ਫਰੀਦਕੋਟ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਹੋਇਆ ਹੈ। ਜਨਮਦਿਨ ਦੀ ਪਾਰਟੀ ਕੁਝ ਹੀ ਦੇਰ ਵਿੱਚ ਮਾਤਮ ਵਿੱਚ ਬਦਲ ਗਈਆਂ। ਅਸਲ ਵਿੱਚ ਜਨਮ ਦਿਨ ਮਨਾ ਰਹੇ ਦੋਸਤਾਂ ਦੀ ਕਾਰ ਸਰਹਿੰਦ ਨਹਿਰ ਵਿੱਚ ਡਿੱਗ ਗਈ। ਹਾਦਸਾ ਮਚਾਕੀ ਮਲ ਸਿੰਘ ਵਾਲੇ ਪੁਲ ਕੋਲ ਹੋਇਆ ਹੈ। ਲੋਕਾਂ ਨੇ ਕਾਰ ਨੂੰ ਤਾਂ ਬਾਹਰ ਕੱਢ ਲਿਆ ਪਰ ਉਸ ਵਿੱਚ ਸਵਾਰ ਤਿੰਨ ਨੌਜਵਾਨ ਪਾਣੀ ਵਿੱਚ ਵਹਿ ਗਏ ਹਨ। ਗੋਤਾਖੋਰ ਉਨ੍ਹਾਂ ਦੀ ਭਾਲ ਵਿੱਚ ਜੁਟੇ ਹਨ। ਕਾਰ ਸਵਾਰ ਤਿੰਨੋਂ ਦੋਸਤ ਬਾਜ਼ਾਰ ਤੋਂ ਸਾਮਾਨ ਲੈ ਕੇ ਨਹਿਰ ਕੰਢੇ ਪਹੁੰਚੇ ਸਨ। ਹਾਲਾਂਕਿ ਉਥੇ ਉਨ੍ਹਾਂ ਦੀ ਉਡੀਕ ਕਰ ਰਹੇ ਦੋ ਹੋਰ ਦੋਸਤ ਬਚ ਗਏ।
ਜਾਣਕਾਰੀ ਮੁਤਾਬਕ ਪਿੰਡ ਬੀਹਲੇਵਾਲਾ ਦੇ ਰਹਿਣ ਵਾਲੇ ਪੰਜ ਦੋਸਤ ਅਕਾਸ਼ਦੀਪ ਸਿੰਘ, ਸੁਖਦੀਪ ਸਿੰਘ, ਹਰਮਨ ਸਿੰਘ, ਜਗਮੋਹਨ ਸਿੰਘ ਤੇ ਦਵਿੰਦਰ ਸਿੰਘ ਆਪਣੇ ਦੋਸਤ ਅਕਾਸ਼ਦੀਪ ਸਿੰਘ ਦਾ ਜਨਮ ਦਿਨ ਮਨਾਉਣ ਕਾਰ ਤੋਂ ਮਚਾਕੀ ਪੁਲ ਕੋਲ ਸਰਹਿੰਦ ਨਹਿਰ ਕੰਢੇ ਪਹੁੰਚੇ। ਕੁਝ ਸਮੇਂ ਬਾਅਦ ਖਾਣ-ਪੀਣ ਦਾ ਸਾਮਾਨ ਲੈਣ ਹਰਮਨ, ਜਗਮੋਹਨ ਅਤੇ ਦਵਿੰਦਰ ਕਾਰ ਤੋਂ ਬਾਜ਼ਾਰ ਲੈਣ ਗਏ, ਜਦਕਿ ਅਕਾਸ਼ਦੀਪ ਸਿੰਘ ਤੇ ਸੁਖਦੀਪ ਸਿੰਘ ਨਹਿਰ ਕੰਢੇ ਹੀ ਰੁਕ ਗਏ।
ਬਾਜ਼ਾਰੋਂ ਪਰਤਦੇ ਸਮੇਂ ਮਚਾਕੀ ਪੁਲ ਕੋਲ ਅਚਾਨਕ ਕਾਰ ਦਾ ਬੈਲੇਂਸ ਵਿਗੜ ਗਿਆ ਅਤੇ ਉਹ ਨਹਿਰ ਵਿੱਚ ਜਾ ਡਿੱਗੀ। ਬਾਹਰ ਬੈਠੇ ਦੋਵੇਂ ਦੋਸਤਾਂ ਦੇ ਰੌਲਾ ਪਾਉਣ ਲੱਗੇ ਮੌਕੇ ‘ਤੇ ਪਹੁੰਚੇ। ਸਖਤ ਮੁਸ਼ਕੱਤ ਬਾਅਦ ਕਾਰ ਨੂੰ ਤਾਂ ਬਾਹਰ ਕੱਢ ਲਿਆ ਗਿਆ ਪਰ ਤਿੰਨੋਂ ਨੌਜਵਾਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ : ‘ਪਲੀਜ਼ ਮੋਜੀ ਜੀ…’ ਕਸ਼ਮੀਰੀ ਬੱਚੀ ਨੇ ਪ੍ਰਧਾਨ ਮੰਤਰੀ ਨੂੰ ਲਾਈ ਦਿਲ ਛੂਹਣ ਵਾਲੀ ਗੁਹਾਰ
ਸੂਚਨਾ ਮਿਲਣ ‘ਤੇ ਪਿੰਡ ਵਾਲਿਆਂ ਸਣੇ ਥਾਣਾ ਕੋਤਵਾਲੀ ਪੁਲਿਸ ਵੀ ਮੌਕੇ ‘ਤੇ ਪਹੁੰਚੀ। ਤੁਰੰਤ ਗੋਤਾਖੋਰਾਂ ਨੂੰ ਬੁਲਾਇਆ ਗਿਆ। ਪਿੰਡ ਦੇ ਸਰਪੰਚ ਪ੍ਰੀਤਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੇ ਨੌਜਵਾਨਾਂ ਦੀ ਉਮਰ 18 ਤੋਂ 20 ਸਾਲ ਵਰਿਚਾਲੇ ਹੈ। ਸਾਰੇ ਜਨਮ ਦਿਨ ਮਨਾ ਰਹੇ ਸਨ। ਬਾਜ਼ਾਰ ਤੋਂ ਸਾਮਾਨ ਲੈ ਕੇ ਆਉਂਦੇ ਸਮੇਂ ਕਾਰ ਅਚਾਨਕ ਨਹਿਰ ਵਿੱਚ ਡਿੱਗ ਗਈ। ਕਾਰ ਸਵਾਰ ਤਿੰਨ ਨੌਜਵਾਨ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਥਾਣਾ ਕੋਤਵਾਲੀ ਦੇ ਐੱਸ.ਐੱਚ.ਓ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੰਜ ਨੌਜਵਾਨਾਂ ਵਿੱਚੋਂ ਦੋ ਸਹੀ ਸਲਾਮਤ ਹੈ ਜਦਕਿ ਕਾਰ ਸਵਾਰ ਤਿੰਨ ਨੌਜਵਾਨ ਪਾਣੀ ਵਿੱਚ ਰੁੜ ਗਏ। ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: