ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਨਾਮਜ਼ਦ ਫਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਦੇ ਸਪੈਸ਼ਲ ਸੈੱਲ ਨੇ ਉਸ ਨੂੰ ਰਾਜਸਥਾਨ ਦੇ ਅਜਮੇਰ ਤੋਂ ਕਾਬੂ ਕੀਤਾ ਹੈ। ਦੀਪਕ ਟੀਨੂੰ CIA ਮਾਨਸਾ ਦੀ ਕਸਟਡੀ ‘ਤੋਂ ਫ਼ਰਾਰ ਹੋਇਆ ਸੀ, ਜਿਸ ਨੂੰ ਭਜਾਉਣ ਵਿੱਚ CIA ਇੰਚਾਰਜ ਨੇ ਮਦਦ ਕੀਤੀ ਸੀ।
ਦੱਸ ਦੇਈਏ ਕਿ ਟੀਨੂੰ ਦੀ ਗਰਲਫ੍ਰੈਂਡ ਨੂੰ ਪੁਲਿਸ ਨੇ ਪਹਿਲਾਂ ਹੀ ਕਾਬੂ ਕਰ ਲਿਆ ਸੀ। ਉਸ ਦੀ ਗਰਲਫ੍ਰੈਂਡ ਨੇ ਹੀ ਉਸ ਨੂੰ ਫਰਾਰ ਹੋਣ ਵਿੱਚ ਮਦਦ ਕੀਤੀ ਸੀ ਤੇ CIA ਇੰਚਾਰਜ ਪ੍ਰਿਤਪਾਲ ਸਿੰਘ ਨੇ ਉਨ੍ਹਾਂ ਨੂੰ ਫਰਾਰ ਹੋਣ ਦਾ ਮੌਕਾ ਦਿੱਤਾ। ਪ੍ਰਿਤਪਾਲ ਸਿੰਘ ਹੀ ਟੀਨੂੰ ਨੂੰ ਉਸ ਦੀ ਗਰਲਫ੍ਰੈਂਡ ਨਾਲ ਮਿਲਵਾਉਣ ਲਈ ਇਕੱਲਾ ਲੈ ਕੇ ਆਇਆ ਸੀ, ਜਿਥੇ ਉਹ ਉਸ ਦੇ ਸੁੱਤੇ ਪਿਆਂ ਫਰਾਰ ਹੋ ਗਏ। ਪ੍ਰਿਤਪਾਲ ਸਿੰਘ ਵੀ ਇਸ ਵੇਲੇ ਪੁਲਿਸ ਹਿਰਾਸਤ ਵਿੱਚ ਹੈ।
ਇਹ ਵੀ ਪੜ੍ਹੋ : ਮੱਲਿਕਾਰਜੁਨ ਬਣੇ ਕਾਂਗਰਸ ਪ੍ਰਧਾਨ, ਥਰੂਰ ਨੇ ਮੰਨੀ ਹਾਰ, 24 ਸਾਲਾਂ ਮਗਰੋਂ ਗੱਦੀ ਤੋਂ ਹਟਿਆ ਗਾਂਧੀ ਪਰਿਵਾਰ
ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਦੀਪਕ ਟੀਨੂੰ ਖਿਲਾਫ ਇਕ ਵਿਅਕਤੀ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਦੀਪਕ ਨਾਲ ਗੱਲ ਕੀਤੀ ਤਾਂ ਉਹ ਉਸ ਨੂੰ ਲਾਰੈਂਸ ਬਿਸ਼ਨੋਈ ਨਾਲ ਗੱਲ ਕਰਵਾਈ ਗਈ ਅਤੇ ਬਿਸ਼ਨੋਈ ਨੇ ਕਿਹਾ ਕਿ ਜੋ ਇਹ ਕਹਿ ਰਿਹਾ ਹੈ, ਉਸ ਦੀ ਗੱਲ ਮੰਨ ਲਵੇ, ਨਹੀਂ ਮੰਨੀ ਤਾਂ ਜਾਨੋਂ ਹੱਥ ਧੋਨਾ ਪਏਗਾ। ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਗੈਂਗਸਟਰ
ਵੀਡੀਓ ਲਈ ਕਲਿੱਕ ਕਰੋ -: