ਪੰਜਾਬ ਦੇ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਬਲਾਸਟ ਮਾਮਲੇ ‘ਚ ਗ੍ਰਿਫਤਾਰ ਗਗਨਦੀਪ ਸਿੰਘ ਦੀ ਮਹਿਲਾ ਸਾਥੀ ਕਾਂਸਟੇਬਲ ਕਮਲਜੀਤ ਕੌਰ ਕਰਾਟੇ ਖਿਡਾਰੀ ਰਹਿ ਚੁੱਕੀ ਹੈ ਅਤੇ ਉਸ ਨੇ ਸੂਬਾ ਤੇ ਰਾਸ਼ਟਰੀ ਪੱਧਰ ‘ਤੇ ਵੀ ਕਈ ਮੈਡਲ ਹਾਸਲ ਕੀਤੇ ਸਨ। ਖੇਡ ਦੇ ਦਮ ‘ਤੇ ਉਹ ਪੰਜਾਬ ਪੁਲਸ ‘ਚ ਭਰਤੀ ਹੋਈ ਸੀ।
ਪੁਲਸ ‘ਚ ਭਰਤੀ ਹੋਣ ਮਗਰੋਂ ਉਸਦੀ ਮੁਲਾਕਾਤ ਗਗਨਦੀਪ ਸਿੰਘ ਦੇ ਨਾਲ ਹੋਈ ਸੀ। ਜਿੱਥੋਂ ਉਨ੍ਹਾਂ ਦੇ ਸਬੰਧ ਵਧਦੇ ਗਏ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਗਗਨਦੀਪ ਸਿੰਘ ਦੇ ਕੋਲ ਇੱਕ ਵੱਖਰਾ ਮੋਬਾਇਲ ਸਿਰਫ ਕਮਲਜੀਤ ਕੌਰ ਦੇ ਨਾਲ ਗੱਲਬਾਤ ਕਰਨ ਲਈ ਹੀ ਰੱਖਿਆ ਹੋਇਆ ਸੀ। ਇਹ ਮੋਬਾਇਲ ਵੀ ਜਾਂਚ ਏਜੰਸੀ ਹੱਥ ਲੱਗਣ ਦੀ ਖਬਰ ਹੈ। ਦੱਸਿਆ ਜਾਂਦਾ ਹੈ ਕਿ ਕਮਲਜੀਤ ਕੌਰ ਦੇ ਮੋਬਾਇਲ ਚੋਂ ਵੀ ਕਈ ਅਹਿਮ ਸੁਰਾਗ ਮਿਲੇ ਹਨ। ਦੱਸ ਦੇਈਏ ਕਿ ਕਮਲਜੀਤ ਕੌਰ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ।
ਗਗਨਦੀਪ ਸਿੰਘ ਜੋਕਿ ਐੱਮ.ਕਾਮ ਪਾਸ ਦੱਸਿਆ ਜਾ ਰਿਹਾ ਸੀ ਅਤੇ ਉਸ ਦੀ ਅੰਗਰੇਜ਼ੀ ‘ਚ ਚੰਗੀ ਕਮਾਂਡ ਸੀ। ਜਦੋਂ ਉਹ ਸਦਰ ਥਾਣਾ ਮੁਨਸ਼ੀ ਸੀ ਤਾਂ ਇਸ ਦੌਰਾਨ ਦਿੱਲੀ ਤੋਂ ਹੈਰੋਇਨ ਲਿਆਉਣ ਵਾਲੀ ਇੱਕ ਨਾਈਜ਼ੀਰੀਅਨ ਔਰਤ ਨੂੰ ਪੁਲਸ ਵੱਲੋਂ ਫੜਿਆ ਗਿਆ ਸੀ। ਇਹ ਔਰਤ ਕਈ ਦਿਨ ਰਿਮਾਂਡ ‘ਤੇ ਰਹੀ ਸੀ ਤਾਂ ਗਗਨਦੀਪ ਸਿੰਘ ਨੇ ਉਸ ਨਾਲ ਸੰਪਰਕ ਬਣਾ ਲਏ ਸਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਔਰਤ ਨੇ ਹੀ ਦਿੱਲੀ ਬੈਠੇ ਆਪਣੇ ਸਾਥੀਆਂ ਨਾਲ ਗਗਨਦੀਪ ਦੇ ਸੰਪਰਕ ਬਣਾ ਕੇ ਉਸ ਨੂੰ ਹੈਰੋਇਨ ਦੀ ਖੇਪ ਪੰਜਾਬ ਲਿਆਉਣ ਲਈ ਸਾਥੀ ਦਿੱਤੇ ਸੀ। ਦੱਸਿਆ ਜਾਂਦਾ ਹੈ ਕਿ ਗਗਨਦੀਪ ਨੇ ਵਿਦੇਸ਼ੀ ਨਾਗਰਿਕਾਂ ਦੇ ਨਾਲ ਹੀ ਆਪਣੇ ਸਬੰਧ ਬਣਾ ਕੇ ਉਨ੍ਹਾਂ ਨੂੰ ਆਪਣਾ ਸਾਥੀ ਬਣਾਇਆ ਹੋਇਆ ਸੀ, ਜੋ ਉਸ ਨੂੰ ਨਸ਼ਾ ਤਸਕਰੀ ‘ਚ ਮਦਦ ਕਰਦੇ ਸਨ। ਪੁਲਿਸ ਇਨ੍ਹਾਂ ਦੀ ਭਾਲ ਵੀ ਕਰ ਰਹੀ ਹੈ।