ਜੰਮੂ-ਕਸ਼ਮੀਰ ਦੇ ਸੂਰਨਕੋਟ ਪੁੰਛ ਇਲਾਕੇ ਵਿੱਚ ਇੱਕ ਜੇ ਸੀ ਓ ਸਮੇਤ ਪੰਜ ਸੈਨਿਕਾਂ ਵਿੱਚੋਂ ਨੂਰਪੁਰ ਬੇਦੀ ਬਲਾਕ ਦੇ ਪਿੰਡ ਪੰਚਰੰਡਾ ਦਾ ਸੈਨਿਕ ਨੌਜਵਾਨ ਗੱਜਣ ਸਿੰਘ ਪੁੱਤਰ ਚਰਨ ਸਿੰਘ ਦਾ ਨਾਂ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ। ਇਹ ਨੋਜਵਾਨ 23 ਸਿੱਖ ਰੈਜੀਮੈਂਟ ਵਿਚ ਅੱਜ ਕੱਲ੍ਹ 16 ਆਰ ਆਰ ਰੈਜੀਮੈਂਟ ਵਿਚ ਪੁੰਛ ਵਿਖੇ ਤਾਇਨਾਤ ਸੀ ਜੋ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਸਮੇਂ ਸ਼ਹੀਦ ਹੋ ਗਿਆ ਜਿਸ ਦੀ ਮ੍ਰਿਤਕ ਦੇਹ ਕੱਲ੍ਹ ਮਿਤੀ 12 ਅਕਤੂਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਪੰਚਰੰਡਾ (ਨੂਰਪੁਰ ਬੇਦੀ) ਵਿਖੇ ਪਹੁੰਚ ਰਹੀ ਹੈ।
ਪਿੰਡ ਪੱਚਰੰਡਾ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹੀਦ ਹੋਏ ਫੌਜੀ ਨੌਜਵਾਨ ਗੱਜਣ ਸਿੰਘ ਕੁੱਲ ਚਾਰ ਭਰਾ ਹਨ ਜਿਨ੍ਹਾਂ ਵਿਚੋਂ ਤਿੱਨ ਭਰਾ ਖੇਤੀਬਾੜੀ ਦਾ ਕੰਮ ਕਰਦੇ ਹਨ। ਸ਼ਹੀਦ ਗੱਜਣ ਸਿੰਘ ਦੀ ਮਾਤਾ ਡਿਪ੍ਰੈਸ਼ਨ ਵਿੱਚ ਹੈ ਤੇ ਉਸ ਦੇ ਪਿਤਾ ਵੀ ਖੇਤੀਬਾੜੀ ਦਾ ਕੰਮ ਕਰਦੇ ਹਨ । ਆਖ਼ਰੀ ਵਾਰ ਗੱਜਣ ਸਿੰਘ ਬੀਤੀ ਮਈ 2021 ‘ਚ ਆਪਣੇ ਪਿੰਡ ਆਇਆ ਸੀ ਜਦੋਂ ਉਸ ਦੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ। ਗੱਜਣ ਸਿੰਘ ਦਾ ਵੀ ਬੀਤੇ ਸਾਲ ਹੀ ਵਿਆਹ ਹੋਇਆ ਸੀ। ਸ਼ਹੀਦ ਗੱਜਣ ਸਿੰਘ ਟਰੈਕਟਰ ‘ਤੇ ਬੈਠ ਕੇ ਡੋਲੀ ਲਿਆਉਣ ਗਿਆ ਸੀ।
ਗੱਜਣ ਸਿੰਘ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਉਸ ਦੇ ਜੱਦੀ ਪਿੰਡ ਪੱਚਰੰਡਾ ਵਿਖੇ ਹੋਵੇਗਾ। ਸ਼ਹੀਦ ਦਾ ਪਾਰਥਿਵ ਸਰੀਰ ਲੈ ਕੇ ਜੰਮੂ ਦੇ ਦੋ ਫੌਜੀ ਜਵਾਨ ਰਵਾਨਾ ਹੋ ਗਏ ਹਨ। ਗੱਜਣ ਸਿੰਘ ਦੀ ਸ਼ਹੀਦੀ ਦੀ ਖਬਰ ਮਿਲਦਿਆਂ ਹੀ ਪਿੰਡ ਪੱਚਰੰਡਾ ਵਿਖੇ ਮਾਤਮ ਪਸਰ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ 2 ਦਿਨ ਬਾਅਦ ਗੱਜਣ ਨੇ ਘਰ ਛੁੱਟੀ ‘ਤੇ ਆਉਣਾ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਸ਼ਹਾਦਤ ਤੋਂ ਕੁਝ ਦਿਨ ਪਹਿਲਾਂ ਸ਼ਹੀਦ ਗੱਜਣ ਸਿੰਘ ਵੱਲੋਂ ਡਿਊਟੀ ਦੌਰਾਨ ਆਪਣੀ ਸੈਲਫੀ ਵੀ ਖਿੱਚੀ ਗਈ ਸੀ।
ਇਹ ਵੀ ਦੇਖੋ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food