ਚੀਨ ਦੀ ਇੱਕ ਕੁੜੀ ਨੇ ਕਾਕਰੋਚਾਂ ਦੇ ਡਰੋਂ ਲੱਖਾਂ ਰੁਪਏ ਦੀ ਨੌਕਰੀ ਛੱਡ ਦਿੱਤੀ। ਹੁਣ ਇਹ ਕੁੜੀ ਪਿਛਲੇ ਕੁਝ ਸਮੇਂ ਤੋਂ ਆਪਣੇ ਘਰ ਬਿਨਾਂ ਕੰਮ ਦੇ ਰਹਿ ਰਹੀ ਹੈ। ਇਸ ਕੁੜੀ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ‘ਚ ਇੰਨੇ ਵੱਡੇ ਅਤੇ ਉੱਡਦੇ ਕਾਕਰੋਚ ਕਦੇ ਨਹੀਂ ਦੇਖੇ ਹਨ। ਉਹ ਇੰਨੀ ਪਰੇਸ਼ਾਨ ਅਤੇ ਡਰੀ ਹੋਈ ਸੀ ਕਿ ਉਸ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਚੀਨ ਦੀ ਇਸ ਔਰਤ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਇੱਕ ਔਰਤ ਨੇ ਦੱਖਣੀ ਚੀਨ ਵਿੱਚ “ਵਿਸ਼ਾਲ ਉੱਡਣ ਵਾਲੇ” ਕਾਕਰੋਚਾਂ ਤੋਂ ਬਚਣ ਲਈ ਆਪਣੀ ਨੌਕਰੀ ਛੱਡ ਦਿੱਤੀ। ਇਸ ਔਰਤ ਨੇ 14 ਜੁਲਾਈ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਨਾਲ ਆਪਣੀ ਕਹਾਣੀ ਵੀ ਸਾਂਝੀ ਕੀਤੀ ਹੈ। ਇਸ ਵਿਚ ਦੱਸਿਆ ਗਿਆ ਕਿ ਕਿਵੇਂ ਉਹ ਇੰਨੀ ਪਰੇਸ਼ਾਨ ਅਤੇ ਡਰੀ ਹੋਈ ਸੀ ਕਿ ਉਸ ਨੂੰ ਅਜਿਹਾ ਕਦਮ ਚੁੱਕਣ ਲਈ ਮਜਬੂਰ ਕੀਤਾ ਗਿਆ।
ਇਹ ਵੀ ਪੜ੍ਹੋ : ਬੱਚੀ ਨੂੰ ਕੁੱਟਣ-ਟਾਰਚਰ ਕਰਨ ‘ਤੇ Airlines ਦਾ ਐਕਸ਼ਨ, ਪਤੀ-ਪਤਨੀ ਨੂੰ ਨੌਕਰੀ ਤੋ ਕੱਢਿਆ
ਔਰਤ ਦਾ ਨਾਂ ਜ਼ਿਆਓਮਿਨ ਦੱਸਿਆ ਜਾ ਰਿਹਾ ਹੈ, ਜੋ ਮੂਲ ਤੌਰ ‘ਤੇ ਉੱਤਰੀ ਚੀਨ ਦੇ ਮੰਗੋਲੀਆ ਖੇਤਰ ਦੀ ਰਹਿਣ ਵਾਲੀ ਹੈ ਅਤੇ ਤਿੰਨ ਸਾਲ ਨਾਲ ਦੱਖਣੀ ਚੀਨ ਵਿੱਚ ਗੁਆਂਗਜੌ ਸ਼ਹਿਰ ਵਿੱਚ ਕੰਮ ਕਰ ਰਹੀ ਸੀ। ਲੋਕਪ੍ਰਿਯ ਸੋਸ਼ਲ ਮੀਡੀਆ ਪਲੇਟਫਾਰਮ ਜਿਆਹੋਂਗਸ਼ੁ ਮੁਤਾਬਕ ਜਿਆਓਮਿਨ ਨਾਂ ਦੀ ਇਹ ਕੁੜੀ ਕੰਪਨੀ ਵੀਡੀਓ ਐਡੀਅਰ ਅਤੇ ਗ੍ਰਾਫਿਕ ਡਿਜ਼ਾਈਨਰ ਤੌਰ ‘ਤੇ ਕੰਮ ਕਰ ਰਹੀ ਸੀ। ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਇਸ ਕੁੜੀ ਨੇ ਖੁਲਾਸਾ ਕੀਤਾ ਕਿ ਤਿੰਨ ਸਾਲ ਪਹਿਲਾਂ ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੀ ਰਾਜਧਾਨੀ ਵਿੱਚ ਟਰਾਂਸਫਰ ਹੋਣ ਤੱਕ ਉਸ ਨੇ ਕਦੇ ਕਾਕਰੋਚ ਨਹੀਂ ਵੇਖੇ ਸਨ।
14 ਜੁਲਾਈ ਨੂੰ ਜ਼ਿਆਹੋਂਗਸ਼ੁ ‘ਤੇ ਸ਼ੇਅਰ ਕੀਤੀ ਗਈ ਇੱਕ ਹੋਰ ਪੋਸਟ ਵਿੱਚ ਜ਼ਿਆਓਮਿਨ ਨੇ ਕਾਕਰੋਚਾਂ ਨੂੰ ਦੂਰ ਰੱਖਣ ਲਈ ਬ੍ਰੋਸ਼ਰ ਅਤੇ ਸਾਰੇ ਕੀਟਨਾਸ਼ਕਾਂ ਦਾ ਇਸਤੇਮਾਲ ਕੀਤਾ ਪਰ ਸਭ ਬੇਕਾਰ ਰਿਹਾ। ਕੁੜੀ ਦੱਸਦੀ ਹੈ ਕਿ ਕਮਰੇ ਨੂੰ ਸਾਫ ਰਖਣ ਨਾਲ ਵੀ ਕੰਮ ਨਹੀਂ ਚੱਲਦਾ, ਤਰੇੜਾਂ ਤੇ ਖਿੜਕੀਆਂ ਸੀਲ ਕਰਨ ਨਾਲ ਵੀ ਕੰਮ ਨਹੀਂ ਚੱਲਦਾ ਅਤੇ ਹਰ ਤਰ੍ਹਾਂ ਦੇ ਕੀਟਨਾਸ਼ਕ ਬੇਕਾਰ ਹਨ। ਕੁੜੀ ਲਿਖਦੀ ਹੈ ਕਿ ਮੈਂ ਕਾਕਰੋਚ ਸ਼ਬਦ ਟਾਈਪ ਕਰਨ ਤੋਂ ਘਬਰਾ ਰਹੀ ਹਾਂ ਕਿਉਂਕਿ ਇਸ ਨਾਲ ਕੀੜੇ ਦੀ ਇਮੋਜੀ ਬਣ ਜਾਂਦਾ ਹੈ। ਮੈਂ ਇਮੋਜੀ ਵੇਖ ਕੇ ਡਰ ਜਾਂਦੀ ਹਾਂ।
ਵੀਡੀਓ ਲਈ ਕਲਿੱਕ ਕਰੋ -: