ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਰਕੇ ਲੋਕਾਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ, ਇਸੇ ਵਿਚਾਲੇ ਕੇਂਦਰੀ ਸੜਕ ਟਰਾਂਸਪੋਰਟ ਦੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅੱਜ ਸੰਸਦ ਵਿੱਚ ਗ੍ਰੀਨ ਹਾਈਡ੍ਰੋਜਨ ਨਾਲ ਲੈਸ ਕਾਰ ਰਾਹੀਂ ਪਹੁੰਚੇ।
ਇਸ ਅਡਵਾਂਸ ਕਾਰ ਰਾਹੀਂ ਨਿਤਿਨ ਗਡਕਰੀ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਭਾਰਤ ਵਿੱਚ ਟਰਾਂਸਪੋਰਟ ਸਿਸਟਮ ਵਿੱਚ ਇੱਕ ਕ੍ਰਾਂਤੀਕਾਰਨ ਬਦਲਾਅ ਆਉਣ ਵਾਲਾ ਹੈ ਕਿਉਂਕਿ ਇਹ ਕਾਰ ਚੌਗਿਰਦੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ ਤੇ ਇਸ ਨਾਲ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਫੈਲਦਾ। ਇਸ ਦੇ ਉਲਟ ਪੈਟਰੋਲ ਤੇ ਡੀਜ਼ਲ ਵਾਲੀਆਂ ਕਾਰਾਂ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੀਆਂ ਹਨ।
ਰਿਪੋਰਟਾਂ ਮੁਤਾਬਕ ਇਹ ਕਾਰ ਪੂਰੇ ਟੈਂਕ ‘ਤੇ 600 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦੀ ਹੈ, ਜਿਸ ਨਾਲ ਸਫ਼ਰ ਦੀ ਲਾਗਤ ਸਿਰਫ਼ 2 ਰੁਪਏ ਪ੍ਰਤੀ ਕਿਲੋਮੀਟਰ ਪੈਂਦੀ ਹੈ। ਗੱਡੀ ਦੀ ਈਂਧਨ ਟੈਂਕ ਨੂੰ ਭਰਨ ਲਈ ਸਿਰਫ ਪੰਜ ਮਿੰਟ ਲੱਗਦੇ ਹਨ।
ਗਡਕਰੀ ਕਾਰ ਦੀ ਅਗਲੀ ਸੀਟ ‘ਤੇ ਡਰਾਈਵਰ ਦੇ ਨਾਲ ਬੈਠੇ ਨਜ਼ਰ ਆਏ। ਚਿੱਟੇ ਰੰਗ ਦੀ ਕਾਰ ‘ਤੇ ਹਰੇ ਰੰਗ ਦੀ ਨੰਬਰ ਪਲੇਟ ਲੱਗੀ ਹੈ ਜੋ ਇਲੈਕਟ੍ਰਿਕ ਗੱਡੀਆਂ ‘ਚ ਵੀ ਵਰਤੀ ਜਾਂਦੀ ਹੈ।
ਗਡਕਰੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਦੀ ਪਹਿਲੀ ਹਾਈਡ੍ਰੋਜਨ-ਅਧਾਰਿਤ ਐਡਵਾਂਸਡ “ਫਿਊਲ ਸੈੱਲ ਇਲੈਕਟ੍ਰਿਕ ਵ੍ਹੀਕਲ (FCEV)” – ਟੋਇਟਾ ਮਿਰਾਈ ਨੂੰ ਲਾਂਚ ਕੀਤਾ ਸੀ, ਜਿਸ ਦੀ ਇੱਕ ਵੀਡੀਓ ਉਨ੍ਹਾਂ ਨੇ ਸਾਂਝੀ ਕੀਤੀ ਸੀ ਕਿ ਕਿਵੇਂ ਗ੍ਰੀਨ ਹਾਈਡ੍ਰੋਜਨ ਇੱਕ ਕਾਰ ਨੂੰ ਪਾਵਰ ਦੇ ਸਕਦੀ ਹੈ।
