ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਸਲਮਾਨ ਖਾਨ ਨੂੰ ਮਾਫੀ ਮੰਗਣੀ ਹੋਵੇਗੀ। ਲਾਰੈਂਸ ਨੇ ਸੁਪਰਸਟਾਰ ਸਲਮਾਨ ਖਾਨ ਨੂੰ ਕਾਲਾ ਹਿਰਨ ਮਾਮਲੇ ਲਈ ਬਿਸ਼ਨੋਈ ਸਮਾਜ ਤੋਂ ਮਾਫੀ ਨਾ ਮੰਗਣ ‘ਤੇ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਉਸ ਨੇ ਕਿਹਾ ਕਿ ਮੈਂ ਸਲਮਾਨ ਖਾਨ ਦਾ ਹੰਕਾਰ ਤੋੜ ਕੇ ਰਹਾਂਗਾ।
ਇਕ ਇੰਟਰਵਿਊ ਵਿਚ ਗੈਂਗਸਟਰ ਲਾਰੈਂਸ ਨੇ ਸਲਮਾਨ ਖਾਨ ਖਿਲਾਫ ਇਕ ਹੋਰ ਧਮਕੀ ਦਿੱਤੀ ਹੈ। ਬਿਸ਼ਨੋਈ ਨੇ ਕਿਹਾ ਕਿ ਉੁਨ੍ਹਾਂ ਦਾ ਸਮਾਜ ਸਲਮਾਨ ਤੋਂ ਨਾਰਾਜ਼ ਸੀ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਨੂੰ ਬੇਇਜ਼ਤ ਕੀਤਾ ਸੀ। ਉਨ੍ਹਾਂ ਖਿਲਾਫ ਕਾਲਾ ਹਿਰਨ ਮਾਮਲੇ ਵਿਚ ਇਕ ਕੇਸ ਦਾਇਰ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਮਾਫੀ ਨਹੀਂ ਮੰਗੀ। ਜੇਕਰ ਉਹ ਮਾਫੀ ਨਹੀਂ ਮੰਗਦੇ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਮੈਂ ਕਿਸੇ ਹੋਰ ‘ਤੇ ਨਿਰਭਰ ਨਹੀਂ ਰਹਾਂਗਾ।
ਲਾਰੈਂਸ ਨੇ ਸਲਮਾਨ ਨੂੰ ਇਸ਼ਟ ਮੰਦਰ ਤੋਂ ਪਹਿਲਾਂ ਬਿਸ਼ਨੋਈ ਸਮਾਜ ਤੋਂ ਮਾਫੀ ਮੰਗਣ ਲਈ ਬੁਲਾਇਆ ਹੈ। ਜੇਕਰ ਬਿਸ਼ਨੋਈ ਸਮਾਜ ਉਸ ਨੂੰ ਮਾਫ ਕਰ ਦਿੰਦਾ ਹੈ ਤਾਂ ਉਹ ਪਿੱਛੇ ਹਟਣ ਦਾ ਵਚਨ ਦਿੰਦਾ ਹੈ। ਲਾਰੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਸਾਡੇ ਦੇਵਤਾ ਦੇ ਮੰਦਰ ਵਿਚ ਆ ਕੇ ਮਾਫੀ ਮੰਗਣੀ ਚਾਹੀਦੀ ਹੈ। ਜੇਕਰ ਸਾਡਾ ਸਮਾਜ ਮਾਫ ਕਰਦਾ ਹੈ ਤਾਂ ਮੈਂ ਕੁਝ ਨਹੀਂ ਕਹਾਂਗਾ।
ਇਹ ਵੀ ਪੜ੍ਹੋ : ਮੈਦਾਨ ‘ਤੇ ਵਾਪਸੀ ਲਈ ਮਿਹਨਤ ਕਰ ਰਹੇ ਰਿਸ਼ਭ ਪੰਤ, ਪੂਲ ‘ਚ ਚੱਲਦਿਆਂ ਦਾ ਸ਼ੇਅਰ ਕੀਤਾ ਵੀਡੀਓ
ਲਾਰੈਂਸ ਜਿਸ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਆਪਣਾ ਹੱਥ ਹੋਣ ਦੀ ਜ਼ਿੰਮੇਵਾਰੀ ਲਈ ਸੀ। ਲਾਰੈਂਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਸਲਮਾਨ ਖਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਹੁਣੇ ਜਿਹੇ ਭੇਜੀ ਗਈ ਧਮਕੀ ਵਿਚ ਉਸ ਦੀ ਕੋਈ ਭੂਮਿਕਾ ਸੀ।
ਵੀਡੀਓ ਲਈ ਕਲਿੱਕ ਕਰੋ -: