ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿੱਚ ਅੰਧਵਿਸ਼ਵਾਸ ਕਰਕੇ ਝਿਰਿਆਣਾ ਦੇ ਸਰਕਾਰੀ ਹਸਪਤਾਲ ‘ਚ ਇੱਕ ਔਰਤ ਦੀ ਜਾਨ ਚਲੀ ਗਈ। ਇਸ ਕੁੜੀ ਨੂੰ ਸੱਪ ਨੇ ਡੰਗਿਆ ਸੀ, ਹਸਪਤਾਲ ‘ਚ 2 ਘੰਟੇ ਤੱਕ ਬਾਬਾ ਝਾੜ-ਫੂਕ ਕਰਦਾ ਰਿਹਾ। ਲਾਪਰਵਾਹੀ ਕਾਰਨ ਕੁੜੀ ਦੀ ਮੌਤ ਹੋ ਗਈ। ਹਸਪਤਾਲ ‘ਚ 17 ਸਾਲਾਂ ਕੁੜੀ ਆਸ਼ਾ ਖਟਵਾਸੇ ਦਾ ਵੀਡਿਓ ਵੀ ਸਾਹਮਣੇ ਆਇਆ ਹੈ। ਦਰਅਸਲ ਝਿਰਨੀਆ ਦੇ ਇੰਦਰਾ ਨਗਰ ਇਲਾਕੇ ਦੀ ਰਹਿਣ ਵਾਲੀ 17 ਸਾਲਾਂ ਆਸ਼ਾ ਨੂੰ ਘਰ ‘ਚ ਕੰਮ ਕਰਦੇ ਸਮੇਂ ਸੱਪ ਨੇ ਡੰਗ ਲਿਆ।
ਅੰਧ-ਵਿਸ਼ਵਾਸ ਕਾਰਨ ਰਿਸ਼ਤੇਦਾਰ 2 ਘੰਟੇ ਹਸਪਤਾਲ ‘ਚ ਝਾੜ-ਫੂਕ ਕਰਾਉਂਦੇ ਰਹੇ। ਹਾਲਤ ਵਿਗੜਨ ‘ਤੇ ਉਸ ਨੂੰ ਝਿਰਨੀਆ ਤੋਂ ਜ਼ਿਲਾ ਹਸਪਤਾਲ ਖਰਗੋਨ ਰੈਫਰ ਕਰ ਦਿੱਤਾ ਗਿਆ, ਪਰ ਕੁੜੀ ਨੇ ਅੱਧ ਰਸਤੇ ਹੀ ਦਮ ਤੋੜ ਦਿੱਤਾ। ਹੁਣ ਇਸ ਮਾਮਲੇ ਵਿੱਚ ਹਸਪਤਾਲ ਪ੍ਰਬੰਧਕਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ।
ਦੂਜੇ ਪਾਸੇ ਸਿਹਤ ਵਿਭਾਗ ਦੇ ਲੋਕਾਂ ਦਾ ਕਹਿਣਾ ਹੈ ਕਿ ਅੰਧਵਿਸ਼ਵਾਸ ਕਰਕੇ ਪਰਿਵਾਰਕ ਮੈਂਬਰ ਹੀ ਬਾਬੇ ਨੂੰ ਝਾੜ-ਫੂਕ ਕਰਨ ਲਈ ਲਿਆਏ ਸਨ। ਹਸਪਤਾਲ ਪ੍ਰਬੰਧਕਾਂ ’ਤੇ ਲਾਪਰਵਾਹੀ ਦੇ ਦੋਸ਼ ਲਾ ਰਹੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ’ਚ ਭਾਰੀ ਰੋਸ ਹੈ। ਦੂਜੇ ਪਾਸੇ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਝਾੜ-ਫੂਕ ਰੋਕਣ ‘ਤੇ ਪਿੰਡ ਵਾਲਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਭਾਵੇਂ ਸਰਕਾਰ ਬਿਹਤਰ ਸਿਹਤ ਸਹੂਲਤਾਂ ਦੇ ਦਾਅਵੇ ਕਰਦੀ ਹੈ ਪਰ ਅੱਜ ਵੀ ਪੇਂਡੂ ਖੇਤਰਾਂ ਵਿੱਚ ਮਾੜੀਆਂ ਸਿਹਤ ਸਹੂਲਤਾਂ ਇਸ ਤਸਵੀਰ ਨੂੰ ਸਾਹਮਣੇ ਲਿਆ ਰਹੀਆਂ ਹਨ। ਜ਼ਿਲ੍ਹੇ ਦੇ ਚੀਫ਼ ਮੈਡੀਕਲ ਤੇ ਹੈਲਥ ਅਫ਼ਸਰ ਡਾ.ਡੀ.ਸੀ.ਚੌਹਾਨ ਦਾ ਕਹਿਣਾ ਹੈ ਕਿ ਝਿਰਿਆ ਦਾ ਮਾਮਲਾ ਜਾਂਚ ਅਧੀਨ ਹੈ।
ਹਸਪਤਾਲ ਪਹੁੰਚਦਿਆਂ ਹੀ ਡਾਕਟਰਾਂ ਨੇ ਸੱਪ ਦੇ ਡੰਗ ਦਾ ਸ਼ਿਕਾਰ ਹੋਈ ਵਾਲੀ ਨੂੰ ਖਰਗੋਨ ਹਸਪਤਾਲ ਲਈ ਰੈਫਰ ਕਰ ਦਿੱਤਾ ਸੀ ਪਰ ਅੰਧਵਿਸ਼ਵਾਸ ਕਾਰਨ ਪਰਿਵਾਰਕ ਮੈਂਬਰ ਅਤੇ ਪਿੰਡ ਵਾਲੇ ਝਾੜ-ਫੂਕ ਕਰਵਾਉਂਦੇ ਰਹੇ।
ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਝਾੜ-ਫੂਕ ਕਰਨਾ ਮਨ੍ਹਾ ਹੈ। ਕੁੜੀ ਨੂੰ ਖਰਗੋਨ ਲਿਜਾਣ ਲਈ ਕਿਹਾ ਗਿਆ ਪਰ ਪਰਿਵਾਰ ਨੇ ਹਾਮੀ ਨਹੀਂ ਭਰੀ ਅਤੇ ਰੈਫਰ ਕਰਨ ਤੋਂ ਬਾਅਦ ਵੀ ਉਸ ਨੂੰ ਨਹੀਂ ਲਿਜਾਇਆ ਗਿਆ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਲਿਆਂ ਦੇ ਵਿਰੋਧ ਕਾਰਨ ਹਸਪਤਾਲ ਪ੍ਰਬੰਧਨ ਅੰਧਵਿਸ਼ਵਾਸ ਨੂੰ ਨਹੀਂ ਰੋਕ ਸਕਿਆ। BMO ਨੇ ਐਂਬੂਲੈਂਸ ਦਾ ਪ੍ਰਬੰਧ ਕੀਤਾ। ਬਾਅਦ ‘ਚ ਹਾਲਤ ਵਿਗੜਨ ਕਾਰਨ ਖਰਗੋਨ ਰੈਫਰ ਕਰ ਦਿੱਤਾ ਗਿਆ ਪਰ ਰਸਤੇ ‘ਚ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ‘ਪਤੀ ਦੀ ਜਾਇਦਾਦ ਦੇ ਅੱਧੇ ਹਿੱਸੇ ਦੀ ਹੱਕਦਾਰ ਏ ਹਾਊਸ ਵਾਈਫ’- ਹਾਈਕੋਰਟ ਦੀ ਅਹਿਮ ਟਿੱਪਣੀ
ਕੁੜੀ ਦੀ ਮੌਤ ਅੰਧਵਿਸ਼ਵਾਸ ਅਤੇ ਲਾਪਰਵਾਹੀ ਕਾਰਨ ਹੋਈ ਹੈ। ਸੀਐਮਐਚਓ ਆਮ ਲੋਕਾਂ ਨੂੰ ਸਿਹਤ ਦੇ ਮਾਮਲੇ ਵਿੱਚ ਅੰਧਵਿਸ਼ਵਾਸ ਵਿੱਚ ਵਿਸ਼ਵਾਸ ਨਾ ਕਰਨ ਦੀ ਵੀ ਅਪੀਲ ਕਰ ਰਿਹਾ ਹੈ। ਝਿਰਿਆ ਹਸਪਤਾਲ ਵਿਖੇ ਸੱਪ ਦੇ ਜ਼ਹਿਰ ਦੇ ਟੀਕੇ ਅਤੇ ਲੋੜੀਂਦੇ ਇਲਾਜ ਸਬੰਧੀ ਸੀ.ਐਮ.ਐਚ.ਓ ਡਾ. ਚੌਹਾਨ ਦਾ ਕਹਿਣਾ ਹੈ ਕਿ ਟੀਕਾ ਹਸਪਤਾਲ ‘ਚ ਸੀ, ਪਰ ਮਾਮਲਾ ਗੰਭੀਰ ਹੋਣ ‘ਤੇ ਖਰਗੋਨ ਰੈਫਰ ਕਰ ਦਿੱਤਾ ਗਿਆ। ਪਰਿਵਾਰ ਦੇ ਜੀਆਂ ‘ਤੇ ਅੰਧਵਿਸ਼ਵਾਸ ਭਾਰੀ ਸੀ। ਝਾੜ-ਫੂਕ ਰੋਕਣ ’ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: