ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਕਿਹਾ ਕਿ ਕੀਵ ਤੇ ਉਨ੍ਹਾਂ ਦੇ ਪੱਛਮੀ ਸਮਰਥਕ ਯੁੱਧ ਵਿਚ ਯੂਕਰੇਨ ਦਾ ਸਾਥ ਦੇ ਰਹੇ, ਜਿਸ ਨਾਲ ਅਸੀਂ ਰੂਸ ਦੀ ਹਾਰ ਤੈਅ ਕਰ ਸਕਦੇ ਹਾਂ। ਇਸ ਦੇ ਨਾਲ ਹੀ ਜੇਲੇਂਸਕੀ ਨੇ ਬਰਲਿਨ ਦੀ ਯਾਤਰਾ ਦੌਰਾਨ ਜਰਮਨੀ ਨੂੰ ਸੱਚਾ ਦੋਸਤ ਹੋਣ ਲਈ ਧੰਨਵਾਦ ਦਿੱਤਾ।
ਜੇਲੇਂਸਕੀ ਨੇ ਆਪਣੀ ਜਰਮਨ ਯਾਤਰਾ ‘ਤੇ ਫੌਜੀ ਤਾਕਤ ਹਾਸਲ ਕੀਤ ੀਹੈ। ਜਰਮਨ ਸਰਕਾਰ ਨੇ ਯੂਕਰੇਨ ਨੂੰ 2.7 ਬਿਲੀਅਨ ਯੂਰੋ ਦੀ ਫੌਜੀ ਸਹਾਇਤਾ ਦਾ ਐਲਾਨ ਕੀਤਾ ਜੋ ਪਿਛਲੇ ਸਾਲ ਫਰਵਰੀ ਵਿਚ ਰੂਸ ਦੇ ਹਮਲੇ ਦੇ ਬਾਅਦ ਤੋਂ ਇਸ ਤਰ੍ਹਾਂ ਦਾ ਸਭ ਤੋਂ ਵੱਡਾ ਪੈਕੇਜ ਹੈ। ਜੇਲੇਂਸਕੀ ਨੇ ਜਰਮਨ ਚਾਂਸਲਰ ਓਲਾਫ ਸਕੋਲਜ ਨਾਲ ਇਕ ਸੰਯੁਕਤ ਸੰਮੇਲਨ ਦੌਰਾਨ ਕਿਹਾ ਹੁਣ ਸਾਡੇ ਲਈ ਪਹਿਲਾਂ ਤੋਂ ਹੀ ਇਸ ਸਾਲ ਯੁੱਧ ਦਾ ਅੰਤ ਨਿਰਧਾਰਤ ਹੋ ਚੁੱਕਾ ਹੈ। ਅਸੀਂ ਇਸ ਸਾਲ ਹਮਲਾਵਰ ਦੀ ਹਾਰ ਨੂੰ ਤੈਅ ਕਰ ਸਕਦੇ ਹਾਂ।
ਇਸੇ ਦਰਮਿਆਨ ਸਕੋਲਜ ਨੇ ਦੋਪੱਖੀ ਸਬੰਧਾਂ ਵਿਚ ਪਹਿਲਾਂ ਦੇ ਤਣਾਅ ਬਾਰੇ ਇਕ ਸਵਾਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਯੂਕਰੇਨ ਦਾ ਸਮਰਥਨ ਜਾਰੀ ਰੱਖਣ ਦਾ ਸੰਕਲਪ ਲਿਆ। ਜਰਮਨੀ ਜੋ ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ, ਉਸ ਨੂੰ ਯੁਧ ਦੀ ਸ਼ੁਰੂਆਤ ਵਿਚ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਅਖੀਰ ਵਿਚ ਇਹ ਯੂਕਰੇਨ ਦੇ ਵਿੱਤੀ ਤੇ ਫੌਜੀ ਸਹਾਇਤਾ ਦੇ ਸਭ ਤੋਂ ਵੱਡੇ ਪ੍ਰਦਾਤਿਆਂ ਵਿਚੋਂ ਇਕ ਬਣ ਗਿਆ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਕੁਝ ਹਫਤਿਆਂ ਵਿਚ ਯੂਕਰੇਨ ਵੱਡੀ ਜਵਾਬੀ ਮੁਹਿੰਮ ਸ਼ੁਰੂ ਕਰ ਸਕਦਾ ਹੈ ਤਾਂਕਿ ਉਹ ਰੂਸੀ ਬਲਾਂ ਤੋਂ ਆਪਣੇ ਪੂਰਬ ਤੇ ਦੱਖਣ ਦੇ ਇਲਾਕਿਆਂ ਨੂੰ ਫਿਰ ਤੋਂ ਹਾਸਲ ਕਰ ਸਕੇ। ਜੇਲੇਂਸਕੀ ਨੇ ਕਿਹਾ ਕਿ ਯੁੱਧ ਸਾਡੇ ਦੇਸ਼ ਦੇ ਖੇਤਰ ਵਿਚ ਹੋ ਰਿਹਾ ਹੈ ਤੇ ਇਸ ਲਈ ਕੋਈ ਵੀ ਸ਼ਾਂਤੀ ਯੋਜਨਾ ਯੂਕਰੇਨ ਦੇ ਪ੍ਰਸਤਾਵਾਂ ‘ਤੇ ਆਧਾਰਿਤ ਹੋਵੇਗੀ। ਕੀਵ ਨੇ ਰੂਸ ਨੂੰ ਕਿਸੇ ਵੀ ਖੇਤਰੀ ਰਿਆਇਤ ਦੇ ਵਿਚਾਰ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਉੁਹ ਆਪਣੀ ਜ਼ਮੀਨ ਦਾ ਇਕ-ਇਕ ਇੰਚ ਵਾਪਸ ਚਾਹੁੰਦਾ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਟੀ-20 ਕ੍ਰਿਕਟ ਵਿਚ ਬਣਾ ਦਿੱਤਾ ਇਹ ਵਰਲਡ ਰਿਕਾਰਡ
ਜੇਲੇਂਸਕੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਤੇ ਪੋਪ ਫ੍ਰਾਂਸਿਸ ਨਾਲ ਮੁਲਾਕਾਤ ਕੀਤੀ। ਉਹ ਯੂਕਰੇਨ ਦੇ ਵਿੱਤੀ ਤੇ ਫੌਜੀ ਸਮਰਥਕਾਂ ਨਾਲ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਯੁੱਧ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਜੇਲੇਂਸਕੀ ਨੇ ਪਿਛਲੇ ਸਾਲ ਫਰਵਰੀ ਵਿਚ ਮਿਊਨਿਖ ਸੁਰੱਖਿਆ ਪ੍ਰੀਸ਼ਦ ਲਈ ਜਰਮਨੀ ਦਾ ਦੌਰਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: