ਗੈਂਗਸਟਰਾਂ ਵੱਲੋਂ ਹੁਣ ਸਿੱਧੂ ਮੂਸੇਵਾਲਾ ਕੇਸ ਦੀ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਗੈਂਗਸਟਰਾਂ ਨੇ ਮਾਨਸਾ ਪੁਲਿਸ ਦੇ ਐੱਸਐੱਚਓ ਨੂੰ ਕਿਹਾ ਕਿ ਛਾਪੇਮਾਰੀ ਤੁਰੰਤ ਬੰਦ ਕਰੋ ਨਹੀਂ ਤਾਂ ਨਤੀਜਾ ਬੁਰਾ ਹੋਵੇਗਾ। ਇਹ ਧਮਕੀ ਭਰੀਆਂ ਕਾਲ ਕੈਨੇਡਾ ਸਣੇ ਦੂਜੇ ਵਿਦੇਸ਼ੀ ਦੇਸ਼ਾਂ ਤੋਂ ਕੀਤੀਆਂ ਜਾ ਰਹੀਆਂ ਹਨ।
ਇਕ ਵਾਰ ਨਹੀਂ ਸਗੋਂ ਕਈ ਵਾਰ ਮਾਨਸਾ ਪੁਲਿਸ ਦੇ ਐੱਸਐੱਚਓ ਸਣੇ ਕਈ ਅਧਿਕਾਰੀਆਂ ਨੂੰ ਅਜਿਹੇ ਫੋਨ ਆ ਚੁੱਕੇ ਹਨ। ਹਰ ਵਾਰ ਨਵੇਂ ਨੰਬਰ ਤੋਂ ਫੋਨ ਕਰਕੇ ਧਮਕੀ ਦਿੱਤੀ ਜਾ ਰਹੀ ਹੈ। ਧਮਕੀਆਂ ਵਾਲੇ ਨੰਬਰ ਪੰਜਾਬ ਪੁਲਿਸ ਦੇ ਸਾਈਬਰ ਤੇ ਆਈਟੀ ਸੈੱਲ ਨੂੰ ਸੌਂਪ ਦਿੱਤੇ ਗਏ ਹਨ। ਦੂਜੇ ਪਾਸੇ ਪੁਲਿਸ ਅਧਿਕਾਰੀ ਕੁਝ ਵੀ ਅਧਿਕਾਰਤ ਤੌਰ ‘ਤੇ ਨਹੀਂ ਦੱਸ ਰਹੇ ਹਨ।
ਮੂਸੇਵਾਲਾ ਹੱਤਿਆਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ ਜਿਸ ਦੀ ਨਿਗਰਾਨੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਜੀਟੀਐੱਫ ਦੇ ADGP ਪ੍ਰਮੋਦ ਬਾਨ ਕਰ ਰਹੇ ਹਨ। ਜਾਂਚ ਦੀ ਅਗਵਾਈ ਪੰਜਾਬ ਆਰਮਡ ਪੁਲਿਸ ਪੀਏਪੀ ਦੇ ਆਈਜੀ ਜਸਕਰਨ ਸਿੰਘ ਕਰ ਰਹੇ ਹਨ। ਉਨ੍ਹਾਂ ਦੀ ਟੀਮ ਵਿਚ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ, AGTF ਦੇ ਏਆਈਜੀ ਗੁਰਮੀਤ ਸਿੰਘ ਚੌਹਾਨ, ਮਾਨਸਾ ਦੇ ਐੱਸਪੀ (ਡੀ), ਬਠਿੰਡਾ ਦੇ ਡੀਐੱਸਪੀ ਤੇ ਮਾਨਸਾ ਦੇ ਸੀਆਈਏ ਇੰਚਾਰਜ ਨੂੰ ਸ਼ਾਮਲ ਕੀਤਾ ਗਿਆ ਹੈ।
ਮੂਸੇਵਾਲਾ ਹੱਤਿਆਕਾਂਡ ਨੂੰ ਲੈ ਕੇ ਪੰਜਾਬ ਦੀ ਆਪ ਸਰਕਾਰ ਕਾਫੀ ਦਬਾਅ ਵਿਚ ਹੈ। ਕਿਸੇ ਵੀ ਤਰੀਕੇ ਨਾਲ ਕਾਤਲਾਂ ਨੂੰ ਜਲਦ ਫੜਨ ਦੀ ਕੋਸ਼ਿਸ਼ ਹੋ ਰਹੀ ਹੈ। ਇਸੇ ਕਾਰਨ ਪੁਲਿਸ ਦਿਨ-ਰਾਤ ਕਾਤਲਾਂ ਦੀ ਭਾਲ ਵਿਚ ਲੱਗੀ ਹੋਈ ਹੈ। ਇਸ ਲਈ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਤਾਬੜਤੋੜ ਛਾਪੇ ਮਾਰੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: