ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਦੁਪਿਹਰ ਬਾਅਦ 3.30 ਵਜੇ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ। ਇਸ ਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ‘ਤੇ ਕੁੜੀਆਂ ਨੇ ਬਾਜ਼ੀ ਮਾਰੀ। ਲੁਧਿਆਣਾ ਦੀ ਅਰਸ਼ਦੀਪ ਕੌਰ ਟੌਪ ‘ਤੇ ਰਹੀ। ਦੂਜੇ ਨੰਬਰ ‘ਤੇ ਮਾਨਸਾ ਦੀ ਅਰਸ਼ਪ੍ਰੀਤ ਤੇ ਤੀਜੇ ਨੰਬਰ ‘ਤੇ ਫਰੀਦੋਕਟ ਦੀ ਕੁਲਵਿੰਦਰ ਕੌਰ ਰਹੀ। ਤਿੰਨੇ ਹੀ ਸਰਕਾਰੀ ਸਕੂਲ ਵਿਚ ਪੜ੍ਹਦੀਆਂ ਹਨ।
ਲੁਧਿਆਣਾ ਦੇ ਤੇਜਾ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਹਿਊਮੈਨਟੀਜ਼ ਸਟ੍ਰੀਮ ਦੀ ਅਰਸ਼ਦੀਪ ਕੌਰ ਨੇ ਪਹਿਲਾ ਸਥਾ ਨਹਾਸਲ ਕੀਤਾ ਹੈ। ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅਰਸ਼ਦੀਪ ਕੌਰ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਫਰੀਦਕੋਟ ਦੀ ਕੁਲਵਿੰਦਰ ਕੌਰ ਤੀਜੇ ਸਥਾਨ ‘ਤੇ ਰਹੀ। ਇਸ ਤੋਂ ਪਹਿਲਾਂ PSEB ਕਲਾਸ 12ਵੀਂ ਦੇ ਨਤੀਜੇ 27 ਜੂਨ ਨੂੰ ਜਾਰੀ ਹੋਣ ਵਾਲੇ ਸਨ ਪਰ ਬਾਅਦ ਵਿਚ ਪ੍ਰਬੰਧਕੀ ਕਾਰਨਾਂ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ ਵਿਚ ਇਸ ਸਾਲ 3,01,700 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਨ੍ਹਾਂ ਵਿਚੋਂ 2,92,530 ਵਿਦਿਆਰਥੀ ਪਾਸ ਹੋਏ ਹਨ। ਕੁੱਲ ਪਾਸ ਵਿਦਿਆਰਥੀ 96.96 ਫੀਸਦੀ ਹਨ ਜਦੋਂ ਕਿ ਲੜਕੀਆਂ ਦਾ ਕੁੱਲ ਪਾਸ ਪਰਸੈਂਟੇਜ 97.78 ਫੀਸਦੀ ਹੈ। ਲੜਕਿਆਂ ਦੀ ਗੱਲ ਕੀਤੀ ਜਾਵੇ ਤਾਂ ਪਾਸ ਪਰਸੈਂਟੇਜ 96.27 ਫੀਸਦੀ ਹੈ। ਇਸ ਸਾਲ ਕੁੱਲ 302 ਵਿਦਿਆਰਥੀਆਂ ਨੇ ਮੈਰਿਟ ਲਿਸਟ ਵਿਚ ਜਗ੍ਹਾ ਬਣਾਈ ਹੈ।
ਪੀਐੱਸਈਬੀ 12ਵੀਂ ਦੇ ਨਤੀਜਿਆਂ ਵਿਚ ਪਠਾਨਕੋਟ ਜਿਲ੍ਹੇ ਨੇ ਟੌਪ ਕੀਤਾ ਹੈ।ਇਥੋਂ ਦੇ ਵਿਦਿਆਰਥੀਆਂ ਦੀ ਪਾਸ ਪਰਸੈਂਟੇਜ 98.49 ਫੀਸਦੀ ਹੈ। ਦੂਜੇ ਪਾਸੇ ਰੂਪਨਗਰ ਦੇ 98.48 ਫੀਸਦੀ, ਐੱਸਬੀਐੱਸ ਨਗਰ ਦੇ 98.24 ਫੀਸਦੀ ਵਿਦਿਆਰਥੀ ਪਾਸ ਹੋਏ ਹਨ।
ਇਸ ਸਾਲ ਜਿਥੇ ਇਕ ਪਾਸੇ ਟੌਪ ਥ੍ਰੀ ਪੁਜ਼ੀਸ਼ਨਾਂ ‘ਤੇ ਸਰਕਾਰੀ ਸਕੂਲਾਂ ਨੇ ਕਬਜ਼ਾ ਜਮਾਇਆ ਹੈ ਉਥੇ ਪਾਸ ਪਰਸੈਂਟੇਜ ਵੀ ਸਰਕਾਰੀ ਸਕੂਲ ਹੀ ਅੱਗੇ ਹਨ। ਸਰਕਾਰੀ ਸਕੂਲਾਂ ਦੇ 97.43 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਉਥੇ ਐਫਲੀਏਟਿਡ ਸਕੂਲਾਂ ਦੇ 96.23 ਫੀਸਦੀ, ਐਸੋਸੀਏਟਸ ਸਕੂਲਾਂ ਦੇ 93.30 ਫੀਸਦੀ ਤੇ ਏਡਿਡ ਸਕੂਲਾਂ ਦੇ 96.86 ਫੀਸਦੀ ਵਿਦਿਆਰਥੀ ਪਾਸ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: