ਬ੍ਰਿਟੇਨ ਦੀ ਰਹਿਣ ਵਾਲੀ ਲੜਕੀ ਮਾਲਗੋਰਜ਼ਾਟਾ ਕੁਲਸੀਕ ਦੇ ਵਾਲਾਂ ਦੀ ਲੰਬਾਈ 5 ਫੁੱਟ 2 ਇੰਚ ਹੈ। ਕੁਲਸੀਕ ਦੇ ਵਾਲ ਉਸ ਦੀ ਆਪਣੀ ਹਾਈਟ ਤੋਂ ਵੀ ਲੰਬੇ ਹਨ। ਉਸ ਨੇ ਆਪਣੇ ਵਾਲ ਕਦੇ ਨਾ ਕੱਟਣ ਦਾ ਫੈਸਲਾ ਲਿਆ ਹੋਇਆ ਹੈ।
ਲੰਬੇ ਵਾਲਾਂ ਵਾਲੀ ਕੁਲਸੀਕ ਨੇ ਦੱਸਿਆ ਕਿ ਮੈਨੂੰ ਵਾਲਾਂ ਨੂੰ ਵਧਾਉਣ ਦਾ ਬਹੁਤ ਸ਼ੌਕ ਹੈ। ਉਸ ਨੇ ਦੱਸਿਆ ਕਿ ਮੈਂ 7 ਸਾਲ ਦੀ ਉਮਰ ਤੋਂ ਬਾਅਦ ਕਦੇ ਵੀ ਵਾਲ ਨਹੀਂ ਕਟਵਾਏ। ਹੁਣ ਉਸ ਦੀ ਉਮਰ 35 ਸਾਲ ਹੈ ਤੇ ਅਜੇ ਵੀ ਉਸ ਦੇ ਵਾਲ ਵਧਣੇ ਜਾਰੀ ਹਨ। ਕੁਲਸੀਕ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਵਾਲਾਂ ਨਾਲ ਬਹੁਤ ਪਿਆਰ ਹੈ। ਔਰਤਾਂ ਉਸ ਦੇ ਵਾਲਾਂ ਤੋਂ ਬਹੁਤ ਪ੍ਰਭਾਵਿਤ ਹੁੰਦੀਆਂ ਤਨ ਤੇ ਤਾਰੀਫਾਂ ਦੇ ਪੁਲ ਬੰਨ੍ਹਦੀਆਂ ਹਨ ਜੋ ਕਿ ਉਸ ਨੂੰ ਬਹੁਤ ਹੀ ਚੰਗਾ ਲੱਗਦਾ ਹੈ।
ਦੱਸ ਦੇਈਏ ਕਿ ਸੰਘਣੇ, ਲੰਬੇ ਅਤੇ ਮਜ਼ਬੂਤ ਵਾਲ ਬਹੁਤ ਸਾਰੇ ਲੋਕਾਂ ਦੀ ਇੱਛਾ ਹੁੰਦੀ ਹੈ ਪਰ ਜਿਨ੍ਹਾਂ ਲੋਕਾਂ ਦੇ ਅਜਿਹੇ ਵਾਲ ਹਨ, ਉਨ੍ਹਾਂ ਦੀ ਦੇਖਭਾਲ ਕਰਨਾ ਵੀ ਇੱਕ ਟਾਸਕ ਹੈ। ਇਸ ਦੌਰਾਨ ਕੁਲਸੀਕ ਨੇ ਦੱਸਿਆ ਕਿ ਉਹ ਆਪਣੇ ਵਾਲਾਂ ਦੀ ਦੇਖਭਾਲ ਕਿਵੇਂ ਕਰਦੀ ਹੈ ਜੋ 5 ਫੁੱਟ ਤੋਂ ਵੱਧ ਲੰਬੇ ਹਨ। ਕੁਲਜ਼ਿਕ ਦੀ ਹੇਅਰ ਡ੍ਰੈਸਰ ਨੇ ਦੱਸਿਆ ਕਿ ਉਸ ਦੇ ਵਾਲ ਰੇਸ਼ਮੀ ਅਤੇ ਲੰਬੇ ਸਨ। ਉਨ੍ਹਾਂ ਵਿੱਚ ਕੋਈ ਗੰਦਗੀ ਨਹੀਂ ਹੈ। ਉਹ ਬਹੁਤ ਸਾਫ਼ ਹਨ।
ਸੰਘਣੇ ਤੇ ਲੰਬੇ ਵਾਲਾਂ ਦਾ ਰਾਜ਼ ਦੱਸਦਿਆਂ ਕੁਲਸਿਕ ਨੇ ਕਿਹਾ ਕਿ ਸਿਰ ਦੀ ਮਸਾਜ ਕਰਵਾਉਣ ਨਾਲ ਵੀ ਵਾਲ ਮਜ਼ਬੂਤ ਹੁੰਦੇ ਹਨ। ਉਸ ਨੇ ਦੱਸਿਆ ਕਿ ਵਾਲਾਂ ਨੂੰ ਵਧਾਉਣ ਲਈ ਬਹੁਤ ਸਬਰ ਦੀ ਲੋੜ ਹੈ ਕਿਉਂਕਿ ਇਹ ਇਕੋਦਮ ਲੰਬੇ ਨਹੀਂ ਹੁੰਦੇ ਸਗੋਂ ਇਸ ਲਈ ਕਾਫੀ ਇੰਤਜ਼ਾਰ ਕਰਨਾ ਪੈਂਦਾ ਹੈ। ਉਸ ਨੇ ਦੱਸਿਆ ਕਿ ਮੈਂ ਆਪਣੇ ਵਾਲਾਂ ਨੂੰ ਵਧਾਉਣ ਲਈ ਨਾਰੀਅਲ ਦੇ ਤੇਲ ਨਾਲ ਸਿਰ ਦੀ ਮਾਲਸ਼ ਕਰਦੀ ਹਾਂ, ਕੋਈ ਕੈਮੀਕਲ ਇਸਤੇਮਾਲ ਨਹੀਂ ਕਰਦੀ, ਸਗੋਂ ਘਰੇਲੂ ਉਤਪਾਦਾਂ ਦੀ ਵਰਤੋਂ ਕਰਦੀ ਹੈ।
ਕੁਲਸਿਕ ਹਫ਼ਤੇ ਵਿੱਚ 3 ਦਿਨ ਆਪਣੇ ਵਾਲ ਧੋਦੀ ਹੈ। ਉਹ ਆਪਣੇ ਲੰਬੇ ਵਾਲਾਂ ਕਾਰਨ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੈ। ਉਹ ਹਫ਼ਤੇ ਵਿੱਚ 3 ਦਿਨ ਆਪਣੇ ਵਾਲ ਧੋਦੀ ਹੈ। ਉਹ ਆਪਣੇ ਲੰਬੇ ਵਾਲਾਂ ਕਾਰਨ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੈ।
ਵੀਡੀਓ ਲਈ ਕਲਿੱਕ ਕਰੋ -: