ਪਾਕਿਸਤਾਨੀ ਫੌਜ ਦੇ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਨਹੀਂ ਵਧੇਗਾ। ਉਹ 29 ਨਵੰਬਰ 2022 ਨੂੰ ਰਿਟਾਇਰ ਹੋ ਜਾਣਗੇ। ਪਾਕਿਸਤਾਨੀ ਫੌਜ ਨੇ ਸ਼ਹਿਬਾਜ਼ ਸ਼ਰੀਫ ਦੇ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕੀਤੀ। ਫੌਜ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫਤਿਖਾਰ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਬਾਜਵਾ ਦੇ ਕਾਰਜਕਾਲ ਦੇ ਐਕਸਟੈਂਸ਼ਨ ਦੀਆਂ ਸਾਰੀਆਂ ਕਿਆਸ ਅਰਾਈਆਂ ਨੂੰ ਖਾਰਿਜ ਕਰ ਦਿੱਤਾ। ਇਸ ਦੇ ਨਾਲ ਹੀ ਪਾਕਿਸਤਾਨੀ ਫੌਜ ਨੇ ਸਾਰੀਆਂ ਪਾਰਟੀਆਂ ਨੂੰ ਬੇਨਤੀ ਕੀਤੀ ਕਿ ਫੌਜ ਨੂੰ ਸਿਆਸਤ ਵਿੱਚ ਨਾ ਘਸੀਟਣ।
ਜਨਰਲ ਇਫਤਿਖਾਰ ਨੇ ਅੱਗੇ ਕਿਹਾ ਕਿ ਕੋਰਟ ਮਾਮਲੇ ਦਾ ਫੈਸਲਾ ਅਦਾਲਤ ਵਿੱਚ ਹੀ ਹੋਣ ਦਿਓ। ਬਾਬਾਰ ਇਫਤਿਖਾਰ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਲੈ ਕੇ ਕਿਹਾ ਕਿ ਇਮਰਾਨ ਖਾਨ ਦਫਤਰ ਨੇ ਬਚਾਅ ਲਈ ਆਰਮੀ ਚੀਫ ਨਾਲ ਸਲਾਹ ਕੀਤੀ ਸੀ। ਉਨ੍ਹਾਂ ਕਿਹਾ ਕਿ ਆਰਮੀ ਚੀਫ ਜਨਰਲ ਕਮਰ ਜਵੇਦ ਵਿਚ-ਵਚਾਅ ਕਰਨ ਪੀ.ਐੱਮ. ਆਫਿਸ ਗਏ ਸਨ।
ਦੂਜੇ ਪਾਸੇ ਪਾਕਿਸਤਾਨੀ ਫੌਜ ਦੇ ਬੁਲਾਰੇ ਇਫਤਿਖਾਰ ਨੇ ਇਮਰਾਨ ਖਾਨ ਤੋਂ ਸੱਤਾ ਬਦਲੀ ਵਿੱਚ ਪਾਕਿਸਤਾਨੀ ਫੌਜ ਦੀ ਭੂਮਿਕਾ ਦੀ ਵਿਚੋਲਗੀ ਦੀ ਪੁਸ਼ਟੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਕੋਈ ਖਤਰਾ ਨਹੀਂ ਹੈ। ਸਿਆਸਤ ਵਿੱਚ ਨਿਊਕਲੀਅਰ ਪ੍ਰੋਗਰਾਮ ਨਹੀਂ ਲਿਆਉਣਾ ਚਾਹੀਦਾ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਮੇਜਰ ਜਨਰਲ ਬਾਬਰ ਇਫਤਿਖਾਰ ਨੇ ਅੱਗੇ ਕਿਹਾ ਕਿ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾ ਤਾਂ ਐਕਸਟੈਂਸ਼ਨ ਮੰਗ ਰਹੇ ਹਨ ਤੇ ਨਾ ਹੀ ਉਹ ਇਸ ਨੂੰ ਸਵੀਕਾਰ ਕਰਨਗੇ। ਜਨਰਲ ਇਫਤਿਖਾਰ ਨੇ ਕਿਹਾ ਕਿ ਜਨਰਲ ਬਾਜਵਾ 29 ਨਵੰਬਰ 2022 ਨੂੰ ਰਿਟਾਇਰ ਹੋ ਜਾਣਗੇ।