ਕਹਿੰਦੇ ਹਨ ਕਿ ਇਸ਼ਕ ਜਾਤ-ਪਾਤ, ਰੰਗ-ਰੂਪ ਕੁਝ ਨਹੀਂ ਵੇਖਦਾ। ਆਸ਼ਿਕ ਆਪਣੀ ਮਾਸ਼ੂਕਾ ਲਈ ਕੁਝ ਵੀ ਕਰ ਸਕਦਾ ਹੈ ਪਰ ਇਥੇ ਇੱਕ ਦੱਖਣੀ ਕੋਰੀਆ ਦੀ ਮਾਸ਼ੂਕਾ ਆਪਣੇ ਪਿਆਰ ਲਈ ਹਜ਼ਾਰਾਂ ਮੀਲ ਦਾ ਸਫਰ ਤੈਅ ਕਰਕੇ ਭਾਰਤ ਆਈ ਅਤੇ ਆਪਣੇ ਪ੍ਰੇਮੀ ਨਾਲ ਵਿਆਹ ਕੀਤਾ। ਸੁਖਜੀਤ ਕੰਮ ਕਰਨ ਲਈ ਦੱਖਣੀ ਕੋਰੀਆ ਗਿਆ ਸੀ। ਕਿਮ ਬੋਹ-ਨੀ ਨਾਂ ਦੀ ਇਹ ਔਰਤ ਚਾਰ ਸਾਲ ਪਹਿਲਾਂ ਸੁਖਜੀਤ ਸਿੰਘ ਨੂੰ ਬੁਸਾਨ ਦੀ ਇੱਕ ਕੌਫੀ ਸ਼ਾਪ ‘ਤੇ ਮਿਲੀ ਸੀ, ਜਿਥੇ ਸੁਖਜੀਤ ਕੰਮ ਕਰਦਾ ਸੀ।
30 ਸਾਲ ਦੀ ਕਿਮ ਨੇ ਵੀ ਬਿਲਿੰਗ ਕਾਊਂਟਰ ਐਗਜ਼ੀਕਿਊਟਿਵ ਵਜੋਂ ਉਸੇ ਦੁਕਾਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸੁਖਜੀਤ ਨੂੰ ਛੇ ਮਹੀਨਿਆਂ ਲਈ ਭਾਰਤ ਵਾਪਸ ਆਉਣਾ ਪਿਆ ਅਤੇ ਕਿਮ ਨੇ ਵੀ ਉਸ ਦੇ ਪਿਛੇ ਭਾਰਤ ਆਉਣ ਦਾ ਫੈਸਲਾ ਕੀਤਾ। ਸੁਖਜੀਤ ਨੇ ਦੱਸਿਆ ਕਿ ਅਸੀਂ ਉਦੋਂ ਗੱਲ ਕਰਨੀ ਸ਼ੁਰੂ ਕੀਤੀ ਜਦੋਂ ਮੈਂ ਬੁਸਾਨ ਵਿੱਚ ਸੀ। ਕਿਉਂਕਿ ਮੈਂ ਕੋਰੀਅਨ ਸਿੱਖ ਰਿਹਾ ਸੀ, ਮੈਂ ਉਸ ਨਾਲ ਗੱਲਬਾਤ ਕਰ ਸਕਦਾ ਸੀ। ਅਸੀਂ ਚਾਰ ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ। ਜਦੋਂ ਮੈਂ ਭਾਰਤ ਆਇਆ, ਤਾਂ ਉਹ ਦੋ ਮਹੀਨਿਆਂ ਬਾਅਦ ਮੇਰੇ ਪਿੱਛੇ ਇਥੇ ਆ ਗਈ।
ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਉਹ 4 ਮਹੀਨੇ ਪਹਿਲਾਂ ਘਰ ਪਰਤਿਆ ਸੀ। ਦੂਜੇ ਪਾਸੇ ਦੋ ਮਹੀਨੇ ਪਹਿਲਾਂ ਕਿਮ ਵੀ 3 ਮਹੀਨੇ ਦੇ ਟੂਰਿਸਟ ਵੀਜ਼ੇ ‘ਤੇ ਦਿੱਲੀ ਤੋਂ ਆਪਣੇ ਦੋਸਤ ਨਾਲ ਪਹੁੰਚੀ। ਇਸ ਤੋਂ ਬਾਅਦ ਉਹ ਉਥੋਂ ਸ਼ਾਹਜਹਾਂਪੁਰ ਆ ਗਈ। 18 ਅਗਸਤ ਨੂੰ ਦੋਵਾਂ ਨੇ ਪੁਵੇਨ ਦੇ ਗੁਰਦੁਆਰਾ ਨਾਨਕ ਬਾਗ ਵਿੱਚ ਵਿਆਹ ਕੀਤਾ ਸੀ। ਸੁਖਜੀਤ ਨੇ ਅੱਗੇ ਦੱਸਿਆ ਕਿ ਉਸ ਦੀ ਪਤਨੀ ਕਿਮ ਨੂੰ ਭਾਰਤ ਦਾ 5 ਸਾਲ ਦਾ ਵੀਜ਼ਾ ਮਿਲਿਆ ਹੈ।
ਇਹ ਵੀ ਪੜ੍ਹੋ : ਸਰਕਾਰੀ ਅਫ਼ਸਰ ਦੀ ਕਰਤੂਤ, ਦੋਸਤ ਦੀ ਨਾਬਾਲਗ ਕੁੜੀ ਨਾਲ ਕੀਤਾ ਬਲਾ.ਤਕਾਰ, ਪਤਨੀ-ਪੁੱਤ ਨੇ ਵੀ ਦਿੱਤਾ ਸਾਥ
ਉਨ੍ਹਾਂ ਦਾ ਵਿਆਹ ਸਿੱਖ ਰਵਾਇਤਾਂ ਮੁਤਾਬਕ ਸਥਾਨਕ ਗੁਰਦੁਆਰੇ ਵਿੱਚ ਹੋਇਆ। ਸੁਖਜੀਤ ਨੇ ਕਿਹਾ ਕਿ “ਉਹ ਭਾਰਤੀ ਸੱਭਿਆਚਾਰ, ਖਾਸ ਕਰਕੇ ਪੰਜਾਬੀ ਗੀਤਾਂ ਨੂੰ ਪਿਆਰ ਕਰਦੀ ਹੈ। ਉਹ ਸਥਾਨਕ ਭਾਸ਼ਾ ਨਹੀਂ ਜਾਣਦੀ, ਪਰ ਸਾਡੇ ਸੰਗੀਤ ਦਾ ਆਨੰਦ ਮਾਣਦੀ ਹੈ। ਉਸ ਲਈ ਸਭ ਕੁਝ ਨਵਾਂ ਹੈ।” ਉਸਨੇ ਅੱਗੇ ਕਿਹਾ ਕਿ ਉਹ ਦੱਖਣੀ ਕੋਰੀਆ ਵਾਪਸ ਪਰਤਣਗੇ ਅਤੇ ਉਥੇ ਵਸਣਗੇ।
ਕਿਮ ਸੁਖਜੀਤ ਅਤੇ ਉਸਦੇ ਪਰਿਵਾਰ ਨਾਲ ਇੱਕ ਫਾਰਮ ਹਾਊਸ ਵਿੱਚ ਰਹਿ ਰਹੀ ਹੈ। ਉਹ ਤਿੰਨ ਮਹੀਨੇ ਦੇ ਵੀਜ਼ੇ ‘ਤੇ ਭਾਰਤ ਆਈ ਹੈ ਅਤੇ ਇਕ ਮਹੀਨੇ ਬਾਅਦ ਆਪਣੇ ਦੇਸ਼ ਵਾਪਸ ਪਰਤ ਜਾਵੇਗੀ। ਸੁਖਜੀਤ ਤਿੰਨ ਮਹੀਨਿਆਂ ਬਾਅਦ ਬੁਸਾਨ ਵਾਪਸ ਜਾਣ ਦੀ ਯੋਜਨਾ ਬਣਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: