ਦੱਖਣੀ ਪੂਰਬੀ ਦਿੱਲੀ ਜ਼ਿਲ੍ਹੇ ਦੇ ਅਧੀਨ ਕਾਲਿੰਦੀ ਕੁੰਜ ਥਾਣਾ ਖੇਤਰ ਵਿੱਚ ਇੱਕ ਵਿਦੇਸ਼ੀ ਮੂਲ ਦੀ ਔਰਤ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਇਹ ਮਾਮਲਾ 23 ਫਰਵਰੀ ਦਾ ਹੈ। ਮਿਆਂਮਾਰ ਮੂਲ ਦੀ ਇੱਕ ਔਰਤ ਨੇ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਅਤੇ ਇੱਕ ਆਟੋ ਡਰਾਈਵਰ ਸਣੇ ਉਸ ਦੇ ਚਾਰ ਹੋਰ ਸਾਥੀਆਂ ‘ਤੇ ਅਗਵਾ ਕਰਨ ਅਤੇ ਬਲਾਤਕਾਰ ਕਰਨ ਦਾ ਬਹੁਤ ਗੰਭੀਰ ਦੋਸ਼ ਲਗਾਇਆ।
ਪੁਲਿਸ ਵੱਲੋਂ ਦਰਜ ਐਫਆਈਆਰ ਮੁਤਾਬਕ ਸਮੂਹਿਕ ਬਲਾਤਕਾਰ ਦੀ ਘਟਨਾ ਐਤਵਾਰ ਨੂੰ ਵਾਪਰੀ, ਜਦੋਂ ਇੱਕ ਆਟੋ ਚਾਲਕ ਨੇ ਮਿਆਂਮਾਰ ਮੂਲ ਦੀ ਔਰਤ ਨੂੰ ਆਪਣੇ ਆਟੋ ਵਿੱਚ ਬੈਠਣ ਲਈ ਕਿਹਾ ਅਤੇ ਫਿਰ ਉਸ ਦੇ ਨੱਕ ਅੱਗੇ ਕੱਪੜਾ ਰਖ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਹੋਸ਼ ਵਿੱਚ ਆਉਣ ਤੋਂ ਬਾਅਦ ਪੀੜਤਾ ਨੇ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਪਾਇਆ ਜਿੱਥੇ ਆਟੋ ਚਾਲਕ ਸਣੇ ਉਸ ਦੇ ਚਾਰ ਸਾਥੀ ਮੌਜੂਦ ਸਨ। ਫਿਰ ਚਾਰੋਂ ਵਾਰੀ-ਵਾਰੀ ਰਾਤ ਭਰ ਉਸ ਨਾਲ ਬਲਾਤਕਾਰ ਕਰਦੇ ਰਹੇ।
ਦਰਜ ਸ਼ਿਕਾਇਤ ਮੁਤਾਬਕ ਬਲਾਤਕਾਰ ਦੌਰਾਨ ਪੀੜਤਾ ਨੂੰ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਉਸ ਵੇਲੇ ਪੀੜਤਾ ਕਾਫੀ ਡਰੀ ਹੋਈ ਸੀ, ਬਾਅਦ ‘ਚ ਦੋਸ਼ੀਆਂ ਨੇ ਪੀੜਤਾ ਨੂੰ ਕਾਰ ‘ਚ ਸੁੰਨਸਾਨ ਜਗ੍ਹਾ ‘ਤੇ ਛੱਡ ਦਿੱਤਾ। ਹਾਲਾਂਕਿ ਉਸੇ ਸਮੇਂ ਦੋ ਸਿੱਖ ਨੌਜਵਾਨ ਔਰਤ ਨੂੰ ਇਕੱਲੀ ਦੇਖ ਕੇ ਆਪਣੇ ਨਾਲ ਲੈ ਗਏ ਅਤੇ ਆਪਣੇ ਘਰ ਜਾ ਕੇ ਖਾਣਾ ਖੁਆਇਆ ਅਤੇ ਲੋੜੀਂਦੀ ਮਦਦ ਵੀ ਕੀਤੀ।
ਉਹੀ ਦੋ ਨੌਜਵਾਨ ਪੀੜਤਾ ਨੂੰ ਉਸ ਦੇ ਘਰ ਦਾ ਪਤਾ ਪੁੱਛ ਕੇ ਪੱਛਮੀ ਦਿੱਲੀ ਦੇ ਵਿਕਾਸਪੁਰੀ ਸਥਿਤ ਉਸ ਦੇ ਘਰ ਲੈ ਗਏ। ਪੀੜਤਾ ਦੀ ਉਮਰ ਕਰੀਬ 21 ਸਾਲ ਹੈ, ਜੋ ਪਿਛਲੇ ਕੁਝ ਸਮੇਂ ਤੋਂ ਵਿਕਾਸਪੁਰੀ ਇਲਾਕੇ ‘ਚ ਕਿਰਾਏ ਦੇ ਮਕਾਨ ‘ਚ ਆਪਣੀ ਡੇਢ ਸਾਲ ਦੀ ਧੀ ਨਾਲ ਰਹਿ ਰਹੀ ਸੀ। ਪੀੜਤਾ ਮੁਤਾਬਕ ਉਹ ਆਪਣੇ ਪਤੀ ਨਾਲ ਦਿੱਲੀ ਆਈ ਹੈ ਕਿਉਂਕਿ ਉਸ ਦੇ ਪਤੀ ਦਾ ਦਿੱਲੀ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਸਾਬਕਾ MLA ਕਿਕੀ ਢਿੱਲੋਂ ‘ਤੇ ਵੀ ਵਿਜੀਲੈਂਸ ਦਾ ਸ਼ਿਕੰਜਾ, ਫਾਰਮ ਹਾਊਸ ‘ਤੇ ਮਾਰਿਆ ਛਾਪਾ
ਦੱਖਣ ਪੂਰਬੀ ਜ਼ਿਲ੍ਹਾ ਪੁਲਿਸ ਦੇ ਡੀਸੀਪੀ ਰਾਜੇਸ਼ ਦੇਵ ਮੁਤਾਬਕ ਸ਼ਿਕਾਇਤ ਮਿਲਣ ਤੋਂ ਬਾਅਦ ਕਾਲਿੰਦੀ ਕੁੰਜ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰ ਇਸ ਮਾਮਲੇ ਵਿੱਚ ਤਫਤੀਸ਼ ਦਾ ਘੇਰਾ ਬਹੁਤ ਵੱਡਾ ਹੈ, ਇਸ ਲਈ ਇਲਜ਼ਾਮ ਮੁਤਾਬਕ ਉਕਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਪੀੜਤਾ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ‘ਤੇ ਉਕਤ ਦੋਸ਼ੀਆਂ ਨੂੰ ਲੱਭਣ ਲਈ, ਜੁਰਮ ਦੇ ਟਿਕਾਣੇ ਦੀ ਭਾਲ ਅਤੇ ਹੋਰ ਫੋਰੈਂਸਿਕ ਜਾਂਚ ਦੌਰਾਨ ਸਾਡੀ ਟੀਮ ਸਾਰੇ ਸਬੂਤਾਂ ਦੀ ਜਾਂਚ ਕਰਨ ਲਈ ਕੰਮ ਕਰ ਰਹੀ ਹੈ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ‘ਚ ਦੱਸੇ ਗਏ ਦੋ ਮਦਦਗਾਰ ਨੌਜਵਾਨਾਂ ਦੇ ਬਿਆਨ ਲੈਣ ਤੋਂ ਇਲਾਵਾ ਉਸ ਇਲਾਕੇ ‘ਚ ਲੱਗੇ ਸਾਰੇ ਸੀ.ਸੀ.ਟੀ.ਵੀ ਕੈਮਰਿਆਂ ਅਤੇ ਮੁਖਬਰਾਂ ਰਾਹੀਂ ਮਾਮਲੇ ਦੀ ਤਹਿ ਤੱਕ ਜਾ ਕੇ ਜਲਦ ਹੀ ਇਸ ਦਾ ਖੁਲਾਸਾ ਕੀਤਾ ਜਾਵੇਗਾ ਅਤੇ ਦੋਸ਼ੀ ਦਾ ਪਤਾ ਲਗਾਇਆ ਜਾਵੇਗਾ। ਅਗਲੇ ਕੁਝ ਦਿਨਾਂ ਵਿੱਚ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਦੀ ਟੀਮ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: