ਯੂਕਰੇਨ ਤੇ ਰੂਸ ਵਿਚਾਲੇ ਜੰਗ ਛਿੜ ਚੁੱਕੀ ਹੈ। ਇੱਕ ਤੋਂ ਬਾਅਦ ਇੱਕ ਬੰਬ ਧਮਾਕੇ ਹੋ ਰਹੇ ਹਨ। 20 ਹਜ਼ਾਰ ਤੋਂ ਵੱਧ ਭਾਰਤੀ ਅਜੇ ਵੀ ਉਥੇ ਫਸੇ ਹੋਏ ਹਨ। ਕੁਝ ਲੋਕਾਂ ਨੂੰ ਸਪੈਸ਼ਲ ਉਡਾਨ ਰਾਹੀਂ ਵਾਪਿਸ ਲਿਆਂਦਾ ਵੀ ਗਿਆ ਪਰ ਰੂਸ ਵੱਲੋਂ ਏਅਰ ਸਪੇਸ ਬੰਦ ਕਰ ਦੇਣ ਕਰਕੇ ਇਹ ਕੰਮ ਵਿਚਾਲੇ ਹੀ ਰਹਿ ਗਿਆ। ਇਸ ਵਿਚਾਲੇ ਉਥੇ ਫਸੀ ਇੱਕ ਭਾਰਤੀ ਵਿਦਿਆਰਥਣ ਨੇ ਆਪਬੀਤੀ ਸੁਣਾਈ ਤੇ ਭਾਰਤ ਸਰਕਾਰ ‘ਤੇ ਵੀ ਆਪਣਾ ਗੁੱਸਾ ਕੱਢਿਆ।
ਯੂਕਰੇਨ ਵਿੱਚ ਫਸੀ ਇਸ ਵਿਦਿਆਰਥਣ ਨੇ ਦੱਸਿਆ ਕਿ ਮੇਰੇ ਕਈ ਦੋਸਤ ਜਦੋਂ ਕੀਵ ਤੋਂ ਘਰ ਜਾ ਰਹੇ ਸਨ ਤਾਂ ਇਸੇ ਵਿਚਾਲੇ ਬੰਬ ਬਲਾਸਟ ਹੋਏ। ਉਨ੍ਹਾਂ ਵਿੱਚ ਵਿੱਚੇ ਹੀ ਰੋਕ ਦਿੱਤਾ ਗਿਆ। ਜਦੋਂ ਉਨ੍ਹਾਂ ਨੇ ਭਾਰਤੀ ਦੂਤਘਰ ਵਿੱਚ ਫੋਨ ਕੀਤਾ ਕਿ ਅਸੀਂ ਇਥੇ ਫਸ ਗਏ ਹਾਂ ਤਾਂ ਕੋਈ ਜਵਾਬ ਨਹੀਂ ਮਿਲਿਆ। ਯੂਨੀਵਰਸਿਟੀ ਵਾਲੇ ਕਹਿ ਰਹੇ ਹਨ ਕਿ ਤੁਸੀਂ ਪੜ੍ਹਾਈ ਕਰੋ, ਇਥੇ ਸਾਡੀ ਜਾਨ ਦੀ ਕਿਸੇ ਨੂੰ ਵੀ ਪਰਵਾਹ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਉਸ ਨੇ ਕਿਹਾ ਕਿ ਇਥੋਂ ਤੱਕ ਕਿ ਭਾਰਤ ਸਰਕਾਰ ਨੂੰ ਵੀ ਸਾਡੀ ਜਾਨ ਦੀ ਕੋਈ ਫਿਕਰ ਨਹੀਂ ਹੈ। ਭਾਰਤ ਸਰਕਾਰ ਇਥੋਂ ਲਿਜਾਣ ਲਈ 60-70 ਹਜ਼ਾਰ ਰੁਪਏ ਲੈ ਰਹੇ ਹਨ। ਵੱਡੇ ਘਰਾਂ ਵਾਲੇ ਇਹ ਪੈਸਾ ਭਰ ਸਕਦੇ ਹਨ ਪਰ ਮਿਡਲ ਕਲਾਸ ਵਾਲੇ ਕੀ ਕਰਨ। ਇਨ੍ਹਾਂ ਹਾਲਾਤਾਂ ਵਿੱਚ ਜਦੋਂ ਸਾਨੂੰ ਸੁਰੱਖਿਅਤ ਲਿਜਾਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਉਸ ਵੇਲੇ ਇੰਨਾ ਤਾਂ ਸੋਚਣਾ ਚਾਹੀਦਾ ਹੈ ਕਿ ਤੁਸੀਂ ਚਲੋ ਮੁਫਤ ਨਹੀਂ ਲਿਜਾ ਸਕਦੇ ਪਰ ਘੱਟੋ-ਘੱਟ ਪੈਸਾ ਤਾਂ ਉਸ ਹਿਸਾਬ ਨਾਲ ਕਰੋ ਕਿ ਹਰ ਕੋਈ ਭਰ ਸਕੇ।