੇ ਪਾਸੇ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਪੁਲਿਸ ਦੇ ਨਾਲ ਸੈਨਾ ਅਤੇ ਹਵਾਈ ਸੈਨਾ ਦੇ ਜਵਾਨ ਬਚਾਅ ਲਈ ਪਹੁੰਚ ਗਏ ਹਨ। ਆਸਪਾਸ ਦੇ ਇਲਾਕੇ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ।