ਗੈਂਗਸਟਰ ਟੀਨੂੰ ਦੀ ਦੂਜੀ ਸਹੇਲੀ ਵੀ ਪੁਲਿਸ ਨੇ ਕਾਬੂ ਕਰ ਲਈ ਹੈ। ਸੂਤਰਾਂ ਮੁਤਾਬਕ ਇਹ ਗਰਲਫ੍ਰੈਂਡ ਅੰਮ੍ਰਿਤਸਰ ‘ਚ ਪੰਜਾਬ ਪੁਲਿਸ ਦੇ ਵਾਇਰਲੈੱਸ ਵਿੰਗ ‘ਚ ਤਾਇਨਾਤ ਹੈ। ਜਾਂਚ ਟੀਮ ਨੇ ਉਸ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਟੀਨੂੰ ਫਰਾਰ ਸੀ ਤਾਂ ਇਹ ਗਰਲਫ੍ਰੈਂਡ ਉਸ ਦੇ ਨਾਲ ਨਹੀਂ ਸੀ। ਹਾਲਾਂਕਿ ਜਾਂਚ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਉਸ ਨੂੰ ਟੀਨੂੰ ਦੇ ਵਿਦੇਸ਼ ਭੱਜਣ ਦੀ ਜਾਣਕਾਰੀ ਸੀ?
ਦੂਜੇ ਪਾਸੇ ਐਤਵਾਰ ਨੂੰ ਗੈਂਗਸਟਰ ਦੀਪਕ ਟੀਨੂੰ ਮਾਮਲੇ ‘ਚ ਜਤਿੰਦਰ ਕੌਰ ਨੂੰ ਪੰਜਾਬ ਪੁਲਿਸ ਨੇ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਲਗਾਤਾਰ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਪੁਲਿਸ ਨੇ ਐਤਵਾਰ ਨੂੰ ਮੁੰਬਈ ਤੋਂ ਕੁੜੀ ਨੂੰ ਗ੍ਰਿਫਤਾਰ ਕਰਕੇ ਮਾਨਸਾ ਦੀ ਅਦਾਲਤ ‘ਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਟੀਨੂੰ ਦੇ ਭੱਜਣ ਦੀ ਸਾਰੀ ਕਹਾਣੀ ਪੁਲਿਸ ਨੂੰ ਦੱਸ ਦਿੱਤੀ ਹੈ।
ਜਤਿੰਦਰ ਕੌਰ ਮੇਕਅੱਪ ਆਰਟਿਸਟ ਹੈ। ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਇਸ ਵਾਰਦਾਤ ਨੂੰ ਕਿਵੇਂ ਅਤੇ ਕਿਸ ਦੀ ਮਦਦ ਨਾਲ ਅੰਜਾਮ ਦਿੱਤਾ ਗਿਆ। ਭਾਵੇਂ ਮਾਨਸਾ ਪੁਲਿਸ ਦੇ ਅਧਿਕਾਰੀ ਇਸ ਪੂਰੇ ਮਾਮਲੇ ਵਿੱਚ ਮੀਡੀਆ ਨੂੰ ਕੁਝ ਨਹੀਂ ਦੱਸ ਰਹੇ ਹਨ ਪਰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੁਲਿਸ ਜਲਦੀ ਹੀ ਹੋਰ ਮੁਲਜ਼ਮਾਂ ਤੱਕ ਪਹੁੰਚ ਸਕਦੀ ਹੈ। ਪੁਲਿਸ ਪੁੱਛਗਿੱਛ ਦੌਰਾਨ ਕੁੜੀ ਨੇ ਬਾਕੀ ਸਾਥੀਆਂ ਬਾਰੇ ਵੀ ਖੁਲਾਸਾ ਕੀਤਾ ਹੈ, ਜੋ ਵਾਰਦਾਤ ਵੇਲੇ ਉਸ ਦੇ ਨਾਲ ਸਨ।
ਇਹ ਵੀ ਪੜ੍ਹੋ : ਅਮਿਤ ਸ਼ਾਹ ਦੇ ਕਮਾਂਡੋ ਦੀ ਮੌਤ, ਢਾਈ ਸਾਲਾਂ ਤੋਂ ਨਿੱਜੀ ਸਕਿਓਰਿਟੀ ‘ਚ ਤਾਇਨਾਤ ਸੀ ਸੁਨੀਲ ਫੌਜੀ
ਪੰਜਾਬ ਪੁਲਿਸ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੀ ਕਿ ਮੁਲਜ਼ਮ ਟੀਨੂੰ ਦੇਸ਼ ਵਿੱਚ ਹੈ ਜਾਂ ਵਿਦੇਸ਼ ਭੱਜ ਗਿਆ ਹੈ। ਹਾਲਾਂਕਿ ਕੁੜੀ ਨੇ ਦਾਅਵਾ ਕੀਤਾ ਸੀ ਕਿ ਟੀਨੂੰ ਫਰਾਰ ਹੋਣ ਤੋਂ ਦੋ ਦਿਨ ਬਾਅਦ ਫਰਜ਼ੀ ਪਾਸਪੋਰਟ ਰਾਹੀਂ ਗੈਂਗਸਟਰ ਗੋਲਡੀ ਬਰਾੜ ਦੀ ਮਦਦ ਨਾਲ ਦੇਸ਼ ਛੱਡ ਗਿਆ ਸੀ ਪਰ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਤੋਂ ਕਿੰਨੇ ਦਿਨ ਪਹਿਲਾਂ ਉਹ ਆਪਣੇ ਸਾਥੀਆਂ ਸਣੇ ਮਾਨਸਾ ਆਈ ਸੀ। ਇਸ ਤੋਂ ਇਲਾਵਾ ਕੁੜੀ ਨੇ ਦੱਸਿਆ ਕਿ ਉਹ ਪੁਲਿਸ ਦੀ ਮਦਦ ਨਾਲ ਕਿੱਥੇ ਰੁਕੀ ਸੀ।
ਵੀਡੀਓ ਲਈ ਕਲਿੱਕ ਕਰੋ -: