ਯੂਕਰੇਨ-ਰੂਸ ਜੰਗ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੈ ਤੇ ਅਜੇ ਯੁੱਧ ਖਤਮ ਹੋਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਇਸੇ ਦਰਮਿਆਨ ਰੂਸ ਦੀਆਂ ਧਮਕੀਆਂ ਦੇ ਬਾਵਜੂਦ ਜਰਮਨੀ ਯੂਕਰੇਨ ਨੂੰ 50 ਗੇਪਰਡ ਟੈਂਕ ਸਪਲਾਈ ਕਰਨ ਲਈ ਤਿਆਰ ਹੋ ਗਿਆ ਹੈ। ਹਾਲਾਂਕਿ ਅਜਿਹਾ ਕਰਨ ਦੇ ਬਾਅਦ ਉਸ ਨੂੰ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਜਰਮਨੀ ਨੇ ਯੂਰਪੀ ਸੁੱਖਿਆ ਨੂੰ ਲੈ ਕੇ ਜੋ ਵੀ ਵਾਅਦੇ ਕੀਤੇ ਸਨ, ਯੂਕਰੇਨ ਨੂੰ ਟੈਂਕ ਵੇ ਕੇ ਉਸ ਨੇ ਉਨ੍ਹਾਂ ਸਾਰੇ ਵਾਅਦਿਆਂ ਨੂੰ ਦਾਅ ‘ਤੇ ਰੱਖ ਦਿੱਤਾ ਹੈ।
ਜਰਮਨੀ ਦੀ ਡਿਫੈਂਸ ਇੰਡਸਟਰੀ ਫਰਵਰੀ ਤੋਂ ਇਹ ਟੈਂਕ ਯੂਕਰੇਨ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸਕੋਲਜ ਦੀ ਸਰਕਾਰ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਜਿਸ ਦੀ ਵਜ੍ਹਾ ਤੋਂ ਜਰਮਨੀ ਦੇ ਲੋਕ ਸਰਕਾਰ ਦੀ ਕਾਫੀ ਆਲੋਚਨਾ ਕਰ ਰਹੇ ਹਨ। ਰੂਸ ਇੱਕ ਪਾਸੇ ਯੂਕਰੇਨ ਨਾਲ ਯੁੱਧ ਲੜ ਰਿਹਾ ਹੈ ਤੇ ਦੂਜੇ ਪਾਸੇ ਉਸ ਦੇ ਖੁਦ ਦੇ ਸ਼ਹਿਰ ਵਿਚ ਹਾਲਾਤ ਵਿਗੜੇ ਹੋਏ ਹਨ। ਪੱਛਮੀ ਰੂਸ ਵਿਚ ਉਲਯਾਨੋਸਵਕ ਸ਼ਹਿਰ ਦੇ ਇੱਕ ਕਿੰਡਰਗਾਰਡਨ ਸਕੂਲ ‘ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿਚ 4 ਲੋਕਾਂ ਦੀ ਮੌਤ ਹੋਈ ਹੈ।
ਦੱਸ ਦੇਈਏ ਕਿ ਇਸੇ ਦਰਮਿਆਨ ਰੂਸ ਦੀ ਨੈਸ਼ਨਲ ਡਿਫੈਂਸ ਮਨਿਸਟਰੀ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਰੂਸੀ ਹਵਾਈ ਫੌਜ ਨੇ 87 ਸੈਨਿਕ ਅੱਡਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਇਸ ਵਿਚ ਖਾਰਕੀਵ ਦੇ ਵੀ ਦੋ ਫੌਜੀ ਅੱਡੇ ਸ਼ਾਮਲ ਸਨ। ਇਸ ਕਾਰਵਾਈ ‘ਚ ਇੱਕ ਹੀ ਰਾਤ ‘ਚ ਯੂਕਰੇਨ ਦੇ 500 ਸੈਨਿਕ ਮਾਰੇ ਗਏ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਇਸ ਤੋਂ ਇਲਾਵਾ ਡਿਫੈਂਸ ਮਨਿਸਟਰੀ ਨੇ ਆਪਣੀ ਵੈੱਬਸਾਈਟ ‘ਤੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ ਜਿਸ ਵਿਚ ਯੂਕਰੇਨ ਦੇ ਹਥਿਆਰ ਰੱਖਣ ਵਾਲੀਆਂ ਥਾਵਾਂ ਨੂੰ ਕਬਜ਼ੇ ਵਿਚ ਲੈਣ ਦੀ ਗੱਲ ਕਹੀ ਹੈ।ਇਸ ਵੀਡੀਓ ਕਲਿੱਪ ਵਿਚ ਮਿਲਟਰੀ ਟੈਂਕ ਤੇ ਗੱਡੀਆਂ ਨੂੰ ਆਉਂਦੇ-ਜਾਂਦੇ ਦੇਖਿਆ ਜਾ ਸਕਦਾ ਹੈ। ਰੂਸ ਨੇ ਕਿਹਾ ਕਿ ਉਸ ਨੇ ਯੂਕਰੇਨ ਦੇ ਗੋਲਾ-ਬਾਰੂਦ, ਹਥਿਆਰ ਤੇ ਦਸਤਾਵੇਜ਼ਾਂ ਨੂੰ ਵੀ ਜ਼ਬਤ ਕਰ ਲਿਆ ਹੈ।