ਲਾਰੈਂਸ ਬਿਸ਼ਨੋਈ ਨੂੰ ਬਾਘਾਪੁਰਾਣਾ ਕੋਰਟ ਵਿਚ ਪੇਸ਼ ਕੀਤਾ ਗਿਆ। 12 ਤਰੀਕ ਨੂੰ 21 ਤਰੀਕ ਤੱਕ ਦਾ ਪੁਲਿਸ ਰਿਮਾਂਡ ਮਿਲਿਆ ਸੀ। ਜਾਣਕਾਰੀ ਮੁਤਾਬਕ 2 ਅਪ੍ਰੈਲ ਨੂੰ ਹੋਏ ਬਾਘਾਪੁਰਾਣਾ ਦੇ ਮਾੜੀ ਮੁਸਤਫਾ ਵਿਚ ਗੈਂਗਸਟਰ ਹਰਜੀਤ ਪੇਂਟਾ ਦਾ ਕਤਲ ਹੋਇਆ ਸੀ।
ਇਸੇ ਕਤਲ ਵਿਚ ਮਨਪ੍ਰੀਤ ਕੁੱਸਾ ਤੇ ਜਗਰੂਪ ਰੂਪਾ ਸ਼ਾਮਲ ਸਨ। ਪਿਛਲੇ ਦਿਨੀਂ 1 ਪੁਲਿਸ ਵਾਲੇ ਤੋਂ ਲਾਰੈਂਸ ਬਿਸ਼ਨੋਈ ਨਾਲ ਗੱਲ ਕਰਦੇ ਹੋਏ ਨਜ਼ਰ ਆਏ ਸਨ। ਉਸੇ ਵਜ੍ਹਾ ਨਾਲ ਅੱਜ ਮੀਡੀਆ ਨੂੰ ਅੰਦਰ ਜਾਣਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ : ਸੁਨਾਮ ‘ਚ ਰਾਮ ਰਹੀਮ ਦਾ ਬਣੇਗਾ ਨਵਾਂ ਡੇਰਾ, ਸਮਰਥਕਾਂ ਨੇ ਨਾਮ ਚਰਚਾ ਘਰ ਨੇੜੇ ਜ਼ਮੀਨ ਖਰੀਦਣ ਦੀ ਪ੍ਰਗਟਾਈ ਇੱਛਾ
ਜਲੰਧਰ ਦੀ ਸੈਸ਼ਨ ਕੋਰਟ ਵਿਚ ਲਾਰੈਂਸ ਬਿਸ਼ਨੋਈ ਨੂੰ ਜਲੰਧਰ ਪੁਲਿਸ ਨੇ ਹਥਿਆਰਾਂ ਦੀ ਖਰੀਦ ਮਾਮਲੇ ਵਿਚ ਪੇਸ਼ ਕੀਤਾ। ਅਦਾਲਤ ਨੇ 31 ਤਰੀਕ ਤੱਕ ਪੁਲਿਸ ਨੂੰ ਟ੍ਰਾਂਜਿਮਟ ਰਿਮਾਂਡ ਦਿੱਤਾ। ਦੱਸ ਦੇਈਏ ਕਿ ਜਲੰਧਰ ਦੇ ਥਾਣਾ ਡਵੀਜ਼ਨ ਪੰਜ ਵਿਚ ਲਾਰੈਂਸ ਬਿਸ਼ਨੋਈ ਖਿਲਾਫ ਹਥਿਆਰਾਂ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ। FIR ਨੰਬਰ-83 ਤਰੀਕ 17.5.22, ਧਾਰਾ 25-54-59 ਆਰਮ ਐਕਟ ਤਹਿਤ ਥਾਣਾ-5 ਵਿਚ ਮਾਮਲਾ ਦਰਜ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: