ਦੇਸ਼ ਵਿੱਚ ਸਾਈਬਰ ਧੋਖਾਧੜੀ ਕਰਨ ਵਾਲੇ ਠੱਗੀ ਦਾ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਹੁਣ ਇਨ੍ਹਾਂ ਨੇ ਬੂਸਟਰ ਡੋਜ਼ ਦਾ ਨਾਂ ਲੈ ਕੇ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ ਹੈ।
ਠੱਗਾਂ ਨੇ ਬੂਸਟਰ ਡੋਜ਼ ਲੈਣ ਦੇ ਨਾਂ ‘ਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਹ ਬੂਸਟਰ ਡੋਜ਼ ਲਈ ਰਜਿਸਟਰ ਕਰਨ ਦੇ ਬਹਾਨੇ ਲੋਕਾਂ ਨੂੰ ਕਾਲ ਕਰਦੇ ਹਨ ਅਤੇ OTP ਨੰਬਰ ਮੰਗਦੇ ਹਨ ਅਤੇ ਇਸ ਰਾਹੀਂ ਉਹ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਕਰਦੇ ਹਨ।
ਪਹਿਲਾਂ ਕਾਲ ਕਰਕੇ ਠੱਗ ਉਸ ਵਿਅਕਤੀ ਨੂੰ ਪੁੱਛਦਾ ਹੈ ਕਿ ਕੀ ਤੁਹਾਨੂੰ ਕੋਰੋਨਾ ਦੇ ਦੋਵੇਂ ਟੀਕੇ ਲੱਗ ਚੁੱਕੇ ਹਨ। ਹਾਂ ਕਹਿਣ ‘ਤੇ ਉਹ ਕਹੇਗਾ ਕਿ ਤੁਹਾਨੂੰ ਹੁਣ ਬੂਸਟਰ ਡੋਜ਼ ਲੈਣੀ ਪਵੇਗੀ। ਮੈਂ ਤੁਹਾਨੂੰ ਰਜਿਸਟਰ ਕਰ ਰਿਹਾ ਹਾਂ। OTP ਆਵੇਗਾ, ਸਾਨੂੰ ਦੱਸੋ। ਜਿਵੇਂ ਹੀ ਤੁਸੀਂ ਆਪਣਾ OTP ਦੱਸਦੇ ਹੋ, ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਉੱਡ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਦੱਸ ਦੇਈਏ ਕਿ ਪਹਿਲਾਂ ਵੀ ਵੈਕਸੀਨੇਸ਼ਨ ਲਈ ਰਜਿਸਟ੍ਰੇਸ਼ਨ ਦੇ ਨਾਂ ‘ਤੇ ਕਈ ਲੋਕਾਂ ਨਾਲ ਇਸ ਤਰ੍ਹਾਂ ਦੇ ਠੱਗੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਕਦੇ ਸਰਕਾਰੀ ਸਹਾਇਤਾ ਦੇ ਨਾਂ ‘ਤੇ ਲੋਕਾਂ ਦੇ ਖਾਤੇ ਖਾਲੀ ਹੋਏ ਹਨ। ਅਜਿਹੇ ਵਿੱਚ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਇਹ ਲੋਕ ਅਕਸਰ ਸਰਕਾਰੀ ਬੰਦੇ ਬਣ ਕੇ ਹੀ ਫੋਨ ਕਰਦੇ ਹਨ, ਜਿਸ ਕਰਕੇ ਲੋਕ ਆਸਾਨੀ ਨਾਲ ਉਨ੍ਹਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ। ਇਸ ਕਰਕੇ ਬੈਂਕਾਂ ਵੱਲੋਂ ਵੀ ਲੋਕਾਂ ਨੂੰ ਅਲਰਟ ਕੀਤਾ ਜਾਂਦਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ OTP ਜਾਂ ਕੋਈ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।