ਛੱਤੀਸਗੜ੍ਹ ਦੇ ਬਸਤਰ ‘ਚ ਸਥਿਤ ਚਿਤਰਕੂਟ ਵਾਟਰਫਾਲ ‘ਚ ਇਕ ਨਾਬਾਲਗ ਲੜਕੀ ਵੱਲੋਂ ਛਾਲ ਮਾਰਨ ਦਾ ਵੀਡੀਓ ਸਾਹਮਣੇ ਆਇਆ ਹੈ। ਚਿਤਰਕੂਟ ਚੌਂਕੀ ਪੁਲਿਸ ਮੁਤਾਬਕ ਕੁੜੀ ਨੇ 90 ਫੁੱਟ ਦੀ ਉਚਾਈ ਤੋਂ ਛਾਲ ਮਾਰ ਦਿੱਤੀ।
ਪੁੱਛ-ਪੜਤਾਲ ਦੌਰਾਨ ਦੱਸਿਆ ਗਿਆ ਕਿ ਮਾਪਿਆਂ ਵੱਲੋਂ ਉਸ ਨੂੰ ਮੋਬਾਈਲ ਦੀ ਵਰਤੋਂ ਨਾ ਕਰਨ ਦੇਣ ‘ਤੇ ਉਹ ਨਾਰਾਜ਼ ਸੀ। ਜਿਸ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਤੋਂ ਮਿਲੀ ਅਨੁਸਾਰ ਲੜਕੀ ਚਿੱਤਰਕੋਟ ਦੇ ਪਿੰਡ ਪੁਜਾਰੀ ਪੁਰਾ ਦੀ ਰਹਿਣ ਵਾਲੀ ਹੈ। ਮੰਗਲਵਾਰ ਨੂੰ ਅਚਾਨਕ ਉਹ ਝਰਨੇ ‘ਤੇ ਪਹੁੰਚ ਗਈ। ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਝਰਨੇ ਦੇ ਵਿਚਕਾਰ ਇਕ ਚੱਟਾਨ ‘ਤੇ ਖੜ੍ਹੀ ਹੈ।
ਉੱਥੇ ਮੌਜੂਦ ਲੋਕ ਆਵਾਜ਼ ਦੇ ਕੇ ਬੱਚੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਤੋਂ ਪਹਿਲਾਂ ਕਿ ਕੋਈ ਉਸ ਤੱਕ ਪਹੁੰਚਦਾ, ਉਸ ਨੇ ਝਰਨੇ ‘ਚ ਛਾਲ ਮਾਰ ਦਿੱਤੀ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇੰਨੀ ਉਚਾਈ ਤੋਂ ਛਾਲ ਮਾਰ ਕੇ ਵੀ ਕੁੜੀ ਸਹੀ ਸਲਾਮਤ ਕੁਝ ਸਮੇਂ ਲਈ ਪਾਣੀ ਵਿੱਚ ਤੈਰਦੀ ਰਹੀ। ਫਿਰ ਕਰੀਬ 70 ਫੁੱਟ ਪਾਣੀ ਨਾਲ ਹੇਠਾਂ ਡਿੱਗਦੀ ਹੈ। ਫਿਰ ਸੁਰੱਖਿਅਤ ਢੰਗ ਨਾਲ ਤੈਰਦੀ ਹੈ।
ਨਾਬਾਲਗ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਹ ਮਾਪਿਆਂ ਤੋਂ ਨਾਰਾਜ਼ ਸੀ। ਉਨ੍ਹਾਂ ਨੇ ਮੋਬਾਈਲ ਨਹੀਂ ਦਿੱਤਾ, ਜਿਸ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਟੈਸਟ ਤੋਂ ਬਾਅਦ ਨਾਬਾਲਗ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੈਰ ਫਿਸਲਣ ਨਾਲ 2 ਮੁੰਡੇ ਬੁੱਢਾ ਦਰਿਆ ‘ਚ ਡੁੱਬੇ, ਸਵੀਮਿੰਗ ਪੂਲ ‘ਚ ਨਹਾਉਣ ਦਾ ਕਹਿ ਕੇ ਗਏ ਸਨ 7 ਦੋਸਤ
ਦੱਸ ਦੇਈਏ ਕਿ ਮੀਂਹ ਕਾਰਨ ਚਿਤਰਕੂਟ ਝਰਨਾ ਬਹੁਤ ਖੂਬਸੂਰਤ ਲੱਗ ਰਿਹਾ ਹੈ। ਇਸ ਨੂੰ ਦੇਖਣ ਲਈ ਰੋਜ਼ਾਨਾ ਹਜ਼ਾਰਾਂ ਲੋਕ ਪਹੁੰਚਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੈਲਾਨੀਆਂ ਦੀ ਸੁਰੱਖਿਆ ਲਈ ਇੱਥੇ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ ਇੱਥੇ ਕਈ ਵਾਰ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਇਸ ਝਰਨੇ ਨੂੰ ‘ਮਿੰਨੀ ਨਿਆਗਰਾ’ ਵੀ ਕਿਹਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: