ਬਠਿੰਡਾ ‘ਚ ਦੇਰ ਰਾਤ ਇੱਕ ਅਮੀਰ ਘਰ ਦੀ ਕੁੜੀ ਨੇ ਬਠਿੰਡਾ-ਚੰਡੀਗੜ੍ਹ ਰੋਡ ‘ਤੇ ਹਾਈ ਵੋਲਟੇਜ ਡਰਾਮਾ ਕੀਤਾ। ਕੁੜੀ ਆਪਣੇ ਸਾਥੀ ਨਾਲ ਫਾਰਚੂਨਰ ਵਿੱਚ ਜਾ ਰਹੀ ਸੀ। ਇਸ ਦੌਰਾਨ ਇਕ ਬੱਸ ਡਰਾਈਵਰ ਸੜਕ ‘ਤੇ ਇਕੱਲਾ ਹੀ ਖੜ੍ਹਾ ਸੀ। ਗੱਡੀ ਸਾਈਡ ਕਰਨ ਨੂੰ ਲੈ ਕੇ ਬੱਸ ਡਰਾਈਵਰ ਤੇ ਕਾਰ ਵਾਲੇ ਦੀ ਬਹਿਸਬਾਜ਼ੀ ਹੋ ਗਈ, ਜਿਸ ਮਗਰੋਂ ਸੜਕ ‘ਤੇ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ।
ਟ੍ਰੈਫਿਕ ਜਾਮ ਹੋਣ ਕਾਰਨ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਜਾਮ ਨੂੰ ਦੂਰ ਕਰਨ ਲਈ ਫਾਰਚੂਨਰ ਚਾਲਕ ਅਤੇ ਬੱਸ ਚਾਲਕ ਦੋਵਾਂ ਨੂੰ ਗੱਡੀ ਹਟਾਉਣ ਲਈ ਕਿਹਾ। ਇਸ ਦੌਰਾਨ ਗੁੱਸੇ ਵਿੱਚ ਆਈ ਕੁੜੀ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਪਈ। ਕੁੜੀ ਕਾਰ ਤੋਂ ਉਤਰ ਕੇ ਇੰਸਪੈਕਟਰ ਨੂੰ ਗਾਲ੍ਹਾਂ ਕੱਢਣ ਲੱਗੀ
ਪੁਲਿਸ ਮੁਲਾਜ਼ਮਾਂ ਦੇ ਨਾਲ ਕੋਈ ਵੀ ਮਹਿਲਾ ਸਟਾਫ਼ ਨਹੀਂ ਸੀ, ਜਿਸ ਕਾਰਨ ਉਹ ਪੁਲਿਸ ਮੁਲਾਜ਼ਮਾਂ ‘ਤੇ ਹਾਵੀ ਰਹੀ। ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਬਚਣ ਲਈ ਪੁਲਿਸ ਮੁਲਾਜ਼ਮਾਂ ਨੇ ਔਰਤ ਦੇ ਹਾਈਵੋਲਟੇਜ ਡਰਾਮੇ ਦੀ ਪੂਰੀ ਵੀਡੀਓਗ੍ਰਾਫੀ ਵੀ ਕੀਤੀ। ਕੁੜੀ ਦੀ ਕਾਰ ਨੂੰ ਘੇਰ ਕੇ ਪੁਲਿਸ ਮੁਲਾਜ਼ਮਾਂ ਨੇ ਮਹਿਲਾ ਫੋਰਸ ਨੂੰ ਮੌਕੇ ‘ਤੇ ਬੁਲਾਇਆ।
ਇਹ ਵੀ ਪੜ੍ਹੋ: ਨੌਜਵਾਨਾਂ ਲਈ ਖ਼ੁਸ਼ਖਬਰੀ, ਪੰਜਾਬ ਪੁਲਿਸ ‘ਚ ਕਾਂਸਟੇਬਲ ਤੇ ਸਬ-ਇੰਸਪੈਕਟਰ ਦੀਆਂ ਨਿਕਲੀਆਂ ਭਰਤੀਆਂ
ਬਠਿੰਡਾ ਕੈਂਟ ਥਾਣੇ ਦੇ ਐਸਐਚਓ ਪਾਰਸ ਚਾਹਲ ਨੇ ਦੱਸਿਆ ਕਿ ਫਾਰਚੂਨਰ ਕਾਰ ਚਾਲਕ ਅਤੇ ਬੱਸ ਡਰਾਈਵਰ ਆਪਸ ਵਿੱਚ ਬਹਿਸ ਕਰ ਰਹੇ ਸਨ। ਇਸ ਦੌਰਾਨ ਟ੍ਰੈਫਿਕ ਜਾਮ ਹੋ ਗਿਆ। ਦੋਵਾਂ ਨੂੰ ਗੱਡੀ ਹਟਾਉਣ ਲਈ ਕਿਹਾ ਜਾ ਰਿਹਾ ਸੀ ਤਾਂ ਔਰਤ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਾਮ ਖੁੱਲ੍ਹਵਾ ਦਿੱਤਾ ਗਿਆ ਸੀ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: