ਤਰਨਤਾਰਨ ਵਿੱਚ ਫਤਿਹਾਬਾਦ ਸਥਿਤ ਗੁਰਦੁਆਰਾ ਬਾਬਾ ਡੰਡਿਆ ਵਾਲਾ ਦੇ ਕੋਲ ਇੱਕ ਸੜਕ ਹਾਦਸੇ ਵਿੱਚ ਬਾਈਕ ਸਵਾਰ ਇੱਕੋ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਾਈਕ ‘ਤੇ ਪੰਜ ਲੋਕ ਸਵਾਰ ਹੋ ਕੇ ਕਪੂਰਥਲਾ ਤੋਂ ਫਤਿਹਾਬਾਦ ਜਾ ਰਹੇ ਸਨ। ਅਚਾਨਕ ਸਾਹਮਣਿਓਂ ਆ ਰਹੇ ਤੇਜ਼ ਰਫਤਾਰ ਟਰੱਕ ਦੀ ਲਪੇਟ ਵਿੱਚ ਆ ਗਏ। ਹਾਦਸੇ ਵਿੱਚ ਦ ਮਾਸੂਮ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਨ ਗੁਆਉਣ ਵਾਲਿਆਂ ਦੀ ਪਛਾਣ ਕਪੂਰਥਲਾ ਦੇ ਪਿੰਡ ਬਰਿੰਦਰਪੁਰ ਦੇ ਰਹਿਣ ਵਾਲੇ ਕੁਲਦੀਪ ਸਿੰਘ ਉਸ ਦੀ ਪਤਨੀ ਕਮਲਾ ਰਾਣੀ, ਬੱਚੇ ਅਰਮਾਨ (7) ਤੇ ਸ਼ਗੁਨ (9) ਵੋੰ ਹੋਈ ਹੈ। ਉਨ੍ਹਾਂ ਨਾਲ ਜ਼ਖਮੀ ਹੋਣੀ ਔਰਤ ਰਾਜਬੀਰ ਕੌਰ ਨਿਮ ਵਾਲੀ ਘਾਟੀ (ਗੋਇੰਦਵਾਲ ਸਾਹਿਬ) ਦੀ ਰਹਿਣ ਵਾਲੀ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਕਈ ਫੁੱਟ ਉੱਪਰ ਉਛਲਿਆ ਤੇ ਉਸ ਦੇ ਪਰਖੱਚੇ ਉੱਡ ਗਏ। ਚਾਰੇ ਮੈਂਬਰ ਸਿਰ ਦੇ ਭਾਰ ਡਿੱਗੇ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਜਬੀਰ ਕੌਰ ਫੁਟਪਾਥ ‘ਤੇ ਡਿੱਗੀ, ਉਸ ਦੀ ਵੀ ਹਾਲਤ ਗੰਭੀਰ ਹੈ।
ਕੁਲਦੀਪ ਆਪਣੀ ਪਤਨੀ ਤੇ ਦੋਵੇਂ ਬੱਚਿਆਂ ਤੇ ਰਿਸ਼ਤੇਜਾਰ ਰਾਜਬੀਰ ਕੌਰ ਨਾਲ ਮੋਟਰਾਈਸਕਲ ‘ਤੇ ਵੀਰਵਾਰ ਸਵੇਰੇ 11 ਵਜੇ ਦੇ ਕਰੀਬ ਕਪੂਰਥਲਾ ਤੋਂ ਚੱਲਿਆ ਸੀ। ਇ੍ਨਹਾਂ ਲੋਕਾਂ ਨੂੰ ਕਸਬਾ ਫਤਿਹਾਬਾਦ ਜਾਣਆ ਸੀ। ਥਾਣਾ ਗੋਇੰਦਵਾਲ ਸਾਹਿਬ ਵਿੱਚ ਗੁਰਦੁਆਰਾ ਬਾਬਾ ਡੰਡਆਵਾਲਾ, ਖਵਾਸਪੁਰਾ ਦੇ ਕੋਲ ਤੇਜ਼ ਰਫਤਾਰ ਮੋਟਰਸਾਈਕਲ ਸਾਹਮਣਿਓਂ ਆ ਰਹੇ ਟਰੱਕ ਨਾਲ ਟਕਰਾ ਗਿਆ। ਟਰੱਕ ਫਤਿਹਾਬਾਦ ਤੋਂ ਖਡੂਰ ਸਾਹਿਬ ਜਾ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਹਾਦਸੇ ਦਾ ਪਤਾ ਲੱਗਦੇ ਹੀ ਡੀ.ਐੱਸ.ਪੀ. ਗੋਇਂਦਵਾਲ ਸਾਹਿਬ ਪ੍ਰੀਤਇੰਦਰ ਸਿੰਘ, ਥਾਣਾ ਇੰਚਾਰਜ ਸ਼ਿਵਦਰਸ਼ਨ ਸਿੰਘ, ਚੌਂਕੀ ਫਤਿਹਾਬਾਦ ਦੇ ਇੰਚਾਰਜ ਬਲਦੇਵ ਰਾਜ ਮੌਕੇ ‘ਤੇ ਪਹੁੰਚੇ ਤੇ ਚਾਰੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ। ਥਾਣਾ ਇੰਚਾਰਜ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਡਰਾਈਵਰ ਨੇ ਟਰੱਕ ਰੋਕ ਲਿਆ ਸੀ ਤੇ ਉਹ ਮੌਕੇ ਤੋਂ ਭੱਜਿਆ ਨਹੀਂ। ਪੁਲਿਸ ਨੇ ਟਰੱਕ ਡਰਾਈਵਰ ਅਨੁਰਾਗ ਸਿੰਘ ਪੁੱਤਰ ਅੰਚਲ ਸਿੰਘ ਰਾਜਪੂਰ ਨਿਵਾਸੀ ਕੂਪਰੋਲਾ, ਬਰਨੋਸੀ, ਥਾਣਾ ਨੂਰਪੁਰ, ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਨੂੰ ਹਿਰਾਸਤ ਵਿੱਚ ਲੈ ਲਿਆ ਹੈ।