ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਥੇ ਵਿਆਹ ਦੀਆਂ ਸਾਰੀਆਂ ਸਿਆਸੀ ਸ਼ਖਸੀਅਤਾਂ ਤੋਂ ਮੁਬਾਰਕਾਂ ਮਿਲ ਰਹੀਆਂ ਹਨ ਉਥੇ ਹੀ ਉਨ੍ਹਾਂ ਦੀ ਦੁਬਾਰਾ ਜੋੜੀ ਬਣਨ ‘ਤੇ ਕਲਾਕਾਰ ਵੀ ਖੁਸ਼ ਹਨ, ਕਿਉਂਕਿ ਸੀ.ਐੱਮ. ਮਾਨ ਵੀ ਇੱਕ ਕਾਮੇਡੀ ਕਲਾਕਾਰ ਰਹਿ ਚੁੱਕੇ ਹਨ। ਸੀ.ਐੱਮ. ਮਾਨ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਆਪਣੇ ਕਲਾਕਾਰ ਭਰਾਵਾਂ ਨੂੰ ਨਹੀਂ ਭੁੱਲੇ ਤੇ ਬੇਝਿਜਕ ਉਨ੍ਹਾਂ ਨੂੰ ਮਿਲਦੇ ਹਨ। ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਵੀ ਆਪਣੇ ਪਰਿਵਾਰ ਨਾਲ ਸੀ.ਐੱਮ. ਮਾਨ ਤੇ ਡਾ. ਗੁਰਪ੍ਰੀਤ ਕੌਰ ਨੂੰ ਮਿਲ ਕੇ ਵਧਾਈ ਦਿੱਤੀ।
ਇਸ ਦੀਆਂ ਤਸਵੀਰਾਂ ਵੀ ਗਿੱਪੀ ਗਰੇਵਾਲ ਨੇ ਫੇਸਬੁੱਕ ‘ਤੇ ਪੋਸਟ ਕੀਤੀਆਂ, ਜਿਨ੍ਹਾਂ ਵਿੱਚ ਸਾਰੇ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਗਿੱਪੀ ਦੇ ਨਾਲ ਉਨ੍ਹਾਂ ਦੀ ਪਤਨੀ ਰਵਨੀਤ ਕੌਰ, ਬੱਚੇ ਗੁਰਫਤਿਹ, ਇੱਕਓਂਕਾਰ ਤੇ ਗੁਰਬਾਜ਼ ਵੀ ਸਨ। ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾ. ਗੁਰਪ੍ਰੀਤ ਕੌਰ ਨੇ ਤਸਵੀਰਾਂ ਵਿੱਚ ਗਿੱਪੀ ਗਰੇਵਾਲ ਦੇ ਛੋਟੇ ਪੁੱਤਰ ਨੂੰ ਚੁੱਕਿਆ ਹੋਇਆ। ਇਸ ਦੌਰਾਨ ਸੀ.ਐੱਮ. ਮਾਨ ਦੇ ਭੈਣ ਵੀ ਮੌਜੂਦ ਰਹੇ।
ਸੀ.ਐੱਮ. ਮਾਨ ਨੂੰ ਵਿਆਹ ਦੀਆਂ ਮੁਬਾਰਕਾਂ ਦਿੰਦਿਆਂ ਗਿੱਪੀ ਨੇ ਕਿਹਾ ਕਿ ਵਾਹਿਗੁਰੂ ਹਮੇਸ਼ਾ ਤੁਹਾਡੇ ‘ਤੇ ਅਸ਼ੀਰਵਾਦ ਬਣਾਈ ਰਖੇ ਤੇ ਤੁਹਾਨੂੰ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਮਿਲੇ।
ਗਿੱਪੀ ਨੇ ਦੱਸਿਆ ਕਿ ਸੀ.ਐੱਮ. ਮਾਨੇ ਏਕਮ ਤੇ ਸ਼ਿੰਦਾ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ, ਜਿਸ ‘ਤੇ ਉਹ ਬਹੁਤ ਖੁਸ਼ ਹੋਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਭ ਤੋਂ ਛੋਟਾ ਪੁੱਤਰ ਗੁਰਬਾਜ਼ ਨੂੰ ਪਾਲਤੂ ਕੁੱਤੇ ਬਹੁਤ ਪਸੰਦ ਹਨ ਤੇ ਉਹ ਤੁਹਾਡੇ ਪਾਲਤੂਆਂ ਨੂੰ ਬਹੁਤ ਮਿਸ ਕਰ ਰਿਹਾ ਹੈ। ਗਾਇਕ ਨੇ ਮੁੱਖ ਮੰਤਰੀ ਨੂੰ ਇਸ ਬਹੁਤ ਉਦਾਰਤਾ ਭਰੇ ਵਤੀਰੇ ਲਈ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: