ਸੁਪਰੀਮ ਕੋਰਟ ‘ਚ ਕੋਵਿਡ ਸੰਕਰਮਿਤ ਹੋਣ ਵਾਲੇ ਜੱਜਾਂ ਦੀ ਗਿਣਤੀ ਤਿੰਨ ਦਿਨ ਵਿਚ ਦੋ ਗੁਣਾ ਹੋ ਗਈ ਹੈ। ਹੁਣ ਤੱਕ 4 ਜੱਜ ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਨਾਲ ਹੀ ਸੰਸਦ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ।
ਵੀਰਵਾਰ ਨੂੰ ਸੁਪਰੀਮ ਕੋਰਟ ਦੇ ਦੋ ਜੱਜ ਕੋਵਿਡ ਪਾਜ਼ੀਟਿਵ ਪਾਏ ਗਏ ਸਨ। ਇਸ ਦੇ ਨਾਲ ਹੀ ਰਜਿਸਟਰੀ ਦੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਕੋਵਿਡ ਟੈਸਟ ਕਰਵਾਇਆ ਗਿਆ। ਹੁਣ ਤਕ ਲਗਭਗ 150 ਮੁਲਾਜ਼ਮ ਜਾਂ ਤਾਂ ਕੋਰੋਨਾ ਪਾਜੀਟਿਵ ਪਾਏ ਗਏ ਸਨ ਜਾਂ ਫਿਰ ਕੁਆਰੰਟਾਈਨ ਹਨ। ਇਸੇ ਤਰ੍ਹਾਂ ਸੁਪਰੀਮ ਕੋਰਟ ਵਿਚ CJI ਐੱਨਵੀ ਰਮਣਾ ਸਣੇ 32 ਜੱਜਾਂ ਦੀ ਕੁੱਲ ਗਿਣਤੀ ‘ਚੋਂ ਲਗਭਗ ਚਾਰ ਜੱਜਾਂ ਦੇ ਕੋਵਿਡ ਪਾਜ਼ੀਟਿਵ ਹੋਣ ਨਾਲ ਹੁਣ ਇਥੇ ਪਾਜ਼ੀਟਿਵਿਟੀ ਰੇਟ 12.5 ਫੀਸਦੀ ਹੋ ਗਿਆ ਹੈ। ਸੁਪਰੀਮ ਕੋਰਟ ਦੇ ਜੱਜਾਂ ਲਈ ਇਹ ਜ਼ਿਆਦਾ ਸੰਵੇਦਨਸ਼ੀਲ ਮੁੱਦਾ ਇਸ ਲਈ ਵੀ ਹੈ ਕਿ ਇਥੇ ਜ਼ਿਆਦਾਤਰ ਜੱਜ 60 ਤੋਂ 65 ਸਾਲ ਦੀ ਉਮਰ ਦੇ ਹਨ। ਜਨਤਾ ਦੇ ਸੰਪਰਕ ‘ਚ ਹੋਣ ਦੀ ਵਜ੍ਹਾ ਨਾਲ ਉਹ ਸੰਕਰਮਣ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਵੀ ਹੁੰਦੇ ਹਨ।
ਜੱਜਾਂ ‘ਚ ਸੰਕਰਮਣ ਦੀ ਸ਼ੁਰੂਆਤ ਹੁੰਦੇ ਹੀ ਸੁਪਰੀਮ ਕੋਰਟ ਦੀ ਵਰਚੂਅਲ ਸੁਣਵਾਈ ਵਰਕ ਫਰਾਮ ਹੋਮ ਵਿਚ ਬਦਲ ਗਈ। ਹੁਣ ਸਾਰੇ ਜੱਜ ਆਪਣੀ ਸਰਕਾਰੀ ਰਿਹਾਇਸ਼ ਵਿਚ ਬਣੇ ਅਦਾਲਤੀ ਕਮਰੇ ਵਿਚ ਹੀ ਸੁਣਵਾਈ ਵਿਚ ਸ਼ਾਮਲ ਹੁੰਦੇ ਹਨ। ਸਾਰੇ ਜੱਜਾਂ ਦੀ ਰਿਹਾਇਸ਼ ਤੇ ਸੁਪਰੀਮ ਕੋਰਟ ਦਾ ਕੈਂਪਸ ਪੂਰੀ ਤਰ੍ਹਾਂ ਸੈਨੇਟਾਈਜ਼ ਕਰਾਇਆ ਗਿਆ ਹੈ। ਸੁਰੱਖਿਆ ਮੁਲਾਜ਼ਮ ਤੇ ਜ਼ਰੂਰੀ ਸਟਾਫ ਤੋਂ ਇਲਾਵਾ ਕੋਈ ਵੀ ਬਾਹਰੀ ਵਿਅਕਤੀ ਸੁਪਰੀਮ ਕੋਰਟ ਦੇ ਕੈਂਪਸ ਵਿਚ ਦਾਖਲ ਨਹੀਂ ਹੋ ਸਕਦਾ। ਸੀਜੇਆਈ ਐੱਨਵੀ ਰਮਨਾ ਨੇ ਵੀਰਵਾਰ ਨੂੰ ਹਫਤੇ ਦੇ ਤਿੰਨ ਦਿਨ ਮਾਮਲਿਆਂ ਦੀ ਫਿਜ਼ੀਕਲੀ ਤੌਰ ‘ਤੇ ਸੁਣਵਾਈ ਨੂੰ ਰੋਕ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਕੋਰੋਨਾ ਨੇ ਸੰਸਦ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ ਹੈ। 6 ਤੇ 7 ਜਨਵਰੀ ਨੂੰ ਸੰਸਦ ਵਿਚ ਕੰਮ ਕਰਨ ਵਾਲੇ ਕਰਮਚਾਰੀ, ਸੁਰੱਖਿਆ ਕਰਮਚਾਰੀਆਂ ਦਾ ਕੋਰੋਨਾ ਟੈਸਟ ਹੋਇਆ ਸੀ ਜਿਨ੍ਹਾਂ ਵਿਚ 400 ਤੋਂ ਵਧ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।