ਮੰਤਰੀ ਨੇ ਜਨਵਰੀ ‘ਚ ਐਲਾਨ ਕੀਤਾ ਸੀ ਕਿ ਉਹ ਖੁਦ ਹਾਈਡ੍ਰੋਜਨ ਨਾਲ ਚੱਲਣ ਵਾਲੀ ਕਾਰ ਦੀ ਵਰਤਨਗੇ। ਉਨ੍ਹਾਂ ਕਿਹਾ ਸੀ ਕਿ ਜਾਪਾਨ ਦੀ ਟੋਇਟਾ ਕੰਪਨੀ ਨੇ ਮੈਨੂੰ ਇੱਕ ਗ੍ਰੀਨ ਹਾਈਡ੍ਰੋਜਨ ‘ਤੇ ਚੱਲਣ ਵਾਲੀ ਗੱਡੀ ਦਿੱਤੀ ਹੈ। ਮੈਂ ਇਸਨੂੰ ਪਾਇਲਟ ਪ੍ਰੋਜੈਕਟ (ਬਦਲਵੇਂ ਈਂਧਨ ‘ਤੇ) ਵਜੋਂ ਵਰਤਾਂਗਾ।
ਗਡਕਰੀ ਨੇ ਅਕਸਰ ਈਂਧਨ ਵਿੱਚ ਗ੍ਰੀਨ ਪਰਿਵਰਤਨ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਗ੍ਰੀਨ ਈਂਧਨ ਤਕਨਾਲੋਜੀ ਵਿੱਚ ਤੇਜ਼ੀ ਨਾਲ ਤਰੱਕੀ ਇਲੈਕਟ੍ਰਿਕ ਵਾਹਨਾਂ (ਈਵੀ) ਦੀ ਲਾਗਤ ਨੂੰ ਘਟਾ ਦੇਵੇਗੀ, ਦੋ ਸਾਲਾਂ ਦੇ ਸਮੇਂ ਵਿੱਚ ਉਨ੍ਹਾਂ ਨੂੰ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਦੇ ਬਰਾਬਰ ਲਿਆਏਗੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਕਾਰ ਬਾਰੇ ਗਡਕਰੀ ਨੇ ਕਿਹਾ ਕਿ ਆਤਮ-ਨਿਰਭਰ ਬਣਨ ਲਈ ਅਸੀਂ ਗ੍ਰੀਨ ਹਾਈਡ੍ਰੋਜਨ ਨੂੰ ਪੇਸ਼ ਕੀਤਾ ਹੈ ਜੋ ਪਾਣੀ ਨਾਲ ਪੈਦਾ ਹੁੰਦਾ ਹੈ। ਹੁਣ ਦੇਸ਼ ਵਿੱਚ ਗ੍ਰੀਨ ਹਾਈਡ੍ਰੋਜਨ ਦਾ ਨਿਰਮਾਣ ਸ਼ੁਰੂ ਹੋਵੇਗਾ ਤੇ ਦਰਾਮਦ ‘ਤੇ ਰੋਕ ਲੱਗੇਗੀ। ਇਸ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਗਡਕਰੀ ਨੇ ਕਿਹਾ ਕੀ ਭਾਰਤ ਸਰਕਾਰ ਨੇ 3000 ਕਰੋੜ ਰੁਪਏ ਦਾ ਮਿਸ਼ਨ ਸ਼ੁਰੂ ਕੀਤਾ ਹੈ ਤੇ ਜਲਦ ਹੀ ਅਸੀਂ ਹਾਈਡ੍ਰੋਜਨ ਦੀ ਬਰਾਮਦ ਕਰਨ ਵਾਲਾ ਦੇਸ਼ ਬਣ ਜਾਵਾਂਗੇ। ਦੇਸ਼ ਵਿੱਚ ਜਿਥੇ ਵੀ ਕੋਲੇ ਦੀ ਵਰਤੋਂ ਹੋਵੇਗੀ ਉਥੇ ਗ੍ਰੀਨ ਹਾਈਡ੍ਰੋਜਨ ਦਾ ਇਸਤੇਮਾਲ ਕੀਤਾ ਜਾਵੇਗਾ।